Fri, Apr 26, 2024
Whatsapp

ਘਰੇਲੂ ਝਗੜੇ ਦੇ ਚੱਲਦਿਆਂ ਕੱਲਯੁੱਗੀ ਪਿਉ ਵੱਲੋਂ ਪੰਜ ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ

Written by  Jasmeet Singh -- March 03rd 2022 04:40 PM
ਘਰੇਲੂ ਝਗੜੇ ਦੇ ਚੱਲਦਿਆਂ ਕੱਲਯੁੱਗੀ ਪਿਉ ਵੱਲੋਂ ਪੰਜ ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ

ਘਰੇਲੂ ਝਗੜੇ ਦੇ ਚੱਲਦਿਆਂ ਕੱਲਯੁੱਗੀ ਪਿਉ ਵੱਲੋਂ ਪੰਜ ਮਹੀਨਿਆਂ ਦੀ ਮਾਸੂਮ ਬੱਚੀ ਦਾ ਕਤਲ

ਤਰਨਤਾਰਨ: ਮੁਹੱਲਾ ਮੁਰਾਦਪੁਰਾ ਵਿਖੇ ਕੱਲਯੁਗੀ ਪਿਉਂ ਵੱਲੋਂ ਪਤਨੀ ਨਾਲ ਘਰੇਲੂ ਝਗੜੇ ਦੇ ਚੱਲਦਿਆਂ ਆਪਣੀ ਪੰਜ ਮਹੀਨਿਆਂ ਦੀ ਮਾਸੂਮ ਬੱਚੀ ਦਾ ਜ਼ਮੀਨ ਤੇ ਪੱਟਕ ਕੇ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਿਰਤਕ ਲੜਕੀ ਦੇ ਨਾਨੇ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੱਲਯੁਗੀ ਪਿਉਂ ਨੂੰ ਗਿਰਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪੜ੍ਹੋ: ਪਾਕਿ ਦੀਆਂ ਨਾਪਾਕ ਹਰਕਤਾਂ, BSF ਨੇ 5 ਪੈਕੇਟ ਹੈਰੋਇਨ ਕੀਤੀ ਬਰਾਮਦ ਗੋਰਤੱਲਬ ਹੈ ਕਿ ਮਸੂਮ ਸੋਰਬੀ ਦਾ ਪਿਤਾ ਅਫ਼ਜ਼ਲ ਆਪਣੀ ਪਤਨੀ ਮੁਖੋਂ ਨਾਲ ਕਾਫੀ ਸਮੇਂ ਤੋਂ ਤਰਨਤਾਰਨ ਵਿਖੇ ਅਲੱਗ ਰਹਿ ਰਿਹਾ ਸੀ। ਮੁਖੋਂ ਝਗੜੇ ਕਾਰਨ ਇੱਕ ਮਹੀਨੇ ਤੋਂ ਆਪਣੇ ਪੇਕੇ ਘਰ ਆਪਣੀ ਮਸੂਮ ਬੇਟੀ ਨਾਲ ਰਹਿ ਰਹੀ ਸੀ। ਬੀਤੇ ਦਿਨ ਵੀ ਅਫ਼ਜ਼ਲ ਅਤੇ ਮੁਖੋਂ ਵਿੱਚ ਝਗੜਾ ਹੋਇਆ ਇਸ ਦੌਰਾਨ ਗੁੱਸੇ ਵਿੱਚ ਆਏ ਅਫ਼ਜ਼ਲ ਨੇ ਸੋਰਬੀ ਨੂੰ ਜ਼ੋਰ ਨਾਲ ਜ਼ਮੀਨ ਤੇ ਪੱਟਕਿਆ ਜਿਸ ਕਾਰਨ ਉਸਦੀ ਮੋਤ ਹੋ ਗਈ। ਮ੍ਰਿਤਕ ਦੇ ਨਾਨੇ ਭੁੱਟੋ ਨੇ ਦੱਸਿਆ ਕਿ ਉਸ ਦੀ ਬੇਟੀ ਮੁਖੋਂ ਦਾ ਵਿਆਹ ਫਿਰੋਜ਼ਪੁਰ ਵਾਸੀ ਅਫ਼ਜ਼ਲ ਨਾਲ ਹੋਇਆ ਸੀ ਦੋਵਾਂ ਵਿੱਚ ਅਕਸਰ ਹੀ ਝਗੜਾ ਰਹਿੰਦਾ ਸੀ ਬੀਤੇ ਦਿਨ ਵੀ ਅਫ਼ਜ਼ਲ ਵੱਲੋਂ ਮੁਖੋਂ ਨਾਲ ਕੁੱਟ ਮਾਰ ਕੀਤੀ ਗਈ ਅਤੇ ਮਾਸੂਮ ਸੋਰਬੀ ਨੂੰ ਜ਼ਮੀਨ ਤੇ ਪੱਟਕ ਕੇ ਮਾਰ ਮੁਕਾ ਦਿੱਤਾ ਗਿਆ, ਮ੍ਰਿਤਕ ਦੇ ਨਾਨੇ ਨੇ ਅਫ਼ਜ਼ਲ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਤਰਨਤਾਰਨ ਦੀ ਥਾਣਾ ਸਿਟੀ ਪੁਲਿਸ ਵੱਲੋਂ ਮਿਰਤਕ ਸੋਰਬੀ ਦੀ ਮਾਂ ਮੁਖੋਂ ਦੇ ਬਿਆਨਾਂ ਦੇ ਆਧਾਰ ਤੇ ਅਫ਼ਜ਼ਲ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਿਟੀ ਤਰਨਤਾਰਨ ਦੇ ਮੁੱਖੀ ਇੰਸਪੈਕਟਰ ਉਪਕਾਰ ਸਿੰਘ ਨੇ ਦੱਸਿਆ ਕਿ ਮਿਰਤਕ ਦੀ ਮਾਤਾ ਮੁਖੋਂ ਦਾ ਆਪਣੇ ਪਤੀ ਅਫ਼ਜ਼ਲ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਝਗੜੇ ਦੇ ਚੱਲਦਿਆਂ ਮੁਖੋਂ ਇੱਕ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਜਦ ਅਫ਼ਜ਼ਲ ਮੁਖੋਂ ਦੇ ਘਰ ਉਸ ਨੂੰ ਲੈਣ ਗਿਆ ਤਾਂ ਸੋਰਬੀ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਹੋ ਗਿਆ, ਗੁੱਸੇ ਵਿੱਚ ਆਏ ਅਫ਼ਜ਼ਲ ਵੱਲੋਂ ਸੋਰਬੀ ਨੂੰ ਜ਼ਮੀਨ ਤੇ ਜ਼ੋਰ ਨਾਲ ਪੱਟਕ ਦਿੱਤਾ ਜਿਸ ਨਾਲ ਉਸਦੀ ਮੋਤ ਹੋ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਮ੍ਰਿਤਕ ਦੇ ਪਿਤਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪਿਸਤੌਲ ਦੀ ਨੋਕ ’ਤੇ 2 ਵਿਅਕਤੀਆਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜ਼ਾਮ ਗੁੱਸੇ ਕਾਰਨ ਹੁਣ ਤੱਕ ਪਤਾ ਨਹੀਂ ਆਪਣਿਆਂ ਨੇ ਹੀ ਆਪਣਿਆਂ ਦੀਆਂ ਕਿੰਨੀਆਂ ਜਾਨਾਂ ਲੈ ਲਾਈਆਂ ਹਨ ਲੋੜ ਹੈ ਮਨੁੱਖ ਨੂੰ ਆਪਣੇ ਗੁੱਸੇ ਤੇ ਕੰਟਰੋਲ ਕਰਨ ਦੀ ਤਾਂ ਜੋ ਅਜਿਹੇ ਵਰਤਾਰਿਆਂ ਨੂੰ ਰੋਕਿਆ ਜਾ ਸਕੇ। - ਰਿਪੋਰਟਰ ਪਵਨ ਸ਼ਰਮਾ ਦੀ ਰਿਪੋਰਟ


Top News view more...

Latest News view more...