ਕਾਰੋਬਾਰ

ਇਨਫੋਸਿਸ ਕੰਪਨੀ ਨੂੰ ਮਿਲੀ ਕੁਝ ਰਾਹਤ!

By Joshi -- August 22, 2017 6:08 pm -- Updated:Feb 15, 2021

ਮੰਗਲਵਾਰ ਨੂੰ ਸਟਾਕ 'ਚ ਦੋ ਦਿਨ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਫਿਲਹਾਲ ਇਨਫੋਸਿਸ ਵਾਪਸ ਫਾਰਮ ਵਿਚ ਆ ਗਿਆ।

ਘਰੇਲੂ ਸੰਸਥਾਗਤ ਨਿਵੇਸ਼ਕ ਅਤੇ ਵਿਦੇਸ਼ਾਂ ਵਿੱਚ ਇੱਕ ਸਕਾਰਾਤਮਕ ਰੁਝਾਨ ਨੇ ਮਾਰਕੀਟ ਨੂੰ ਕੁਝ ਰਾਹਤ ਦਿੱਤੀ।
Infosys shares up after experiencing a low due to Sikka's resignationਸੈਂਸੈਕਸ 33 ਅੰਕ ਜਾਂ 0.11 ਫੀਸਦੀ ਦੀ ਤੇਜ਼ੀ ਨਾਲ 31,291.85 ਅੰਕਾਂ 'ਤੇ ਪਹੁੰਚਿਆ।

ਪਿਛਲੇ ਦੋ ਸੈਸ਼ਨਾਂ 'ਚ 30 ਸ਼ੇਅਰਾਂ ਦੇ ਗੇਜ ਨੇ 536.61 ਅੰਕਾਂ ਦੀ ਗਿਰਾਵਟ ਦਰਜ ਕੀਤੀ ਸੀ।ਸਿੱਕਾ ਦੇ ਅਸਤੀਫੇ ਦੇ ਬਾਅਦ ਬੀਤੇ ਸ਼ੁੱਕਰਵਾਰ ਨੂੰ ਇਨਫੋਸਿਸ ਦੇ ਸ਼ੇਅਰਾਂ 'ਚ 15 ਫੀਸਦੀ ਦੀ ਕਮੀ ਆਈ ਹੈ ਸੀ। ਐਨਐਸਈ ਨਿਫਟੀ ਨੇ 9,800 ਅੰਕ ਪ੍ਰਾਪਤ ਕੀਤੇ।

ਭਾਰਤ ਦੀ ਦੂਜੀ ਸਭ ਤੋਂ ਵੱਡੀ ਆਈ.ਟੀ. ਨਿਰਯਾਤ ਇਨਫੋਸਿਸ ਜੋ ਕਿ ਲਗਾਤਾਰ ਦੋ ਦਿਨਾਂ ਤੋਂ ਗਿਰਾਵਟ 'ਤੇ ਚੱਲ ਰਹੀ ਸੀ, ਦੀ ਕੀਮਤ 0.42 ਫੀਸਦੀ ਵਧ ਕੇ 877.15 ਡਾਲਰ ਹੋ ਗਈ ਹੈ।

—PTC News