Mon, May 20, 2024
Whatsapp

ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਬਠਿੰਡਾ ਦੇ ਹੈਪੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ

Written by  Shanker Badra -- September 28th 2018 08:52 PM
ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਬਠਿੰਡਾ ਦੇ ਹੈਪੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ

ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਬਠਿੰਡਾ ਦੇ ਹੈਪੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ

ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਬਠਿੰਡਾ ਦੇ ਹੈਪੀ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ:ਬਠਿੰਡਾ :ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਸ਼ਹੀਦ ਹੋਏ ਫ਼ੌਜੀ ਹੈਪੀ ਸਿੰਘ ਨੂੰ ਅੱਜ ਉਸ ਦੇ ਪਿੰਡ ਰਾਮਨਗਰ, ਬਠਿੰਡਾ-ਮਾਨਸਾ ਰੋਡ ਵਿਖੇ ਸਰਕਾਰੀ ਸਨਮਾਨਾਂ ਨਾਲ ਨਿੱਘੀ ਸ਼ਰਧਾਂਜਲੀ ਦਿੱਤੀ ਗਈ ਹੈ।ਇਹ ਸਿਪਾਹੀ ਯੂਨਿਟ-19 ਆਰ.ਆਰ. ਦਾ ਸੀ ਅਤੇ ਇਸ ਸਮੇਂ 14 ਸਿੱਖ ਐਲ.ਆਈ. ਨਾਲ ਤਾਇਨਾਤ ਸੀ।Jammu and Kashmir In martyred Bathinda Happy Singh give Final departureਜਾਣਕਾਰੀ ਅਨੁਸਾਰ ਫੌਜੀ ਹੈਪੀ ਸਿੰਘ ਬਠਿੰਡਾ ਦੀ ਸਬ ਡਵੀਜ਼ਨ ਮੌੜ ਮੰਡੀ ਦੇ ਪਿੰਡ ਰਾਮਨਗਰ ਦਾ ਰਹਿਣ ਵਾਲਾ ਸੀ।ਫ਼ੌਜੀ ਹੈਪੀ ਸਿੰਘ ਵੀਰਵਾਰ ਨੂੰ ਅਨੰਤਨਾਗ ਵਿੱਚ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ।ਜਦੋਂ ਹੈਪੀ ਦੇ ਸ਼ਹੀਦ ਹੋਣ ਬਾਰੇ ਉਸਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਸਦੇ ਪਰਿਵਾਰ ਅਤੇ ਪਿੰਡ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ।Jammu and Kashmir In martyred Bathinda Happy Singh give Final departureਜਵਾਨ ਹੈਪੀ ਸਿੰਘ ਦੇ ਪਰਿਵਾਰ ਨੇ ਦੱਸਿਆ ਹੈ ਕਿ ਹੈਪੀ 11 ਸਤੰਬਰ ਨੂੰ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਗਿਆ ਸੀ।ਜਿਸ ਤੋਂ ਕੁਝ ਦਿਨ ਇਹ ਘਟਨਾ ਵਾਪਰੀ ਹੈ।ਦੱਸ ਦੇਈਏ ਕਿ ਸ਼ਹੀਦ ਹੈਪੀ ਦੇ ਪਿੱਛੇ ਉਸਦੇ ਪਿਤਾ ਅਤੇ 2 ਭਾਈ ਹਨ।ਉਸਦੀ ਮਾਤਾ ਦੀ ਕਰੀਬ 4 ਸਾਲ ਪਹਿਲਾਂ ਮੌਤ ਹੋ ਗਈ ਸੀ।Jammu and Kashmir In martyred Bathinda Happy Singh give Final departureਸ਼ਹੀਦ ਫੌਜੀ ਹੈਪੀ ਸਿੰਘ ਦੀ ਅੰਤਿਮ ਵਿਦਾਈ ਸਮੇਂ ਐਸ.ਡੀ.ਐਮ. ਬਠਿੰਡਾ ਬਲਵਿੰਦਰ ਸਿੰਘ, ਵਿਧਾਇਕ ਮੌੜ ਜਗਦੇਵ ਸਿੰਘ ਕਮਾਲੂ,ਡਿਪਟੀ ਡਾਇਰੈਕਟਰ ਸੈਨਿਕ ਭਲਾਈ, ਨਾਇਬ ਤਹਿਸੀਲਦਾਰ ਮੌੜ ਕਮਲਦੀਪ ਸਿੰਘ, ਡੀ.ਐਸ.ਪੀ. ਮੌੜ ਗੋਪਾਲ ਦਾਸ ਅਤੇ ਹੋਰ ਲੋਕ ਵੀ ਹਾਜ਼ਰ ਸਨ। -PTCNews


Top News view more...

Latest News view more...

LIVE CHANNELS
LIVE CHANNELS