ਪੰਜਾਬ

ਘੁਸਪੈਠ ਦੀ ਕੋਸ਼ਿਸ਼ ਅਸਫਲ: BSF ਨੇ ਸਰਹੱਦ ਤੋਂ ਫੜਿਆ ਇੱਕ ਪਾਕਿਸਤਾਨੀ ਨੌਜਵਾਨ

By Riya Bawa -- December 20, 2021 2:21 pm -- Updated:December 20, 2021 2:24 pm

ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਏ ਇੱਕ ਨੌਜਵਾਨ ਨੂੰ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਕਾਬੂ ਕਰ ਲਿਆ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੀ 10ਵੀਂ ਬਟਾਲੀਅਨ ਦੇ ਪੀਓਪੀ ਸਹਾਰਨਪੁਰ ਵਿੱਚ ਤਾਇਨਾਤ ਜਵਾਨ ਗਸ਼ਤ ’ਤੇ ਸਨ। ਇਸ ਦੌਰਾਨ ਜਵਾਨਾਂ ਨੇ ਭਾਰਤੀ ਖੇਤਰ ਵਿੱਚ ਦਾਖਲ ਹੋਏ ਪਾਕਿਸਤਾਨੀ ਨੂੰ ਫੜ ਲਿਆ।

BSF Pakistani drone Ferozepur Punjab Capt Amarinder Singh cm Channi, बीएसएप, पाकिस्तानी ड्रोन, फिरोजपुर पंजाब, कैप्टन अमरेंद्र सिंह, सीएम चन्नी

ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਨੌਜਵਾਨ ਸਰਹੱਦ 'ਤੇ ਤਾਰਾਂ ਪਾਰ ਕਰਕੇ ਭਾਰਤ 'ਚ ਦਾਖਲ ਹੋਇਆ ਸੀ ਜਦੋਂ ਸਿਪਾਹੀਆਂ ਨੇ ਉਸ ਨੂੰ ਲਲਕਾਰਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਵਾਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜਨ ਵਿਚ ਸਫ਼ਲ ਰਹੇ। ਜਵਾਨਾਂ ਨੇ ਪਹਿਲਾਂ ਉਸ ਦੀ ਤਲਾਸ਼ੀ ਲਈ ਅਤੇ ਫਿਰ ਉਸ ਨੂੰ ਫੜ ਕੇ ਚੌਂਕੀ ਤੱਕ ਲੈ ਗਏ।

ਤਲਾਸ਼ੀ ਦੌਰਾਨ ਨੌਜਵਾਨਾਂ ਕੋਲੋਂ 1650 ਰੁਪਏ ਪਾਕਿਸਤਾਨੀ ਕਰੰਸੀ, ਮੋਬਾਈਲ ਫ਼ੋਨ, ਚਾਰਜਰ, ਏਅਰਫ਼ੋਨ ਬਰਾਮਦ ਹੋਏ।

ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਛਾਣ 18 ਸਾਲਾ ਜੁਲਕਰਨੈਨ ਸਿਕੰਦਰ ਪੁੱਤਰ ਜਾਫਰ ਇਕਬਾਲ ਵਾਸੀ ਗੁਜਰਾਤ ਜ਼ਿਲ੍ਹਾ ਮੰਡੀ ਬਹਾਵਲਦੀਨ ਪੰਜਾਬ ਪਾਕਿਸਤਾਨ ਵਜੋਂ ਦੱਸੀ ਹੈ। ਉਸ ਕੋਲੋਂ ਪਛਾਣ ਪੱਤਰ ਵੀ ਮਿਲੇ ਹਨ।

-PTC News

  • Share