ਕਰਤਾਰਪੁਰ ਲਾਂਘਾ: ਸ਼ਰਧਾਲੂਆਂ ਤੋਂ ਇੰਨ੍ਹਾ ਸਰਵਿਸ ਚਾਰਜ ਵਸੂਲੇਗਾ ਪਾਕਿਸਤਾਨ, ਪੜ੍ਹੋ ਖ਼ਬਰ

Kartarpur Corridor

ਕਰਤਾਰਪੁਰ ਲਾਂਘਾ: ਸ਼ਰਧਾਲੂਆਂ ਤੋਂ ਇੰਨ੍ਹਾ ਸਰਵਿਸ ਚਾਰਜ ਵਸੂਲੇਗਾ ਪਾਕਿਸਤਾਨ, ਪੜ੍ਹੋ ਖ਼ਬਰ,ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਪਾਕਿਸਤਾਨ ਨੇ ਬਿਆਨ ਜਾਰੀ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਲਈ ਸਰਵਿਸ ਫੀਸ ਦੇ ਰੂਪ ਵਿਚ ਪ੍ਰਤੀ ਵਿਅਕਤੀ 1400 ਰੁਪਏ (20 ਅਮਰੀਕੀ ਡਾਲਰ) ਸ਼ੁਲਕ ਲਵੇਗਾ।

ਉਹਨਾਂ ਕਿਹਾ ਕਿ ਉਹ ਐਂਟਰੀ ਫੀਸ ਦੇ ਤੌਰ ‘ਤੇ ਇਹ ਪੈਸੇ ਨਹੀਂ ਲੈ ਰਿਹਾ। ਇਹ ਸਰਵਿਸ ਫੀਸ ਹੈ ਜੋ ਹਰੇਕ ਸ਼ਰਧਾਲੂ ਨੂੰ ਦੇਣੀ ਪਵੇਗੀ।

ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦੇ ਬਾਵਜੂਦ ਦੋਵੇਂ ਦੇਸ਼ ਕਰਤਾਰਪੁਰ ਲਾਂਘੇ ‘ਤੇ ਮਿਲ ਕੇ ਕੰਮ ਕਰ ਰਹੇ ਹਨ। ਜਲਦੀ ਹੀ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ।

-PTC News