Tue, Dec 23, 2025
Whatsapp

ਭਾਰਤੀ ਕਿਸਾਨ ਯੂਨੀਅਨ ਨੇ ਲੁਧਿਆਣਾ-ਚੰਡੀਗੜ੍ਹ ਰੋਡ ਕੀਤਾ ਜਾਮ, ਜਾਣੋ ਵਜ੍ਹਾ

Reported by:  PTC News Desk  Edited by:  Jashan A -- February 06th 2020 02:49 PM
ਭਾਰਤੀ ਕਿਸਾਨ ਯੂਨੀਅਨ ਨੇ ਲੁਧਿਆਣਾ-ਚੰਡੀਗੜ੍ਹ ਰੋਡ ਕੀਤਾ ਜਾਮ, ਜਾਣੋ ਵਜ੍ਹਾ

ਭਾਰਤੀ ਕਿਸਾਨ ਯੂਨੀਅਨ ਨੇ ਲੁਧਿਆਣਾ-ਚੰਡੀਗੜ੍ਹ ਰੋਡ ਕੀਤਾ ਜਾਮ, ਜਾਣੋ ਵਜ੍ਹਾ

ਲੁਧਿਆਣਾ: ਪੰਜਾਬ ਦੇ ਕਿਸਾਨ ਅਵਾਰਾ ਪਸ਼ੂਆਂ ਨੂੰ ਲੈ ਕੇ ਡਾਢੇ ਪ੍ਰੇਸ਼ਾਨ ਹਨ। ਜਿਸ ਦੌਰਾਨ ਅੱਜ ਭਾਰਤੀ ਕਿਸਾਨੀ ਯੂਨੀਅਨ ਲੱਖੋਵਾਲ ਦੇ ਬੈਨਰ ਹੇਠ ਕਿਸਾਨ ਸੈਂਕੜੇ ਆਵਾਰਾ ਪਸ਼ੂਆਂ ਨੂੰ ਲੈ ਕੇ ਲੁਧਿਆਣਾ 'ਚ ਡੀ.ਸੀ. ਦਫ਼ਤਰ ਦਾ ਘਿਰਾਓ ਕਰਨ ਲਈ ਪਹੁੰਚੇ ਸਨ, ਪਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰਸਤੇ 'ਤੇ ਹੀ ਰੋਕ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਖੰਨਾ, ਸਮਰਾਲਾ ਅਤੇ ਜਗਰਾਓਂ ਤੋਂ ਕਿਸਾਨ ਅਵਾਰਾ ਪਸ਼ੂ ਲੈ ਕੇ ਲੁਧਿਆਣਾ ਪਹੁੰਚੇ ਹੋਏ ਹਨ। Indian Farmer Union Closed Ludhiana-Chandigarh roadਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਅਤੇ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਹੋਰ ਪੜ੍ਹੋ: ਸੁਖਬੀਰ ਬਾਦਲ ਨੇ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦਾ ਸਮਰਥਨ ਕਰਕੇ ਸਿੱਖ ਪੰਥ ਅਤੇ ਪੰਜਾਬ ਦੇ ਹਿੱਤਾਂ ਖ਼ਿਲਾਫ ਭੁਗਤਣ ਲਈ ਮੁੱਖ ਮੰਤਰੀ ਦੀ ਕੀਤੀ ਨਿਖੇਧੀ Indian Farmer Union Closed Ludhiana-Chandigarh roadਉਥੇ ਹੀ ਭਾਰਤੀ ਕਿਸਾਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ 'ਚ ਘੱਟੋ ਘੱਟ ਪੰਜ ਸਲਾਟਰ ਹਾਊਸ ਬਣਾਏ ਜਾਣਗੇ, ਪਰ ਕਿਸਾਨਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ। Indian Farmer Union Closed Ludhiana-Chandigarh roadਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕੱਲ੍ਹ ਫ਼ਰੀਦਕੋਟ 'ਚ ਅਤੇ ਫਿਰ ਪੂਰੇ ਪੰਜਾਬ 'ਚ ਆਵਾਰਾ ਪਸ਼ੂ ਡੀ.ਸੀ ਦਫ਼ਤਰ ਅੱਗੇ ਛੱਡੇ ਜਾਣਗੇ। -PTC News


Top News view more...

Latest News view more...

PTC NETWORK
PTC NETWORK