ਅਜੀਬੋ ਗਰੀਬ ਕਹਾਣੀ, 1 ਸਾਲ ਅਤੇ ਕੁੱਲ 582 ਕਰੋੜ ਰੁਪਏ 'ਚ ਦੁਨੀਆ ਨੂੰ ਕਿਹਾ ਅਲਵਿਦਾ.. ਜਾਣੋ ਰੌਚਕ ਤੱਥ!
INT thailand former king lavish cremation ceremony: ਥਾਈਲੇਂਡ ਦੇ ਰਾਜਾ ਅਦੁਲਿਆਦੇਜ ਭੂਮੀਬੋਲ ਦਾ ਵੀਰਵਾਰ ਨੂੰ ਸ਼ਾਹੀ ਅੰਤਿਮ ਸਸਕਾਰ ਕੀਤਾ ਗਿਆ ਜਦਕਿ ਉਹਨਾਂ ਦੀ ਮੌਤ ਪਿਛਲੇ ਸਾਲ 13 ਅਕਤੂਬਰ ਨੂੰ ਹੋ ਚੁੱਕੀ ਸੀ। ਰਾਜਮਹਿਲ ਦੇ ਰਾਜੇ ਨੂੰ ਸੋਨੇ ਦੀ ਅਰਥੀ 'ਚ ਸਮਸ਼ਾਨ ਘਾਟ ਲਿਜਾਇਆ ਗਿਆ ਸੀ। ਇਹ ਰੱਥ ਤਕਰੀਬਨ 222 ਸਾਲ ਪੁਰਾਣਾ ਰੱਥ ਹੈ। INT thailand former king lavish cremation ceremony: ਦਾਹ ਸਸਕਾਰ ਲਈ 185 ਫੁੱਟ ਉਚਾ ਸਮਸ਼ਾਨ ਬਣਾਇਆ ਗਿਆ ਸੀ ਅਤੇ ਪੂਰੇ ਦੇਸ਼ ਦੀ ਮਿਲਟਰੀ ਨੇ ਇਸ ਲਈ ਤਕਰੀਬਨ 582 ਕਰੋੜ ਰੁਏ ਦੀ ਰਕਮ ਜਾਰੀ ਕੀਤੀ ਸੀ। ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਅੰਤਿਮ ਸਸਕਾਰ ਹੈ। ਇਸ ਸਸਕਾਰ ਤੋਂ ਪਹਿਲਾਂ ਰਾਹੇ ਦੀ ਦੇਹ ਨੂੰ ਤਕਰੀਬਨ ਇੱਕ ਸਾਲ ਤੱਕ ਸੰਭਾਲ ਕੇ ਰੱਖਿਆ ਗਿਆ ਸੀ ਅਤੇ ਸ਼ਾਹੀ ਠਾਠਾਂ ਨਾਲ ਉਹਨਾਂ ਦੀ ਮਿਰਤਕ ਦੇਹ ਨੂੰ ਮਹੱਲ ਤੋਂ ਬਾਹਰ ਲਿਆਦਾ ਗਿਆ ਸੀ। ਸੈਨਾ ਅਤੇ ਸ਼ਾਹੀ ਪਰਿਵਾਰ ਨਾਲ ਜੁੜੇ ਲੋਕਾਂ ਨੇ ਕਾਲੇ ਕੱਪੜੇ ਪਾਏ ਸਨ ਅਤੇ ਇਸ ਸਸਕਾਰ ਸੰਬੰਧੀ ਪਿਛਲੇ ਇੱਕ ਸਾਲ ਤੋਂ ਤਿਆਰੀਆਂ ਚੱਲ ਰਹੀਆ ਸਨ। ਇਸ ਚਿਤਾ ਨੂੰ ਸਵਰਗ ਦੀ ਕਲਪਨਾ ਨਾਲ ਤਿਆਰ ਕੀਤਾ ਗਿਆ ਸੀ। ਲੋਕਾਂ ਦਾ ਮੰਨਣਾ ਹੈ ਕਿ ਰਾਜਾ ਨੇ ਦੇਸ਼ ਨੂੰ ਕਈ ਸਾਲਾਂ ਤੱਕ ਸੰਕਟ ਤੋਂ ਬਚਾਈ ਰੱਖਿਆ ਅਤੇ ਜ਼ਰੂਰਤ ਪੈਣ 'ਤੇ ਆਪਣੇ ਲੋਕਾਂ ਦੀ ਹਰ ਬਣਦੀ ਮਦਦ ਕੀਤੀ ਸੀ। ਉਹਨਾਂ ਨੇ ਵਿਕਾਸ ਅਤੇ ਸੁਰੱਖਿਆ ਦੇ ਹਰ ਬਣਦੇ ਇੰਤਜ਼ਾਮ ਕੀਤੇ ਸਨ। ਅੰਤਿਮ ਸਸਕਾਰ 'ਚ ਸੁਰੱਖਿਆ ਸਮੇਂ ਤਕਰੀਬਨ 78000 ਪੁਲਿਸ ਅਫਸਰਾਂ ਦੀ ਡਿਊਟੀ ਲਗਾਈ ਗਈ ਸੀ ਅਤੇ ਜਿੱਥੇ ਸਸਕਾਰ ਕੀਤਾ ਜਾਣਾ ਹੈ ਉਥੇ ਤਕਰੀਬਨ ਪਿਛਲੇ ਸਾਲ ਤੋਂ ਹੀ ਕਲਾਕਾਰਾਂ ਨੂੰ ਸਾਰੀ ਜਗ੍ਹਾ ਨੂੰ ਪ੍ਰਾਚੀਨ ਲੁੱਕ ਦੇਣ ਦਾ ਕੰਮ ਸੌਂਪਿਆ ਗਿਆ ਸੀ। —PTC News