ਜਲੰਧਰ : ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ -ਬਸਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ

By Shanker Badra - July 16, 2021 4:07 pm

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਜਨਰਲ ਸਕੱਤਰ ਡਾ. ਨਛੱਤਰ ਪਾਲ ਦੀ ਮੌਜੂਦਗੀ 'ਚ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (DPI) ਦੇ ਪ੍ਰਧਾਨ ਪਰਸ਼ੋਤਮ ਲਾਲ ਚੱਢਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਅਕਾਲੀ -ਬਸਪਾ ਗਠਜੋੜ ਨੂੰ ਸਮਰਥਨ ਦਾ ਦੇਣ ਦਾ ਐਲਾਨ ਕੀਤਾ ਹੈ।

ਜਲੰਧਰ : ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ -ਬਸਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ

ਇਸ ਦੌਰਾਨ DPI ਦੇ ਪ੍ਰਧਾਨ ਪਰਸ਼ੋਤਮ ਲਾਲ ਚੱਢਾ ਨੇ ਕਿਹਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅਕਾਲੀ-ਬਸਪਾ ਦਾ ਖੁੱਲ੍ਹ ਕੇ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਣਨਗੇ। ਪਰਸ਼ੋਤਮ ਚੱਢਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਗਰੀਬਾਂ, ਦਲਿਤਾਂ ਅਤੇ ਹਰੇਕ ਵਰਗ ਦਾ ਖਿਆਲ ਰੱਖਿਆ ਹੈ।

ਜਲੰਧਰ : ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ -ਬਸਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਿਤ ਅਤੇ ਹਿੰਦੂ ਡਿਪਟੀ ਸੀ.ਐੱਮ ਬਣਾਉਣ ਦਾ ਐਲਾਨ ਦੂਰਅੰਦੇਸ਼ੀ ਵਾਲਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਸਲ ਵਿਚ ਲੋਕਾਂ ਦੇ ਨੇਤਾ ਹਨ। ਅਸੀਂ ਬਿਨ੍ਹਾਂ ਕਿਸੇ ਮੰਗ, ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ-ਬਸਪਾ ਦਾ ਸਮਰਥਨ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਸਾਰੇ ਵਰਗਾਂ, ਸਾਰੇ ਧਰਮਾਂ ਨੂੰ ਇਕੱਠਾ ਕਰਨਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਸਾਰੇ ਲੋਕਾਂ ਪ੍ਰਤੀ ਸੁਹਿਰਦ ਸੋਚ ਕਾਰਨ ਹੀ 5 ਵਾਰ ਮੁੱਖ ਮੰਤਰੀ ਬਣੇ ਹਨ।

ਜਲੰਧਰ : ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਸ਼੍ਰੋਮਣੀ ਅਕਾਲੀ ਦਲ -ਬਸਪਾ ਗਠਜੋੜ ਨੂੰ ਸਮਰਥਨ ਦੇਣ ਦਾ ਐਲਾਨ

ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਸਾਰੇ ਧਰਮਾਂ ਦੇ ਅਸਥਾਨਾਂ ਨੂੰ ਖੂਬਸੂਰਤ ਬਣਾਉਣਾ ਹੈ। ਅਫਸੋਸ ਕਾਂਗਰਸ ਸ੍ਰਕਾਰ ਵੱਲੋਂ ਸਾਰੇ ਕੰਮ ਰੋਕ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਅਤੇ ਅਸੀਂ ਤੁਹਾਡੀਆਂ ਮੁਸ਼ਕਿਲਾਂ ਸਮਝਦੇ ਹਾਂ। ਕੀ ਕੇਜਰੀਵਾਲ ਤੇ ਸੋਨੀਆ ਗਾਂਧੀ ਪੰਜਾਬ ਦੀਆਂ ਸਮੱਸਿਆਵਾਂ ਸਮਝ ਸਕਦੇ ਹਨ?

-PTCNews

adv-img
adv-img