ਪਤਨੀ ਤੋਂ ਦੂਰ ਰਹਿਣ ਲਈ ਬਣਾਇਆ ਅਜਿਹਾ ਪਲਾਨ ਕਿ ਜਾਣਾ ਪਿਆ ਜੇਲ

By Baljit Singh - July 05, 2021 3:07 pm

ਇੰਦੌਰ- ਨਿੱਜੀ ਸਮੱਸਿਆਵਾਂ ਕਾਰਨ 26 ਸਾਲਾ ਵਿਅਕਤੀ ਵਲੋਂ ਆਪਣੀ ਨਵਵਿਆਹੁਤਾ ਪਤਨੀ ਤੋਂ ਦੂਰ ਰਹਿਣ ਲਈ ਖ਼ੁਦ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਨਕਲੀ ਰਿਪੋਰਟ ਤਿਆਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੜੋ ਹੋਰ ਖਬਰਾਂ: ਕੋਰੋਨਾ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਦਿੱਲੀ ਸਰਕਾਰ ਨੇ ਇਸ ਮਸ਼ਹੂਰ ਮਾਰਕੀਟ ਨੂੰ ਬੰਦ ਕਰਨ ਦੇ ਦਿੱਤੇ ਆਦੇਸ਼

ਇੰਦੌਰ ਦੇ ਛੋਟੀ ਗਵਾਲਟੋਲੀ ਪੁਲਸ ਥਾਣੇ ਦੇ ਇੰਚਾਰਜ ਸੰਜੇ ਸ਼ੁਕਲਾ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਨਿੱਜੀ ਪ੍ਰਯੋਗਸ਼ਾਲਾ ਦੀ ਸ਼ਿਕਾਇਤ 'ਤੇ 26 ਸਾਲਾ ਵਿਅਕਤੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 469 (ਕਿਸੇ ਫਰਮ ਦੀ ਇਮੇਜ਼ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਧੋਖੇਬਾਜ਼ੀ) ਅਤੇ ਹੋਰ ਸੰਬੰਧਤ ਪ੍ਰਬੰਧਾਂ ਦੇ ਅਧੀਨ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵਿਅਕਤੀ ਨਜ਼ਦੀਕੀ ਮਹੂ ਕਬਸੇ ਦਾ ਰਹਿਣ ਵਾਲਾ ਹੈ।

ਪੜੋ ਹੋਰ ਖਬਰਾਂ: ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 39 ਹਜ਼ਾਰ ਨਵੇਂ ਕੇਸ, 723 ਲੋਕਾਂ ਦੀ ਮੌਤ

ਉਨ੍ਹਾਂ ਨੇ ਦੱਸਿਆ,''ਦੋਸ਼ੀ ਦਾ ਫਰਵਰੀ ਮਹੀਨੇ ਵਿਆਹ ਹੋਇਆ ਸੀ ਪਰ ਨਿੱਜੀ ਸਮੱਸਿਆਵਾਂ ਕਾਰਨ ਉਸ ਨੇ ਆਪਣੀ ਨਵਵਿਆਹੁਤਾ ਪਤਨੀ ਤੋਂ ਦੂਰੀ ਬਣਾ ਰੱਖੀ ਸੀ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਵੀ ਚੱਲ ਰਿਹਾ ਸੀ।'' ਸ਼ੁਕਲਾ ਨੇ ਦੱਸਿਆ ਕਿ ਦੋਸ਼ੀ ਨੇ ਇੰਦੌਰ ਦੀ ਇਕ ਨਿੱਜੀ ਪ੍ਰਯੋਗਸ਼ਾਲਾ ਦੀ ਵੈੱਬਸਾਈਟ ਤੋਂ ਹੋਰ ਵਿਅਕਤੀ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਰਿਪੋਰਟ ਡਾਊਨਲੋਡ ਕੀਤੀ ਅਤੇ ਧੋਖੇ ਨਾਲ ਇਸ 'ਚ ਆਪਣਾ ਨਾਮ ਲਿਖ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਇਹ ਨਕਲੀ ਰਿਪੋਰਟ ਵਟਸਐੱਪ ਰਾਹੀਂ ਆਪਣੀ ਪਤਨੀ ਅਤੇ ਪਿਤਾ ਨੂੰ ਭੇਜ ਦਿੱਤੀ ਅਤੇ ਕਿਸੇ ਨੂੰ ਬਿਨਾਂ ਦੱਸੇ ਘਰੋਂ ਗਾਇਬ ਹੋ ਗਿਆ।

ਪੜੋ ਹੋਰ ਖਬਰਾਂ: ਪ੍ਰਧਾਨ ਮੰਤਰੀ ਨੂੰ ਭੇਜਣਾ ਚਾਹੁੰਦੇ ਹੋ ਆਪਣੀ ਸ਼ਿਕਾਇਤ? ਜਾਣੋਂ ਕੀ ਹੈ ਆਨਲਾਈਨ ਪ੍ਰੋਸੈੱਸ

ਸ਼ੁਕਲਾ ਨੇ ਕਿਹਾ,''ਦੋਸ਼ੀ ਦੀ ਨਕਲੀ ਰਿਪੋਰਟ ਮਿਲਦੇ ਹੀ ਉਸ ਨੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਉਸ ਨੂੰ ਤਾਂ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ। ਬਾਅਦ 'ਚ ਪਰਿਵਾਰ ਵਾਲਿਆਂ ਵਲੋਂ ਨਿੱਜੀ ਪ੍ਰਯੋਗਸ਼ਾਲਾ ਤੋਂ ਜਾਣਕਾਰੀ ਲਏ ਜਾਣ 'ਤੇ ਇਸ ਵਿਅਕਤੀ ਦੀ ਧੋਖੇਬਾਜ਼ੀ ਦਾ ਖ਼ੁਲਾਸਾ ਹੋਇਆ।'' ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ 'ਚ ਪੂਰੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਲੱਭਣ ਤੋਂ ਬਾਅਦ ਉਸ ਨੂੰ ਨੋਟਿਸ ਦਿੱਤਾ ਗਿਆ ਹੈ ਕਿ ਜਾਂਚ 'ਚ ਉਸ ਦੀ ਜਦੋਂ ਵੀ ਜ਼ਰੂਰਤ ਹੋਵੇਗੀ, ਉਹ ਪੁਲਸ ਸਾਹਮਣੇ ਹਾਜ਼ਰ ਹੋ ਜਾਵੇਗਾ।

-PTC News

adv-img
adv-img