ਪੰਜਾਬ

ਮਾਨ ਸਰਕਾਰ ਖ਼ਿਲਾਫ਼ ਇਕੱਠੇ ਹੋਏ ਜਲੰਧਰ ਦੇ ਕੋਲੋਨਾਈਜ਼ਰ, ਪ੍ਰਾਪਰਟੀ ਡੀਲਰ ਅਤੇ ਰੀਅਲ ਐਸਟੇਟ ਏਜੇਂਟ

By Jasmeet Singh -- June 10, 2022 7:21 pm -- Updated:June 10, 2022 7:24 pm

ਜਲੰਧਰ, 10 ਜੂਨ: ਅੱਜ ਜਲੰਧਰ ਵਿਚ ਵੱਖ ਵੱਖ ਸਮੂਹਾਂ ਦੇ ਕੋਲੋਨਾਈਜ਼ਰ, ਪ੍ਰਾਪਰਟੀ ਡੀਲਰ ਅਤੇ ਰੀਅਲ ਐਸਟੇਟ ਏਜੇਂਟਾਂ ਵੱਲੋਂ ਇੱਕ ਖਾਸ ਇਕੱਤਰਤਾ ਕੀਤੀ ਗਈ ਸੀ ਜਿਸ ਦਾ ਮੁੱਖ ਮਕਸਦ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਲੋੜਾਂ ਪ੍ਰਤੀ ਜਾਗਰੂਕ ਕਰਨਾ ਸੀ।

ਇਹ ਵੀ ਪੜ੍ਹੋ: ਕੌਮਾ 'ਚ ਪਹੁੰਚੀ ਔਰਤ ਨੂੰ ਬੁਆਏਫ੍ਰੈਂਡ ਨੇ ਛੱਡ ਬਣਾਈ ਨਵੀਂ ਸਹੇਲੀ, ਕੁੜੀ ਦੀ ਆਪ ਬੀਤੀ ਸੁਨ ਮਨ ਜਾਵੇਗਾ ਪਸੀਜ


ਜਲੰਧਰ ਦੇ ਸਕਾਇਲਾਰ ਹੋਟਲ 'ਚ ਕੀਤੀ ਗਈ ਇਸ ਖਾਸ ਇਕੱਤਰਤਾ ਦੌਰਾਨ ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਨਵੀਂ ਸਰਕਾਰ ਨੂੰ ਬਣਿਆ ਪੌਣੇ ਤਿੰਨ ਮਹੀਨੇ ਹੋ ਚੁੱਕੇ ਨੇ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਲਈ ਵੀ ਕੋਈ ਨਵੀਂ ਨੀਤੀ ਬਣਾਈ ਜਾਵੇਗੀ ਪਰ ਨਵੀਂ ਨੀਤੀ ਤਾਂ ਕੀ ਬਣਨੀ ਸੀ ਪੁੱਠਾ ਸਰਕਾਰ ਨੇ ਹੋਰ ਨਕੇਲ ਕਸਨੀ ਸ਼ੁਰੂ ਕਰ ਦਿੱਤੀ ਹੈ।

ਕਾਲੋਨੀਆਂ ਕੱਟਣ ਤੇ ਪ੍ਰਾਪਰਟੀ ਡੀਲਿੰਗ ਦੇ ਕਾਰੋਬਾਰ ਨਾਲ ਸੰਬੰਧਤ ਲੋਕਾਂ ਦਾ ਕਹਿਣਾ ਸੀ ਕਿ ਜਿੱਥੇ ਸਰਕਾਰ ਦੇ ਇਸ ਰਵਈਏ ਨੇ ਕਈਆਂ ਦਾ ਕੰਮ ਕਾਜ ਖੁਸ ਲਿਆ ਉਥੇ ਹੀ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਭੁੱਖਮਰੀ ਵਰਗੇ ਹਾਲਾਤ ਬੰਦੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾਂ ਹੀ ਡੀਲਰ ਜਾਂ ਕੋਲੋਨਾਈਜ਼ਰਾਂ 'ਤੇ ਡੰਡਾ ਕਸਦੀ ਰਹਿੰਦੀ ਹੈ ਪਰ ਦੂਜੇ ਪਾਸੇ ਇਸ ਕੰਮ ਨਾਲ ਸੰਬੰਧਤ ਸਰਕਾਰੀ ਵਿਭਾਗ ਹੜਤਾਲ 'ਤੇ ਜਾਈ ਜਾਂਦੇ ਉਸ ਪਾਸੇ ਇਨ੍ਹਾਂ ਦਾ ਕੋਈ ਧਿਆਨ ਨਹੀਂ ਜਦੋਂ ਕਿ ਸਰਕਾਰੀ ਬਾਬੂਆਂ ਦੇ ਹੜਤਾਲ 'ਤੇ ਜਾਣ ਦੀ ਅਸਲ ਵਜ੍ਹਾ ਤਾਂ ਸਰਕਾਰਾਂ ਆਪ ਹੀ ਜਾਂਦੀਆਂ ਹਨ।

ਉਨ੍ਹਾਂ ਦਾ ਕਹਿਣਾ ਕਿ ਸਰਕਾਰ ਬਣਨ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਜੋ ਵੀ ਨਵੀਂ ਪਾਲਿਸੀ ਬਣੇਗੀ ਉਸ ਬਾਰੇ ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੇ ਚੌਂਕ ਇਥੇ ਤੱਕ ਕਿ ਘਰਾਂ 'ਚ ਜਾ ਕੇ ਪੁੱਛਿਆ ਜਾਵੇਗਾ ਲੇਕਿਨ ਇੰਝ ਨਹੀਂ ਹੋਇਆ ਅਤੇ ਉਨ੍ਹਾਂ ਦੇ ਕੰਮ ਬਾਰੇ ਵੀ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਬਿਨਾ ਐੱਨ.ਓ.ਸੀ. ਦੇ ਕੋਈ ਰਿਜਿਸਟਰੀ ਨਹੀਂ ਹੋ ਪਾਏਗੀ।

ਇਹ ਵੀ ਪੜ੍ਹੋ: ਪਾਕਿਸਤਾਨੀ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ ਦੀ ਹੋਈ ਮੌਤ

ਉਨ੍ਹਾਂ ਸਰਕਾਰਾਂ 'ਤੇ ਇਲਜ਼ਾਮ ਲਾਇਆ ਕਿ ਬਿਨਾ ਜ਼ਮੀਨੀ ਹਕੀਕਤ ਜਾਣਿਆ ਇਹ ਹੁਕਮ ਪਾਰਿਤ ਕਰ ਦਿੱਤੇ ਗਏ ਜਿਸ ਨਾਲ ਲੋਕਾਂ ਦੀ ਜੀਵਨ ਦੀ ਪੂੰਜੀ ਫੱਸ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਨਾ ਤਾਂ ਆਪਣੇ ਸੁਪਣਿਆਂ ਦਾ ਘਰ ਪੂਰਾ ਕਰਨ ਜੋਗੇ ਰਹੇ ਤੇ ਨਾ ਹੀਂ ਬੀਤੇ 32 ਸਾਲਾਂ 'ਚ ਸਰਕਾਰ ਨੇ ਕੋਈ ਕੋਲੋਨੀ ਕੱਟੀ ਤੇ ਹੁਣ ਲੋਕ ਨਿੱਜੀ ਕੋਲੋਨੀ 'ਚ ਵੀ ਘਰ ਨਹੀਂ ਬਣਾ ਸਕਦੇ ਨਾ ਹੀ ਖਰੀਦਣ ਜੋਗੇ ਰਹੇ ਹਨ।

-PTC News

  • Share