Mon, Jun 16, 2025
Whatsapp

ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ

Reported by:  PTC News Desk  Edited by:  Shanker Badra -- July 14th 2021 12:16 PM
ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ

ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ

ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇਕ ਅਜੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ 2 ਦਿਨ ਪਹਿਲਾਂ ਜਿਸ ਲੜਕੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ, ਜਿਸ ਨੇ ਫੇਸਬੁੱਕ 'ਤੇ ਲਾਈਵ ਆ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਤੋਂ ਹੀ ਹਲਚਲ ਮਚ ਗਈ ਹੈ। ਲੜਕੀ ਦੇ ਅਚਾਨਕ ਫ਼ਿਰ ਤੋਂ ਜਿੰਦਾ ਹੋਣ ਅਤੇ ਉਸ ਵੱਲੋਂ ਆਪਣੇ ਮਾਪਿਆਂ ਨੂੰ ਕਿਹਾ ਕਿ ਮੈਨੂੰ ਪਰੇਸ਼ਾਨ ਨਾ ਕਰੋ, ਮੈਂ ਖੁਸ਼ ਹਾਂ। ਜਿਸ ਤੋਂ ਬਾਅਦ ਪੁਲਿਸ ਵੀ ਹੈਰਾਨ ਰਹਿ ਗਈ ਹੈ। ਮਾਮਲਾ ਪਟਨਾ ਦੇ ਨਾਲ ਲੱਗਦੇ ਗੌਰੀਚੱਕ ਥਾਣੇ ਦਾ ਦੱਸਿਆ ਜਾ ਰਿਹਾ ਹੈ, ਜਿਥੇ 6 ਜੁਲਾਈ ਨੂੰ ਪੁਲਿਸ ਨੇ ਇੱਕ ਨੌਜਵਾਨ ਲੜਕੀ ਦੀ ਲਾਸ਼ ਇੱਕ ਪਿੰਡ ਵਿੱਚੋਂ ਬਰਾਮਦ ਕੀਤੀ ਸੀ। [caption id="attachment_514838" align="aligncenter" width="300"] ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ ਇਸ ਮ੍ਰਿਤਕ ਦੇਹ ਨੂੰ ਲੈ ਕੇ ਇੱਕ ਔਰਤ ਨੇ ਦਾਅਵਾ ਕੀਤਾ ਕਿ ਇਹ ਉਸ ਦੀ ਧੀ ਹੈ। ਔਰਤ ਨੇ ਦੋਸ਼ ਲਾਇਆ ਕਿ ਉਸਦੇ ਗੁਆਂਢੀ ਨੇ ਉਸਦੀ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਮਾਂ ਨੇ ਧੀ ਦੇ ਕਾਤਲ ਦੀ ਗ੍ਰਿਫਤਾਰੀ ਲਈ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਜਿਸਦੇ ਬਾਅਦ ਪੁਲਿਸ ਨੇ ਲੋੜੀਂਦੀ ਕਾਰਵਾਈ ਕਰਦਿਆਂ ਲਾਸ਼ ਨੂੰ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਔਰਤ ਦੇ ਦੋਸ਼ਾਂ ਤੋਂ ਬਾਅਦ ਉਹ ਬਲਾਤਕਾਰ ਅਤੇ ਕਤਲ ਦੇ ਇਲਜ਼ਾਮ ‘ਤੇ ਜਾਂਚ ਵਿਚ ਸ਼ਾਮਲ ਹੋ ਗਈ। [caption id="attachment_514836" align="aligncenter" width="300"] ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ[/caption] ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੇ ਲੜਕੀ ਦਾ ਅੰਤਿਮ ਸਸਕਾਰ ਵੀ ਕੀਤਾ। ਇਸ ਦੌਰਾਨ ਕੇਸ ਨੇ ਇਕ ਦਿਲਚਸਪ ਮੋੜ ਲੈ ਲਿਆ, ਜਦੋਂ ਉਹੀ ਲੜਕੀ ਫੇਸਬੁੱਕ ਲਾਈਵ 'ਤੇ ਸਾਹਮਣੇ ਆਈ, ਜਿਸ ਨਾਲ ਬਲਾਤਕਾਰ ਅਤੇ ਕਤਲ ਦੀ ਗੱਲ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਦਿਲਚਸਪ ਮੋੜ ਉਦੋਂ ਆਇਆ ਜਦੋਂ ਉਹੀ ਲੜਕੀ ਫੇਸਬੁੱਕ ਲਾਈਵ 'ਤੇ ਸਾਹਮਣੇ ਆਈ, ਜਿਸ ਨਾਲ ਬਲਾਤਕਾਰ ਅਤੇ ਕਤਲ ਦੀਆਂ ਗੱਲ ਕਹੀ ਜਾ ਰਹੀ ਸੀ। [caption id="attachment_514841" align="aligncenter" width="275"] ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ[/caption] 12 ਜੁਲਾਈ ਨੂੰ ਉਸ ਨੇ ਆਪਣੇ ਪ੍ਰੇਮੀ ਨਾਲ ਫੇਸਬੁੱਕ 'ਤੇ ਲਾਈਵ ਆ ਕੇ ਕਿਹਾ - ਮੈਂ ਅਜੇ ਵੀ ਜ਼ਿੰਦਾ ਹਾਂ , ਮੈਨੂੰ ਅਤੇ ਮੇਰੇ ਪ੍ਰੇਮੀ ਨੂੰ ਤੰਗ ਨਾ ਕੀਤਾ ਜਾਵੇ। ਉਸਨੇ ਇਹ ਫੇਸਬੁੱਕ ਲਾਈਵ ਆਪਣੇ ਬਹੁਤ ਸਾਰੇ ਦੋਸਤਾਂ ਨਾਲ ਵੀ ਸਾਂਝਾ ਕੀਤਾ। ਲੜਕੀ ਦੀ ਮਾਂ ਨੇ ਖ਼ੁਦ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਜ਼ਿੰਦਾ ਹੈ। [caption id="attachment_514839" align="aligncenter" width="300"] ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ[/caption] ਇਥੇ ਐਸਐਚਓ ਲਲਮਣੀ ਦੂਬੇ ਨੇ ਦੱਸਿਆ ਕਿ ਲੜਕੀ ਦੀ ਮਾਂ ਵੱਲੋਂ ਅੰਤਮ ਸਸਕਾਰ ਕੀਤੀ ਮ੍ਰਿਤਕ ਦੇਹ ਉਸ ਦੀ ਲੜਕੀ ਦੀ ਨਹੀਂ ਸੀ ਕਿਉਂਕਿ ਉਸ ਦੀ ਲੜਕੀ 12 ਜੁਲਾਈ ਨੂੰ ਆਪਣੇ ਪ੍ਰੇਮੀ ਨਾਲ ਫੇਸਬੁੱਕ 'ਤੇ ਲਾਈਵ ਆਈ ਸੀ ਅਤੇ ਕਿਹਾ ਕਿ ਉਹ ਅਜੇ ਵੀ ਜ਼ਿੰਦਾ ਹੈ। ਉਸ ਨੂੰ ਅਤੇ ਉਸ ਦੇ ਪ੍ਰੇਮੀ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਇਹ ਫੇਸਬੁੱਕ ਦੋਸਤਾਂ ਨੂੰ ਵੀ ਸਾਂਝਾ ਕੀਤਾ ਗਿਆ ਸੀ। [caption id="attachment_514840" align="aligncenter" width="300"] ਜਿਸ ਲੜਕੀ ਦਾ ਹੋਇਆ ਸੀ ਅੰਤਿਮ ਸਸਕਾਰ, 2 ਦਿਨ ਬਾਅਦ ਅਚਾਨਕ ਫੇਸਬੁੱਕ 'ਤੇ ਹੋਈ ਲਾਈਵ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼ ਅਜਿਹੀ ਸਥਿਤੀ ਵਿਚ ਪੁਲਿਸ ਲਈ ਇਹ ਮੁਸੀਬਤ ਬਣ ਗਈ ਹੈ ਕਿ 6 ਜੁਲਾਈ ਨੂੰ ਬਰਾਮਦ ਕੀਤੀ ਗਈ ਲਾਸ਼ ਕਿਸ ਦੀ ਲਾਸ਼ ਹੈ? ਕਿਉਂਕਿ ਲੜਕੀ ਦੀ ਮ੍ਰਿਤਕ ਦੇਹ ਦਾ ਪਹਿਲਾਂ ਹੀ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ, ਐਸਐਚਓ ਨੇ ਦੱਸਿਆ ਕਿ ਹੁਣ ਡੀਐਨਏ ਟੈਸਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਕਿਸ ਦੀ ਲਾਸ਼ ਸੀ। ਜੇ ਉਹ ਲੜਕੀ ਜੀਵਿਤ ਹੈ ਤਾਂ ਉਹ ਕੌਣ ਸੀ ਜਿਸਦਾ ਅੰਤਿਮ ਸਸਕਾਰ ਕੀਤਾ ਗਿਆ ਸੀ ? ਉਸ ਦੇ ਕਤਲ ਪਿੱਛੇ ਕੌਣ ਸੀ ਅਤੇ ਕੀ ਕਾਰਨ ਸੀ ? ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਬਹੁਤ ਕੁੱਝ ਸਪੱਸ਼ਟ ਹੋਣ ਦੀ ਉਮੀਦ ਹੈ। -PTCNews


Top News view more...

Latest News view more...

PTC NETWORK