Tue, Apr 30, 2024
Whatsapp

ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਸਿੱਧੂ :ਹਰਸਿਮਰਤ ਕੌਰ ਬਾਦਲ

Written by  Shanker Badra -- September 18th 2018 01:27 PM
ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਸਿੱਧੂ :ਹਰਸਿਮਰਤ ਕੌਰ ਬਾਦਲ

ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਸਿੱਧੂ :ਹਰਸਿਮਰਤ ਕੌਰ ਬਾਦਲ

ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਸਿੱਧੂ :ਹਰਸਿਮਰਤ ਕੌਰ ਬਾਦਲ:ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਉਨ੍ਹਾਂ ਨੇ ਬੀਤੇ ਦਿਨੀਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ ਸੀ।ਜਿਸ 'ਤੇ ਅੱਜ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਰਸਿਮਰਤ ਕੌਰ ਬਾਦਲ ਨੂੰ ਕਰਤਾਰਪੁਰ ਲਾਂਘੇ ਨੂੰ ਲੈ ਕੇ ਚਿੱਠੀ ਲਿਖੀ ਹੈ। ਇਸ 'ਚ ਮੰਤਰਾਲੇ ਨੇ ਲਿਖਿਆ ਹੈ ਕਿ ਭਾਰਤ ਸਰਕਾਰ ਕਰਤਾਰਪੁਰ ਲਾਂਘੇ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਚੁੱਕ ਰਹੀ ਹੈ।ਹਾਲਾਂਕਿ ਪਾਕਿਸਤਾਨ ਸਰਕਾਰ ਨੇ ਨਾ ਤਾਂ ਅਜੇ ਤੱਕ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਦੇਣ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਹੈ ਅਤੇ ਨਾ ਹੀ ਲਾਂਘਾ ਬਣਾਉਣ ਲੈ ਕੇ ਕੋਈ ਅਧਿਕਾਰਕ ਸੂਚਨਾ ਭੇਜੀ ਹੈ। ਬੀਬੀ ਬਾਦਲ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੇ ਮੈਨੂੰ ਦੱਸਿਆ ਕਿ ਐੱਮ.ਐੱਸ.ਗਿੱਲ ਨੇ ਮਿਲਣ ਦਾ ਸਮਾਂ ਮੰਗਿਆ ਸੀ ਅਤੇ ਜਦੋਂ ਉਹ ਮਿਲਣ ਦੇ ਲਈ ਆਇਆ ਤਾਂ ਸਿੱਧੂ ਵੀ ਆ ਗਿਆ।ਜਿਸ 'ਤੇ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਆਰਮੀ ਚੀਫ਼ ਨੂੰ ਗਲੇ ਮਿਲਣ ਨੂੰ ਲੈ ਕੇ ਸਿੱਧੂ ਨੂੰ ਝਾੜ ਲਗਾਈ ਹੈ। ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੱਧੂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਇੱਕ ਮੰਤਰੀ ਨੇ ਦੁਸ਼ਮਣ ਦੇਸ਼ ਦੇ ਨਾਲ ਦੋਸਤੀ ਨਿਭਾਉਣ ਦੇ ਲਈ ਪਾਕਿਸਤਾਨ ਦੇ ਸਹੁੰ-ਚੁੱਕ ਸਮਾਗਮ 'ਚ ਹਿੱਸਾ ਲਿਆ ਪਰ ਇਹੋ ਜਿਹੀ ਕਿਹੜੀ ਵਜ੍ਹਾ ਸੀ ਕਿ ਦੋਸਤੀ ਨਿਭਾਈ ਗਈ।ਸਿੱਧੂ ਦੁਸ਼ਮਣ ਦੇਸ਼ ਦੇ ਨਾਲ ਦੋਸਤੀ ਨਿਭਾਉਣ ਗਏ ਸਨ।ਉਨ੍ਹਾਂ ਨੇ ਕਿਹਾ ਕਿ ਦੇਸ਼ ਵਾਸੀ ਹੈਰਾਨ ਹੋ ਗਏ ਜਦੋਂ ਸਿੱਧੂ ਪਾਕਿਸਤਾਨ ਦੇ ਆਰਮੀ ਚੀਫ਼ ਦੇ ਗਲੇ ਮਿਲੇ ,ਜੋ ਜਰਨਲ ਦੇਸ਼ ਦੇ ਜਵਾਨਾਂ ਨੂੰ ਕਤਲ ਕਰਨ ਦਾ ਹੁਕਮ ਦਿੰਦਾ ਹੈ।ਸਿੱਧੂ ਨੇ ਦੇਸ਼ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ,ਭਾਰਤ ਆ ਕੇ ਬੋਲਦੇ ਹਨ ਕਿ ਆਰਮੀ ਚੀਫ਼ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਧੂ ਨੇ ਸਿਆਸਤ ਨੂੰ ਚਮਕਾਉਣ ਲਈ ਕਰਤਾਰਪੁਰ ਲਾਂਘੇ 'ਤੇ ਬਿਆਨ ਦਿੱਤਾ ਸੀ।ਬੀਬੀ ਬਾਦਲ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਸਿੱਧੂ ਉਨ੍ਹਾਂ ਤੋਂ ਇਜਾਜ਼ਤ ਲੈ ਕੇ ਗਏ ਸਨ ਅਤੇ ਕੀ ਉਹ ਸਿੱਧੂ 'ਤੇ ਕੋਈ ਕਾਰਵਾਈ ਕਰਨਗੇ। -PTCNews


Top News view more...

Latest News view more...