ਦੇਸ਼

JEE Advance Admit Card 2022 ਹੋਇਆ ਜਾਰੀ, ਲਿੰਕ jeeadv.ac.in ਰਾਹੀਂ ਕਰੋ ਡਾਊਨਲੋਡ

By Riya Bawa -- August 23, 2022 11:14 am -- Updated:August 23, 2022 11:21 am

JEE Advanced Admit Card: ਜੇਈਈ ਐਡਵਾਂਸਡ 2022 ਪ੍ਰੀਖਿਆ ਲਈ ਐਡਮਿਟ ਕਾਰਡ ਅੱਜ, 23 ਅਗਸਤ ਨੂੰ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਹੈ, ਉਹ ਤੁਰੰਤ ਅਧਿਕਾਰਤ ਵੈੱਬਸਾਈਟ jeeadv.ac.in 'ਤੇ ਜਾਓ ਅਤੇ ਆਪਣੀ IIT JEE ਐਡਵਾਂਸਡ 2022 ਐਡਮਿਟ ਕਾਰਡ (JEE Advanced Admit Card) ਡਾਊਨਲੋਡ ਕਰੋ। ਆਪਣੇ ਐਡਮਿਟ ਕਾਰਡਾਂ ਤੱਕ ਪਹੁੰਚ ਕਰਨ ਲਈ, ਉਮੀਦਵਾਰਾਂ ਨੂੰ ਆਪਣੇ ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ ਅਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ।

JEE Advanced Admit Card

ਇਸ ਵਾਰ ਜੇਈਈ ਐਡਵਾਂਸ 2022 (JEE Advanced) ਦੀ ਪ੍ਰੀਖਿਆ 28 ਅਗਸਤ 2022 ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਦੋ ਪੜਾਵਾਂ ਵਿੱਚ ਹੋਵੇਗੀ, ਪੇਪਰ 1 ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ, ਜਦੋਂ ਕਿ ਪੇਪਰ 2 ਦੁਪਹਿਰ 2.30 ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ। ਆਈਆਈਟੀਜ਼ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਉੱਤਰ ਕੁੰਜੀ 03 ਸਤੰਬਰ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ।

JEE Advance Admit Card 2022: ਜੇਈਈ ਐਡਵਾਂਸ ਦਾ ਐਡਮਿਟ ਕਾਰਡ ਹੋਇਆ ਜਾਰੀ, ਲਿੰਕ ਰਾਹੀਂ ਕਰੋ ਡਾਊਨਲੋਡ

ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਟੁੱਟੀ ਹੋਈ ਸੜਕ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ

ਇਸ ਤੋਂ ਬਾਅਦ ਇਸ ਦੀ ਸਮੀਖਿਆ ਕਰਨ ਤੋਂ ਬਾਅਦ 11 ਸਤੰਬਰ ਨੂੰ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ ਅਤੇ ਨਤੀਜਾ 15 ਤੋਂ 20 ਸਤੰਬਰ ਦਰਮਿਆਨ ਜਾਰੀ ਹੋਣ ਦੀ ਸੰਭਾਵਨਾ ਹੈ। ਧਿਆਨ ਰਹੇ ਕਿ ਪ੍ਰੀਖਿਆ ਹਾਲ ਵਿੱਚ ਐਡਮਿਟ ਕਾਰਡ ਤੋਂ ਬਿਨਾਂ ਐਂਟਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਐਡਮਿਟ ਕਾਰਡ (JEE Advanced Admit Card) ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਹੇਠਾਂ ਦਿੱਤੇ ਆਸਾਨ ਕਦਮਾਂ ਰਾਹੀਂ ਇਸਨੂੰ ਡਾਊਨਲੋਡ ਕਰ ਸਕਦੇ ਹਨ।

JEE Advance Admit Card 2022: ਜੇਈਈ ਐਡਵਾਂਸ ਦਾ ਐਡਮਿਟ ਕਾਰਡ ਹੋਇਆ ਜਾਰੀ, ਲਿੰਕ ਰਾਹੀਂ ਕਰੋ ਡਾਊਨਲੋਡ

-PTC News

  • Share