Tue, Apr 30, 2024
Whatsapp

ਕਰਤਾਰਪੁਰ ਲਾਂਘੇ ਬਾਰੇ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਹੋਈ ਖ਼ਤਮ , ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ,ਪਾਕਿਸਤਾਨ ਜਾਵੇਗਾ ਭਾਰਤੀ ਵਫ਼ਦ

Written by  Shanker Badra -- March 14th 2019 03:19 PM -- Updated: March 14th 2019 04:29 PM
ਕਰਤਾਰਪੁਰ ਲਾਂਘੇ ਬਾਰੇ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਹੋਈ ਖ਼ਤਮ , ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ,ਪਾਕਿਸਤਾਨ ਜਾਵੇਗਾ ਭਾਰਤੀ ਵਫ਼ਦ

ਕਰਤਾਰਪੁਰ ਲਾਂਘੇ ਬਾਰੇ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਹੋਈ ਖ਼ਤਮ , ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ,ਪਾਕਿਸਤਾਨ ਜਾਵੇਗਾ ਭਾਰਤੀ ਵਫ਼ਦ

ਕਰਤਾਰਪੁਰ ਲਾਂਘੇ ਬਾਰੇ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਹੋਈ ਖ਼ਤਮ , ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ,ਪਾਕਿਸਤਾਨ ਜਾਵੇਗਾ ਭਾਰਤੀ ਵਫ਼ਦ :ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਅਹਿਮ ਮੀਟਿੰਗ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤੀ ਖੇਤਰ ਵਿਚ ਹੋਈ ਹੈ।ਇਸ ਦੌਰਾਨ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਕਰੀਬ 3 ਘੰਟੇ ਚੱਲਣ ਮਗਰੋਂ ਖ਼ਤਮ ਹੋ ਗਈ ਹੈ।ਇਸ ਮੀਟਿੰਗ ਤੋਂ ਬਾਅਦ ਡੀਜੀ ਮੁਹੱਮਦ ਫੈਜ਼ਲ ਦੀ ਅਗਵਾਈ ਹੇਠ ਆਇਆ 18 ਮੈਂਬਰੀ ਪਾਕਿ ਵਫਦ ਵਾਪਿਸ ਪਰਤਿਆ ਹੈ।ਹੁਣ ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ਭਾਰਤੀ ਵਫ਼ਦ ਪਾਕਿਸਤਾਨ ਜਾਵੇਗਾ। [caption id="attachment_269460" align="aligncenter" width="300"]Kartarpur Corridor About India-Pakistan between meeting ended ਕਰਤਾਰਪੁਰ ਲਾਂਘੇ ਬਾਰੇ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਹੋਈ ਖ਼ਤਮ ,ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਭਾਰਤੀ ਵਫ਼ਦ[/caption] ਇਸ ਮੀਟਿੰਗ ਦੌਰਾਨ ਦੋਵੇਂ ਧਿਰਾਂ ’ਚ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਪ੍ਰਾਜੈਕਟ ਬਾਰੇ ਤਕਨੀਕੀ ਪੱਧਰ ਦੀ ਚਰਚਾ ਹੋਈ ਹੈ।ਦੋਵੇਂ ਮੁਲਕ ਸਿੱਖਾਂ ਦੇ ਇਸ ਸੁਫਨੇ ਨੂੰ ਸਾਕਾਰ ਕਰਨ ਲਈ ਗੰਭੀਰ ਹਨ।ਇਸ ਲਈ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੇ ਦੋਵੇਂ ਪਾਸੇ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਚੱਲ਼ ਰਿਹਾ ਹੈ।ਦੋਵੇਂ ਮੁਲਕਾਂ ਨੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਤੈਅ ਸਮੇਂ 'ਤੇ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਏਗਾ। [caption id="attachment_269461" align="aligncenter" width="300"]Kartarpur Corridor About India-Pakistan between meeting ended ਕਰਤਾਰਪੁਰ ਲਾਂਘੇ ਬਾਰੇ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਹੋਈ ਖ਼ਤਮ ,ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਭਾਰਤੀ ਵਫ਼ਦ[/caption] ਦੱਸ ਦੇਈਏ ਕਿ ਮੰਗਲਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਜਾਰੀ ਇਕ ਬਿਆਨ ‘ਚ ਕਿਹਾ ਸੀ ਕਿ ਕਰਤਾਰਪੁਰ ਲਾਂਘੇ ‘ਤੇ ਮਸੌਦਾ ਸਮਝੌਤੇ ਬਾਰੇ ਗੱਲਬਾਤ ਕਰਨ ਲਈ 14 ਮਾਰਚ ਨੂੰ ਪਾਕਿਸਤਾਨੀ ਵਫਦ ਭਾਰਤ ਦੇ ਦੌਰੇ ‘ਤੇ ਜਾਵੇਗਾ ਅਤੇ ਭਾਰਤੀ ਵਫਦ 28 ਮਾਰਚ ਨੂੰ ਇਸਲਾਮਾਬਾਦ ਦੇ ਦੌਰੇ ‘ਤੇ ਆਵੇਗਾ। [caption id="attachment_269462" align="aligncenter" width="300"]Kartarpur Corridor About India-Pakistan between meeting ended ਕਰਤਾਰਪੁਰ ਲਾਂਘੇ ਬਾਰੇ ਭਾਰਤ - ਪਾਕਿਸਤਾਨ ਵਿਚਾਲੇ ਪਹਿਲੀ ਮੀਟਿੰਗ ਹੋਈ ਖ਼ਤਮ ,ਅਗਲੀ ਮੀਟਿੰਗ ਲਈ 2 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਭਾਰਤੀ ਵਫ਼ਦ[/caption] ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਸਿੱਖ ਭਾਈਚਾਰੇ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ। -PTCNews


Top News view more...

Latest News view more...