ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਰ.ਐੱਸ.ਐੱਸ. ਨੇਤਾ 'ਤੇ ਜਾਨਲੇਵਾ ਹਮਲਾ ,ਸੁਰੱਖਿਆ ਗਾਰਡ ਦੀ ਹੋਈ ਮੌਤ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਰ.ਐੱਸ.ਐੱਸ. ਨੇਤਾ 'ਤੇ ਜਾਨਲੇਵਾ ਹਮਲਾ ,ਸੁਰੱਖਿਆ ਗਾਰਡ ਦੀ ਹੋਈ ਮੌਤ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀਆਂ ਨੇ ਅੱਜ ਜ਼ਿਲ੍ਹਾ ਹਸਪਤਾਲ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰ ਦਿੱਤੀ ਹੈ।ਓਥੇ ਅੱਤਵਾਦੀਆਂ ਨੇ ਆਰ.ਐੱਸ.ਐੱਸ. ਨਾਲ ਜੁੜੇ ਇੱਕ ਨੇਤਾ ਅਤੇ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਇੱਕ ਜਵਾਨ (ਪੀ.ਐੱਸ.ਓ.) ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। [caption id="attachment_280579" align="aligncenter" width="300"] ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਰ.ਐੱਸ.ਐੱਸ. ਨੇਤਾ 'ਤੇ ਜਾਨਲੇਵਾ ਹਮਲਾ , ਸੁਰੱਖਿਆ ਗਾਰਡ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਹਸਪਤਾਲ 'ਚ ਤੈਨਾਤ ਸਹਾਇਕ ਡਾਕਟਰ ਚੰਦਰ ਕਾਂਤ ਸ਼ਰਮਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ।ਇਸ ਹਮਲੇ 'ਚ ਸੁਰੱਖਿਆ ਗਾਰਡ ਦੀ ਮੌਤ ਹੋ ਗਈ, ਜਦਕਿ ਆਰ.ਐੱਸ.ਐੱਸ. ਨੇਤਾ ਜ਼ਖ਼ਮੀ ਹੋ ਗਿਆ ਹੈ।ਜਿਸਨੂੰ ਜ਼ਖਮੀ ਹਾਲਤ ਵਿੱਚ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। [caption id="attachment_280581" align="aligncenter" width="300"] ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਰ.ਐੱਸ.ਐੱਸ. ਨੇਤਾ 'ਤੇ ਜਾਨਲੇਵਾ ਹਮਲਾ , ਸੁਰੱਖਿਆ ਗਾਰਡ ਦੀ ਹੋਈ ਮੌਤ[/caption] ਦੱਸਿਆ ਜਾ ਰਿਹਾ ਹੈ ਕਿ ਚੰਦਰ ਕਾਂਤ ਹਪਸਤਾਲ 'ਚ ਮੈਡੀਕਲ ਅਸਿਸਟੈਂਟ ਹਨ।ਇਸ ਘਟਨਾ ਤੋਂ ਬਾਅਦ ਕਿਸ਼ਤਵਾੜ 'ਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਓਥੇ ਤਣਾਅ ਦਾ ਮਾਹੌਲ ਹੈ।ਸੂਤਰਾਂ ਅਨੁਸਾਰ ਇਹ ਅੱਤਵਾਦੀ ਹਮਲਾ ਹੈ।ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਪਾਈ। [caption id="attachment_280580" align="aligncenter" width="300"] ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਰ.ਐੱਸ.ਐੱਸ. ਨੇਤਾ 'ਤੇ ਜਾਨਲੇਵਾ ਹਮਲਾ , ਸੁਰੱਖਿਆ ਗਾਰਡ ਦੀ ਹੋਈ ਮੌਤ[/caption] ਇਸ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਨੀਮ ਬਲਾਂ ਨੇ ਹਸਪਤਾਲ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ।ਉਨ੍ਹਾਂ ਸ਼ੱਕ ਹੈ ਕਿ ਹਮਲਾਵਰ ਅਜੇ ਵੀ ਹਸਪਤਾਲ 'ਚ ਹੀ ਮੌਜੂਦ ਹਨ।ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। -PTCNews