Mon, May 6, 2024
Whatsapp

ਰਾਸ਼ਟਰਪਤੀ ਭਵਨ ਵੱਲੋਂ 7 ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਦੇ ਹੁਕਮ ਜਾਰੀ

Written by  Shanker Badra -- August 21st 2018 09:33 PM
ਰਾਸ਼ਟਰਪਤੀ ਭਵਨ ਵੱਲੋਂ 7 ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਦੇ ਹੁਕਮ ਜਾਰੀ

ਰਾਸ਼ਟਰਪਤੀ ਭਵਨ ਵੱਲੋਂ 7 ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਦੇ ਹੁਕਮ ਜਾਰੀ

ਰਾਸ਼ਟਰਪਤੀ ਭਵਨ ਵੱਲੋਂ 7 ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਦੇ ਹੁਕਮ ਜਾਰੀ:ਨਵੀਂ ਦਿੱਲੀ: ਰਾਸ਼ਟਰਪਤੀ ਭਵਨ ਨੇ ਮੰਗਲਵਾਰ ਨੂੰ 7 ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ।ਜੰਮੂ-ਕਸ਼ਮੀਰ ਵਿੱਚ ਨਰਿੰਦਰ ਨਾਥ ਵੋਹਰਾ ਦੀ ਥਾਂ ਸੱਤਪਾਲ ਮਲਿਕ ਨੂੰ ਰਾਜਪਾਲ ਬਣਾਇਆ ਗਿਆ ਹੈ।ਇਸ ਦੇ ਨਾਲ ਹੀ ਲਾਲਜੀ ਟੰਡਨ ਨੂੰ ਬਿਹਾਰ ਦਾ ਰਾਜਪਾਲ ਬਣਾਇਆ ਗਿਆ। ਇਸ ਤੋਂ ਇਲਾਵਾ ਸਤਿਆਦੇਵ ਨਾਰਾਇਣ ਆਰਿਆ ਹਰਿਆਣਾ ਦੇ ਨਵੇਂ ਰਾਜਪਾਲ ਹੋਣਗੇ।ਕਪਤਾਨ ਸਿੰਘ ਸੋਲੰਕੀ ਨੂੰ ਹਰਿਆਣਾ ਤੋਂ ਹਟਾ ਕੇ ਤ੍ਰਿਪੁਰਾ ਦਾ ਰਾਜਪਾਲ ਬਣਾਇਆ ਗਿਆ।ਬੇਬੀ ਰਾਣੀ ਮੌਰੀਆ ਨੂੰ ਉਤਰਾਖੰਡ ਦਾ ਰਾਜਪਾਲ ਬਣਾਇਆ ਗਿਆ।ਮੇਘਾਲਿਆ ਦੇ ਰਾਜਪਾਲ ਗੰਗਾ ਪ੍ਰਸਾਦ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਅਤੇ ਤਥਾਗਤ ਰਾਏ ਨੂੰ ਤ੍ਰਿਪੁਰਾ ਤੋਂ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। -PTCNews


Top News view more...

Latest News view more...