ਵਿਦੇਸ਼ੀਆਂ ਨੂੰ ਚੱਖਣ ਲਈ ਮਿਲੇਗਾ ਭਾਰਤ ਦੇ ਜੈਵਿਕ ਭੋਜਨ ਦਾ ਸੁਆਦ
Indian especially Punjabi organic food export to foreign countries: ਪੰਜਾਬ ਦੇ ਖੇਤਾਂ ਵਿੱਚ ਉਗਾਈਆਂ ਫਸਲਾਂ ਦੀਆਂ ਧੁੰਮਾਂ ਤਾਂ ਵੈਸੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਪੈਂਦੀਆਂ ਹਨ ਪਰ ਹੁਣ ਸੂਬੇ ਦੀ ਧਰਤੀ 'ਤੇ ਉਗਾਏ ਗਏ ਜੈਵਿਕ ਭੋਜਨ ਦਾ ਆਨੰਦ ਵਿਦੇਸ਼ਾਂ 'ਚ ਬੈਠੇ ਲੋਕ ਵੀ ਮਾਣ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾ ਸਿਰਫ ਜੂਸ ਹੀ ਦਾ ਹੀ ਨਿਰਯਾਤ ਕੀਤਾ ਜਾਂਦਾ ਸੀ। 'ਆਰਗੈਨਿਕ ਫੂਡ' ਨੂੰ ਵਿਦੇਸ਼ੀ ਧਰਤੀ 'ਤੇ ਪਹੁੰਚਾਉਣ ਲਈ ਪੰਜਾਬ ਐਗਰੋ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਿਆ ਹੈ। 'ਪੰਜਾਬ ਐਗਰੋ' ਨੇ ਕਈ ਨਵੇਂ ਆਰਗੈਨਿਕ ਉਤਪਾਦ ਲਾਂਚ ਕੀਤੇ ਹਨ। ਹੁਣ ਭਾਰਤੀ ਬਾਜ਼ਾਰ ਵਿੱਚ ਵੀ ਡੀਲਰ ਨੈੱਟਵਰਕ ਖੜ੍ਹਾ ਕਰਨ ਦੀ ਤਿਆਰੀ ਕੀਤੀ ਗਈ ਹੈ। ਸਰਕਾਰ ਵੱਲੋ ਬ੍ਰਾਂਡ 'ਮਾਰਕਫੈੱਡ' ਦੇ ਖਾਣ ਵਾਲੇ ਪਦਾਰਥ ਲੋਕਾਂ ਲਈ ਬਾਜ਼ਾਰ ਵਿੱਚ ਮੁਹਈਆ ਕਰਵਾਏ ਹਨ ਪਰ 'ਮਾਰਕਫੈੱਡ' ਨੇ ਕੋਈ ਆਰਗੈਨਿਕ ਉਤਪਾਦ ਨਹੀਂ ਬਣਾਇਆ ਹੈ। Indian especially Punjabi organic food export to foreign countries: ਹੁਣ, 'ਪੰਜਾਬ ਐਗਰੋ' ਨੇ ਪਹਿਲੇ ਪੱਧਰ 'ਤੇ ਤਿੰਨ ਆਰਗੈਨਿਕ ਉਤਪਾਦ ਲਾਂਚ ਕੀਤੇ ਹਨ, ਜਿਨ੍ਹਾਂ ਵਿੱਚ ਆਟਾ, ਚੌਲ ਅਤੇ ਦਲੀਆ ਸ਼ਾਮਲ ਹੈ, ਜਿੰਨਾਂ ਦਾ ਵਿਦੇਸ਼ਾਂ 'ਚ ਨਿਰਯਾਤ ਹੋ ਸਕੇਗਾ। ਇਨ੍ਹਾਂ ਉਤਪਾਦਾਂ ਦੇ ਰੇਟਾਂ ਵੱਲ ਵੀ ਕਾਫੀ ਧਿਆਨ ਰੱਖਿਆ ਗਿਆ ਹੈ ,ਜਿਵਂੇ ਕਿ ਆਟਾ 255 ਰੁਪਏ ਦਾ 5 ਕਿਲੋ, ਚੌਲ 135 ਰੁਪਏ ਪ੍ਰਤੀ ਕਿਲੋ ਅਤੇ ਦਲੀਆ 75 ਰੁਪਏ ਪ੍ਰਤੀ ਕਿਲੋ ਹੈ। ਮਿਲੀ ਜਾਣਕਾਰੀ ਮੁਤਾਬਕ, 'ਪੰਜਾਬ ਐਗਰੋ' ਵੱਲੋ ਆਪਣੇ ਤਿੰਨ ਉਤਪਾਦਾਂ ਦੇ ਸੈਂਪਲ ਇੰਗਲੈਂਡ ਭੇਜੇ ਜਾ ਚੁੱਕੇ ਹਨ , ਉੱਥੋਂ ਹਰੀ ਝੰਡੀ ਮਿਲਣ ਉਪਰੰਤ ਜ਼ਲਦੀ ਹੀ ਕਾਰੋਬਾਰ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਉਤਪਾਦ ਪੰਜਾਬੀਆਂ ਦੇ ਗੜ੍ਹ ਵੱਲੇ ਦੇਸ਼ਾਂ 'ਚ ਪਹਿਲ ਦੇ ਆਧਾਰ 'ਤੇ ਭੇਜੇ ਜਾਣ ਦੀ ਯੋਜਨਾ ਹੈ। —PTC News