Sat, Dec 13, 2025
Whatsapp

ਫੌਜ ਦੀ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ, ਜਵਾਨ ਹੋਇਆ ਸ਼ਹੀਦ

Reported by:  PTC News Desk  Edited by:  Jagroop Kaur -- June 15th 2021 12:10 PM
ਫੌਜ ਦੀ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ, ਜਵਾਨ ਹੋਇਆ ਸ਼ਹੀਦ

ਫੌਜ ਦੀ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ, ਜਵਾਨ ਹੋਇਆ ਸ਼ਹੀਦ

ਸੂਰਤਗੜ੍ਹ ’ਚ ਫੌਜ ਦੀ ਟ੍ਰੈਨਿੰਗ ਦੌਰਾਨ ਮਾਈਨਿੰਗ ਬਲਾਸਟ ਹੋਣ ਨਾਲ ਜ਼ਖ਼ਮੀ ਹੋਏ ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਦੇ ਨੌਜਵਾਨ ਜਗਰਾਜ ਸਿੰਘ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਫੌਜ ਦੀ ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾRead More : ਕੋਰੋਨਾ ਮਾਮਲਿਆਂ ਤੋਂ ਦੇਸ਼ ਨੂੰ ਮਿਲ ਰਹੀ ਰਾਹਤ 76ਵੇਂ ਦਿਨ ਗ੍ਰਾਫ ਡਿੱਗ ਕੇ 59,958... ਜਾਣਕਾਰੀ ਮੁਤਾਬਕ ਜਗਰਾਜ ਸਿੰਘ 23 ਸਿੱਖ ਰੇਜੀਮੇਂਟ ’ਚ ਟ੍ਰੇਨਿੰਗ ਕਰ ਰਿਹਾ ਸੀ। ਹਾਦਸੇ ਦਾ ਸ਼ਿਕਾਰ ਨੌਜਵਾਨ ਦਾ ਸਸਕਾਰ ਅੱਜ ਉਸ ਦੇ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸ਼ਹੀਦ ਜਗਰਾਜ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਕ ਭੈਣ ਹੈ ਜੋ ਪੰਜਾਬ ਪੁਲਿਸ ’ਚ ਨੌਕਰੀ ਕਰਦੀ ਹੈ।ਫ਼ੌਜ' 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, 5 ਜ਼ਿਲ੍ਹਿਆਂ 'ਚ  ਰਜਿਸਟ੍ਰੇਸ਼ਨ ਸ਼ੁਰੂ Raed More : ਬਿਨਾਂ ਬ੍ਰੇਕਾਂ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਆਮ ਆਦਮੀ ਦੇ… ਜ਼ਿਕਰਯੋਗ ਹੈ ਕਿ ਨੌਜਵਾਨਾਂ ਵੱਲੋਂ ਦੇਸ਼ ਸੇਵਾ ਲਈ ਫੌਜ 'ਚ ਭਰਤੀ ਕਰਨ ਲਈ ਵੱਧ ਚੜ੍ਹ ਕੇ ਅੱਗੇ ਆ ਰਹੇ ਹਨ। ਇਸ ਦੌਰਾਨ ਉਹਨਾਂ ਦੀਆਂ ਜਾਨਾਂ ਵੀ ਚਲੇ ਜਾਣ ਤਾਂ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ , ਅਜਿਹੇ ਚ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਨੌਜਵਾਨਾਂ ਦੇ ਪਰਿਵਾਰਾਂ ਲਈ ਕੁਝ ਸੋਚੇ।


Top News view more...

Latest News view more...

PTC NETWORK
PTC NETWORK