IPL 2020 : ਅੱਜ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਦੀਆਂ ਭਿੜਨਗੀਆਂ ਟੀਮਾਂ
IPL 2020 : ਅੱਜ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਦੀਆਂ ਭਿੜਨਗੀਆਂ ਟੀਮਾਂ:ਸ਼ਾਰਜਾਹ : ਆਈ.ਪੀ.ਐੱਲ. 2020 ਦੇ 13ਵੇਂ ਸੀਜ਼ਨ ਦਾ ਚੌਥਾ ਮੁਕਾਬਲਾ ਮੰਗਲਵਾਰ ਨੂੰ ਯਾਨੀ ਅੱਜ ਤਿੰਨ ਵਾਰ ਦੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਅਤੇ ਪਹਿਲੇ ਸੀਜ਼ਨ ਦੀ ਚੈਂਪੀਅਨ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਅੱਜ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਵਿਆਹੁਤਾ ਦੀ ਭੇਦਭਰੇ ਹਲਾਤ 'ਚ ਮੌਤ, ਪੇਕੇ ਪਰਿਵਾਰ ਨੇ ਜਾਂਚ ਦੀ ਕੀਤੀ ਮੰਗ [caption id="attachment_433134" align="aligncenter" width="300"] IPL 2020 : ਅੱਜ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਦੀਆਂ ਭਿੜਨਗੀਆਂ ਟੀਮਾਂ[/caption] ਅੱਜ ਸ਼ਾਮ ਸਾਢੇ ਸੱਤ ਵਜੇ ਯੂਏਈ ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਦੀ ਟੀਮ ਵਿਚਾਲੇ ਮੈਚ ਹੋਵੇਗਾ। ਰਾਜਸਥਾਨ ਟੂਰਨਾਮੈਂਟ ਦਾ ਇਹ ਆਪਣਾ ਪਹਿਲਾ ਮੈਚ ਖੇਡ ਰਹੀ ਹੈ, ਜਦਕਿ ਚੇਨੱਈ ਦਾ ਇਹ ਦੂਜਾ ਮੈਚ ਹੋਵੇਗਾ। ਆਪਣੇ ਪਹਿਲੇ ਮੈਚ ਵਿਚ ਚੇਨੱਈ ਨੇ ਮੁੰਬਈ ਨੂੰ ਹਰਾ ਕੇ ਟੂਰਨਾਮੈਂਟ ਦਾ ਆਗਾਜ਼ ਜਿੱਤ ਨਾਲ ਕੀਤਾ ਸੀ। [caption id="attachment_433133" align="aligncenter" width="300"] IPL 2020 : ਅੱਜ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਦੀਆਂ ਭਿੜਨਗੀਆਂ ਟੀਮਾਂ[/caption] ਦੱਸਣਯੋਗ ਹੈ ਕਿ ਆਈਪੀਐਲ ਦੇ 13ਵੇਂ ਸੀਜਨ ਦੀ ਸ਼ੁਰੂਆਤ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰ ਬੰਗਲੌਰ(RCB) ਨੇ ਜਿੱਤ ਦੇ ਨਾਲ ਕੀਤੀ ਹੈ। ਦੁਬਈ ਵਿਚ ਬੀਤੀ ਸ਼ਾਮ ਖੇਡੇ ਗਏ ਇਸ ਮੈਚ ਵਿਚ ਆਰਸੀਬੀ ਨੇ ਸਨਰਾਈਜਰਸ ਹੈਦਰਾਬਾਦ(SRH) ਨੂੰ 10 ਦੋੜਾਂ ਦੇ ਨਾਲ ਹਰ ਦਿੱਤਾ ਹੈ। ਖੇਤੀ ਨਾਲ ਜੁੜਿਆ ਜ਼ਰੂਰੀ ਵਸਤਾਂ ਸੋਧ ਬਿੱਲ 2020 ਰਾਜ ਸਭਾ 'ਚ ਵੀ ਹੋਇਆ ਪਾਸ [caption id="attachment_433132" align="aligncenter" width="300"] IPL 2020 : ਅੱਜ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਦੀਆਂ ਭਿੜਨਗੀਆਂ ਟੀਮਾਂ[/caption] ਟੀਮਾਂ ਇਸ ਤਰ੍ਹਾਂ ਹਨ : ਚੇਨਈ : ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ। ਰਾਜਸਥਾਨ ਰਾਇਲਜ਼ : ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ। -PTCNews