Advertisment

ਜੰਮੂ ਕਸ਼ਮੀਰ 'ਚ ਪੁਲਿਸ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫ਼ਾਇਰਿੰਗ , ਪੰਜ ਕਿਲੋ ਆਈਈਡੀ ਕੀਤੀ ਬਰਾਮਦ

author-image
Shanker Badra
Updated On
New Update
ਜੰਮੂ ਕਸ਼ਮੀਰ 'ਚ ਪੁਲਿਸ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫ਼ਾਇਰਿੰਗ , ਪੰਜ ਕਿਲੋ ਆਈਈਡੀ ਕੀਤੀ ਬਰਾਮਦ
Advertisment
publive-image ਜੰਮੂ : ਸੁਰੱਖਿਆ ਬਲਾਂ ਨੇ ਦੇਰ ਰਾਤ ਅਖਨੂਰ ਦੇ ਕਾਨਾਚਕ ਸੈਕਟਰ ਦੇ ਸਰਹੱਦੀ ਖੇਤਰ ਗੁਦਾ ਪੱਤਣ ਵਿਚ ਇਕ ਪਾਕਿਸਤਾਨੀ ਡਰੋਨ ਨੂੰ ਗੋਲੀ ਮਾਰ ਦਿੱਤੀ ਹੈ। ਇਸ ਪਾਕਿਸਤਾਨੀ ਡਰੋਨ ਨਾਲ 5 ਕਿੱਲੋ ਆਈਈਡੀ ਬੰਨੀ ਹੋਈ ਸੀ। ਪੁਲਿਸ ਨੇ ਡਰੋਨ ਅਤੇ ਇਸ ਨਾਲ ਬੰਨੀ ਆਈਈਡੀ ਨੂੰ ਬਰਾਮਦ ਕਰ ਲਿਆ ਹੈ।
Advertisment
publive-image ਜੰਮੂ ਕਸ਼ਮੀਰ 'ਚ ਪੁਲਿਸ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫ਼ਾਇਰਿੰਗ , ਪੰਜ ਕਿਲੋ ਆਈਈਡੀ ਕੀਤੀ ਬਰਾਮਦ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਹਾਇਤਾ ਨਾਲ ਆਸ ਪਾਸ ਦੇ ਖੇਤਰ ਵਿੱਚ ਵੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਅਖਨੂਰ ਦੇ ਕਾਨਾਚਕ ਸੈਕਟਰ ਦੀ ਹੱਦ ਨਾਲ ਲੱਗਦੇ ਗੁਦਾ ਪੱਤਣ ਵਿਖੇ ਰਾਤ ਦੇ ਹਨੇਰੇ ਵਿਚ ਡਰੋਨ ਉਡਾਣ ਭਰੇ ਦਿਖਾਈ ਦਿੱਤੇ। publive-image ਜੰਮੂ ਕਸ਼ਮੀਰ 'ਚ ਪੁਲਿਸ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫ਼ਾਇਰਿੰਗ , ਪੰਜ ਕਿਲੋ ਆਈਈਡੀ ਕੀਤੀ ਬਰਾਮਦ ਕਾਲੇ ਰੰਗ ਕਾਰਨ, ਇਸ ਡਰੋਨ ਨੂੰ ਵੇਖਣਾ ਬਹੁਤ ਮੁਸ਼ਕਲ ਸੀ। ਹਾਲਾਂਕਿ ਸੁਰੱਖਿਆ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਇਸ ਡਰੋਨ 'ਤੇ ਪਈ ਅਤੇ ਜਿਵੇਂ ਹੀ ਇਹ ਨੇੜੇ ਆਇਆ ਤਾਂ ਜਵਾਨਾਂ ਨੇ ਗੋਲੀ ਚਲਾ ਦਿੱਤੀ ਅਤੇ ਇਸ ਨੂੰ ਜ਼ਮੀਨ' ਤੇ ਸੁੱਟ ਦਿੱਤਾ। publive-image ਜੰਮੂ ਕਸ਼ਮੀਰ 'ਚ ਪੁਲਿਸ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫ਼ਾਇਰਿੰਗ , ਪੰਜ ਕਿਲੋ ਆਈਈਡੀ ਕੀਤੀ ਬਰਾਮਦ ਪੁਲਿਸ ਨੇ ਤੁਰੰਤ ਡਰੋਨ ਅਤੇ ਆਈਈਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਵਰੁਣ ਜੰਡਿਆਲ ਨੇ ਕਿਹਾ ਕਿ ਡਰੋਨ ਦੀ ਮਦਦ ਨਾਲ ਇਸ ਆਈਈਡੀ ਨੂੰ ਅੱਤਵਾਦੀਆਂ ਨੂੰ ਪਹੁੰਚਾਉਣਾ ਸੀ। ਡਰੋਨ ਦੇ ਲੱਭਣ ਤੋਂ ਤੁਰੰਤ ਬਾਅਦ ਕਨਾਚਕ ਸੈਕਟਰ ਵਿੱਚ ਫੌਜ ਅਤੇ ਪੁਲਿਸ ਦੀ ਸਹਾਇਤਾ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। publive-image ਜੰਮੂ ਕਸ਼ਮੀਰ 'ਚ ਪੁਲਿਸ ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫ਼ਾਇਰਿੰਗ , ਪੰਜ ਕਿਲੋ ਆਈਈਡੀ ਕੀਤੀ ਬਰਾਮਦ ਸੁਰੱਖਿਆ ਬਲਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਆਈ.ਈ.ਡੀ ਸਪੁਰਦ ਕੀਤਾ ਜਾਣਾ ਸੀ ,ਉਹ ਸਿਰਫ ਆਸ ਪਾਸ ਦੇ ਖੇਤਰ ਵਿੱਚ ਹੀ ਮੌਜੂਦ ਹੋ ਸਕਦੇ ਹਨ। ਜਾਣਕਾਰੀ ਲਈ, ਪਿਛਲੇ 21 ਦਿਨਾਂ ਦੌਰਾਨ ਜੰਮੂ ਅਤੇ ਸਾਂਬਾ ਜ਼ਿਲ੍ਹੇ ਵਿੱਚ ਪਾਕਿਸਤਾਨੀ ਡਰੋਨ ਦੀ ਇਹ 10 ਵੀਂ ਘਟਨਾ ਹੈ। ਹਾਲਾਂਕਿ ਇਸ ਤੋਂ ਪਹਿਲਾਂ 9 ਵਾਰ ਡਰੋਨ ਸਰਹੱਦੀ ਇਲਾਕਿਆਂ ਵਿਚ ਘੁੰਮਦੇ ਵੇਖੇ ਗਏ ਹਨ। -PTCNews publive-image-
pakistani-drone drone-shot-down ied jammu-kashmir-police akhnoor
Advertisment

Stay updated with the latest news headlines.

Follow us:
Advertisment