Mon, Apr 29, 2024
Whatsapp

JEE Main 2022: ਉਮੀਦਵਾਰਾਂ ਨੂੰ ਤਿਆਰੀ ਲਈ ਮਿਲਿਆ ਇੱਕ ਹੋਰ ਮਹੀਨਾ, NTA ਨੇ ਬਦਲੀਆਂ ਤਰੀਕਾਂ

Written by  Riya Bawa -- April 07th 2022 09:07 AM -- Updated: April 07th 2022 09:08 AM
JEE Main 2022: ਉਮੀਦਵਾਰਾਂ ਨੂੰ ਤਿਆਰੀ ਲਈ ਮਿਲਿਆ ਇੱਕ ਹੋਰ ਮਹੀਨਾ, NTA ਨੇ ਬਦਲੀਆਂ ਤਰੀਕਾਂ

JEE Main 2022: ਉਮੀਦਵਾਰਾਂ ਨੂੰ ਤਿਆਰੀ ਲਈ ਮਿਲਿਆ ਇੱਕ ਹੋਰ ਮਹੀਨਾ, NTA ਨੇ ਬਦਲੀਆਂ ਤਰੀਕਾਂ

JEE Main 2022 Date: JEE ਮੇਨ 2022 ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੀ ਸੋਸ਼ਲ ਮੀਡੀਆ ਦੀ ਲਗਾਤਾਰ ਵੱਧ ਰਹੀ ਮੰਗ ਆਖਰਕਾਰ ਪੂਰਾ ਹੋ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਜੇਈਈ ਮੇਨ 2022 ਦੇ ਅਪ੍ਰੈਲ ਸੈਸ਼ਨ ਦੀਆਂ ਤਰੀਕਾਂ ਨੂੰ ਵਧਾਉਣ ਦੀ ਉਮੀਦਵਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਦੀਆਂ ਤਰੀਕਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। JEE Main 2021: Session 4 results out; 44 candidates get 100 percentile ਏਜੰਸੀ ਵੱਲੋਂ ਬੁੱਧਵਾਰ 6 ਅਪ੍ਰੈਲ 2022 ਨੂੰ ਜਾਰੀ ਨੋਟਿਸ ਦੇ ਅਨੁਸਾਰ, ਜੇਈਈ ਮੇਨ 2022 ਦਾ ਪਹਿਲਾ ਪੜਾਅ ਯਾਨੀ ਅਪ੍ਰੈਲ ਸੈਸ਼ਨ ਹੁਣ 20 ਜੂਨ ਤੋਂ 29 ਜੂਨ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਸੈਸ਼ਨ ਦੀਆਂ ਤਰੀਕਾਂ 21, 24, 25 ਅਤੇ 29 ਅਪ੍ਰੈਲ ਅਤੇ 1 ਅਤੇ 4 ਮਈ ਨੂੰ ਐਲਾਨੀਆਂ ਗਈਆਂ ਸਨ। ਜੇਈਈ ਮੇਨ 2022 ਦੀਆਂ ਤਰੀਕਾਂ ਵਿੱਚ ਬਦਲਾਅ ਕਾਰਨ ਉਮੀਦਵਾਰਾਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਹੁਣ ਇੱਕ ਮਹੀਨਾ ਹੋਰ ਮਿਲਿਆ ਹੈ। NEET UG 2022 registration to begin soon   ਇਹ ਵੀ ਪੜ੍ਹੋ: Petrol Prices: ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਕੀ ਕਿੰਨਾ ਮਹਿੰਗਾ ਹੋਇਆ ਪੈਟਰੋਲ ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ NTA ਜੇਈਈ ਮੇਨ 2022 ਦੇ ਅਪ੍ਰੈਲ ਸੈਸ਼ਨ ਦੇ ਨਾਲ, ਦੂਜੇ ਪੜਾਅ ਯਾਨੀ ਮਈ ਸੈਸ਼ਨ ਦੀਆਂ ਤਰੀਕਾਂ ਵੀ ਬਦਲ ਗਈਆਂ ਹਨ। NTA ਨੋਟਿਸ ਦੇ ਅਨੁਸਾਰ, ਜੇਈਈ ਮੇਨ 2022 ਦਾ ਮਈ ਸੈਸ਼ਨ ਹੁਣ 21 ਜੁਲਾਈ ਤੋਂ 30 ਜੁਲਾਈ, 2022 ਤੱਕ ਆਯੋਜਿਤ ਕੀਤਾ ਜਾਵੇਗਾ। ਪਹਿਲਾਂ ਇਸ ਪੜਾਅ ਦੀਆਂ ਤਰੀਕਾਂ 24 ਮਈ ਤੋਂ 29 ਮਈ, 2022 ਤੱਕ ਤੈਅ ਕੀਤੀਆਂ ਗਈਆਂ ਸਨ। ਇਸ ਤਰ੍ਹਾਂ, ਜੇਈਈ ਮੇਨ 2022 ਫੇਜ਼-2 ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੂੰ ਵੀ ਇੱਕ ਮਹੀਨੇ ਦਾ ਵਾਧੂ ਸਮਾਂ ਮਿਲਿਆ ਹੈ। ptc news (ptcnewspun) - Profile | Pinterest ਇਸ ਦੇ ਲਈ ਏਜੰਸੀ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾ ਕੇ ਇਸ ਦੀ ਜਾਂਚ ਕਰ ਸਕਦੇ ਹਨ। NTA ਨੇ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਆਪਣੇ ਨੋਟਿਸ 'ਚ ਦੱਸਿਆ ਕਿ ਜੇਈਈ ਮੇਨ ਸੈਸ਼ਨ-1 ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੁਣ ਖਤਮ ਹੋ ਗਈ ਹੈ। ਸੈਸ਼ਨ-2 ਲਈ ਅਰਜ਼ੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਕਿਸੇ ਵੀ ਨਵੀਂ ਜਾਣਕਾਰੀ ਜਾਂ ਅੱਪਡੇਟ ਲਈ ਅਧਿਕਾਰਤ ਵੈੱਬਸਾਈਟ www.nta.ac.in ਅਤੇ jeemain.nta.nic.in 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। -PTC News


Top News view more...

Latest News view more...