Mon, Apr 29, 2024
Whatsapp

ਜੈਤੋ 'ਚ ਵਿਦਿਆਰਥੀਆਂ ਦੀ ਅਸ਼ਲੀਲ ਵੀਡੀਓ ਸ਼ੇਅਰ ਕਰਨ 'ਤੇ ਇੰਸਪੈਕਟਰ ਗੁਰਮੀਤ ਸਿੰਘ ਸਸਪੈਂਡ

Written by  Shanker Badra -- April 25th 2018 04:37 PM -- Updated: April 25th 2018 04:45 PM
ਜੈਤੋ 'ਚ ਵਿਦਿਆਰਥੀਆਂ ਦੀ ਅਸ਼ਲੀਲ ਵੀਡੀਓ ਸ਼ੇਅਰ ਕਰਨ 'ਤੇ ਇੰਸਪੈਕਟਰ ਗੁਰਮੀਤ ਸਿੰਘ ਸਸਪੈਂਡ

ਜੈਤੋ 'ਚ ਵਿਦਿਆਰਥੀਆਂ ਦੀ ਅਸ਼ਲੀਲ ਵੀਡੀਓ ਸ਼ੇਅਰ ਕਰਨ 'ਤੇ ਇੰਸਪੈਕਟਰ ਗੁਰਮੀਤ ਸਿੰਘ ਸਸਪੈਂਡ

ਜੈਤੋ 'ਚ ਵਿਦਿਆਰਥੀਆਂ ਦੀ ਅਸ਼ਲੀਲ ਵੀਡੀਓ ਸ਼ੇਅਰ ਕਰਨ 'ਤੇ ਇੰਸਪੈਕਟਰ ਗੁਰਮੀਤ ਸਿੰਘ ਸਸਪੈਂਡ:ਪੁਲਿਸ ਦੇ ਇੱਕ ਵਿਵਾਦਿਤ ਇੰਸਪੈਕਟਰ ਨੂੰ ਮੰਗਲਵਾਰ ਨੂੰ ਪੁਲਿਸ ਐਂਡ ਪ੍ਰੈਸ ਦੇ ਵਾਟਸਐਪ ਗਰੁੱਪ ਵਿੱਚ ਵਿਦਿਆਰਥੀਆਂ ਨਾਲ ਸੰਬੰਧਿਤ ਇੱਕ ਅਸ਼ਲੀਲ ਵੀਡੀਓ ਸ਼ੇਅਰ ਕਰਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।Jaito Students Obscene Videos Sharing Inspector Gurmeet Singh Suspendਵੀਡੀਓ ਨੂੰ ਸ਼ੇਅਰ ਕਰਣ ਦੇ ਬਾਅਦ ਇੰਸਪੈਕਟਰ ਗੁਰਮੀਤ ਸਿੰਘ ਨੇ ਜਨਵਰੀ ਮਹੀਨੇ ਵਿੱਚ ਆਪਣੀ ਉਸ ਗਲਤੀ ਨੂੰ ਠੀਕ ਠਹਰਾਉਣ ਦੀ ਕੋਸ਼ਿਸ਼ ਕੀਤੀ।ਜਿਸ ਵਿੱਚ ਜੈਤੋ ਦੇ ਥਾਣਾ ਪ੍ਰਭਾਰੀ ਰਹਿੰਦੇ ਹੋਏ ਨੈਤਿਕ ਪੁਲਿਸ ਅਫਸਰ ਦੇ ਨਾਮ ਤੇ ਯੂਨੀਵਰਸਿਟੀ ਕਾਲਜ ਜੈਤੋ ਦੇ ਦੋ ਵਿਦਿਆਰਥੀਆਂ ਅਤੇ ਇੱਕ ਵਿਦਿਆਰਥਣ ਦੀ ਮਾਰ ਕੁਟਾਈ ਕਰ ਦਿੱਤੀ ਸੀ।ਇਸ ਮਾਰ ਕੁਟਾਈ ਪ੍ਰਕਰਣ ਨੂੰ ਲੈ ਕੇ ਖੜੇ ਹੋਏ ਵਿਵਾਦ ਵਿੱਚ ਜੈਤੋ ਦੇ ਡੀਐਸਪੀ ਨੇ ਵਿਦਿਆਰਥੀਆਂ ਦੇ ਰੋਸ਼ ਪ੍ਰਦਰਸ਼ਨ ਵਿੱਚ ਆਪਣੇ ਆਪ ਨੂੰ ਗੋਲੀ ਮਾਰਕੇ ਆਤਮਹੱਤਿਆ ਕਰ ਲਈ ਸੀ ਅਤੇ ਉਨ੍ਹਾਂ ਦੀ ਉਸੀ ਗੋਲੀ ਦੀ ਵਜ੍ਹਾ ਕਰਕੇ ਇੱਕ ਕਾਂਸਟੇਬਲ ਵੀ ਮਾਰਿਆ ਗਿਆ ਸੀ।Jaito Students Obscene Videos Sharing Inspector Gurmeet Singh Suspendਕਰੀਬ 2 ਮਿੰਟ 50 ਸੈਕੰਡ ਦੀ ਇਸ ਵੀਡੀਓ ਵਿੱਚ ਸਕੂਲ ਡਰੈਸ ਪਹਿਨੇ ਕੁੱਝ ਵਿਦਿਆਰਥੀਆਂ ਨਾਲ ਇੱਕ ਵਿਦਿਆਰਥੀ ਅਤੇ ਇੱਕ ਵਿਦਿਆਰਥਣ ਅਸ਼ਲੀਲ ਹਰਕਤਾਂ ਕਰ ਰਹੇ ਹਨ।ਪੁਲਿਸ ਇੰਸਪੈਕਟਰ ਨੇ ਇਸ ਵੀਡੀਓ ਨੂੰ ਜਿਸ ਗਰੁਪ ਵਿੱਚ ਸ਼ੇਅਰ ਕੀਤਾ ,ਉਸ ਵਿੱਚ ਜਿਲ੍ਹੇ ਦੇ ਐਸ.ਐਸ.ਪੀ. ਸਮੇਤ ਤਮਾਮ ਆਲਾ ਅਧਿਕਾਰੀਆਂ ਅਤੇ ਮਹਿਲਾ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਿਲ ਹਨ।ਇਸ ਹਰਕਤ ਦਾ ਸਖ਼ਤ ਨੋਟਿਸ ਲੈਂਦੇ ਹੋਏ ਐਸ.ਐਸ.ਪੀ ਡਾ .ਨਾਨਕ ਸਿੰਘ ਨੇ ਇੰਸਪੈਕਟਰ ਗੁਰਮੀਤ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਹੈ।Jaito Students Obscene Videos Sharing Inspector Gurmeet Singh Suspendਜਾਣਕਰੀ ਮੁਤਾਬਿਕ ਬਤੋਰ ਥਾਣਾ ਪ੍ਰਭਾਰੀ ਜੈਤੋ ਰਹਿੰਦੇ ਹੋਏ ਇੰਸਪੈਕਟਰ ਗੁਰਮੀਤ ਸਿੰਘ ਨੇ ਇਸ ਸਾਲ 12 ਜਨਵਰੀ ਨੂੰ ਨੈਤਿਕ ਪੁਲਿਸ ਦੇ ਨਾਮ 'ਤੇ ਵਿਦਿਆਰਥੀਆਂ ਦੀ ਮਾਰ ਕੁਟਾਈ ਕਰ ਦਿੱਤੀ ਸੀ ਜਿਸਨੂੰ ਲੈ ਕੇ ਵਿਵਾਦ ਵੱਧ ਗਿਆ ਅਤੇ 29 ਜਨਵਰੀ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਦੌਰਾਨ ਡੀ.ਐੱਸ.ਪੀ ਬਲਜਿੰਦਰ ਸਿੰਘ ਸੰਧੂ ਨੇ ਆਪਣੇ ਆਪ ਨੂੰ ਗੋਲੀਮਾਰ ਕੇ ਆਤਮਹੱਤਿਆ ਕਰ ਲਈ ਸੀ।Jaito Students Obscene Videos Sharing Inspector Gurmeet Singh Suspendਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਡੀ.ਐੱਸ.ਪੀ ਜਸਤਿੰਦਰ ਸਿੰਘ ਨੇ ਕਿਹਾ ਕਿ ਜਿਸ ਪੁਲਿਸ ਐਂਡ ਪ੍ਰੈਸ ਗਰੁਪ ਦਾ ਗੁਰਮੀਤ ਸਿੰਘ ਮੈਂਬਰ ਹੈ ਉਸਨੇ ਇਸ ਗਰੁਪ ਵਿੱਚ ਇਤਰਾਜ਼ਯੋਗ ਵੀਡੀਓ ਪੋਸਟ ਕਰ ਦਿੱਤੀ ਜੋ ਗਲਤ ਹੈ ਇਸ ਲਈ ਇਸਤੇ ਸਖਤ ਐਕਸ਼ਨ ਲੈਂਦੇ ਹੋਏ ਐਸ.ਐਸ.ਪੀ. ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। -PTCNews


Top News view more...

Latest News view more...