ਵਿਦਿਆਰਥਣਾਂ ਕਰਨ ਲੱਗੀਆਂ ਅਜੀਬ ਹਰਕਤਾਂ , ਲੋਕਾਂ ਨੂੰ ਲੱਗਾ ਕਾਲਾ ਜਾਦੂ , ਡਾਕਟਰਾਂ ਨੂੰ ਵੀ ਨਹੀਂ ਲੱਭੀ ਬਿਮਾਰੀ

kathua bni high school Girl students Strange movements
ਵਿਦਿਆਰਥਣਾਂ ਕਰਨ ਲੱਗੀਆਂ ਅਜੀਬ ਹਰਕਤਾਂ , ਲੋਕਾਂ ਨੂੰ ਲੱਗਾ ਕਾਲਾ ਜਾਦੂ , ਡਾਕਟਰਾਂ ਨੂੰ ਵੀ ਨਹੀਂ ਲੱਭੀ ਬਿਮਾਰੀ ,ਦੇਖੋ ਵੀਡੀਓ

ਵਿਦਿਆਰਥਣਾਂ ਕਰਨ ਲੱਗੀਆਂ ਅਜੀਬ ਹਰਕਤਾਂ , ਲੋਕਾਂ ਨੂੰ ਲੱਗਾ ਕਾਲਾ ਜਾਦੂ , ਡਾਕਟਰਾਂ ਨੂੰ ਵੀ ਨਹੀਂ ਲੱਭੀ ਬਿਮਾਰੀ:ਕਠੂਆ : ਬਨੀ ਕਸਬੇ ਦੇ ਸਿਤੀ ਹਾਈ ਸਕੂਲ ਵਿਚ ਸ਼ੁੱਕਰਵਾਰ ਨੂੰ ਇੱਕ ਅਜਿਹਾ ਅਜੀਬੋ ਗ਼ਰੀਬ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਸਭ ਨੂੰ ਬਿਪਤਾ ਵਿੱਚ ਪਾ ਦਿੱਤਾ ਹੈ।ਓਥੇ ਇੱਕ -ਇੱਕ ਕਰਕੇ ਸਕੂਲ ਦੇ ਦਰਜਨ ਤੋਂ ਵੱਧ ਵਿਦਿਆਰਥੀ ਖ਼ਾਸਕਰ ਲੜਕੀਆਂ ਸ਼ੁੱਕਰਵਾਰ ਨੂੰ ਅਜੀਬ ਹਰਕਤਾਂ ਕਰਨ ਲੱਗ ਗਈਆਂ। ਉਹ ਬਿਨਾਂ ਕਿਸੇ ਕਾਰਨ ਕਈ ਘੰਟਿਆਂ ਤੱਕ ਰੋਂਦੀਆਂ ਰਹੀਆਂ ਤੇ ਕਦੇ ਜ਼ਮੀਨ ‘ਤੇ ਲਿਟਣ ਲੱਗ ਜਾਂਦੀਆਂ ਸੀ।ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਸੀ ਕਿ ਜਿਵੇਂ ਕਿਸੇ ਬਾਹਰੀ ਸ਼ਕਤੀ ਨੇ ਉਸ ‘ਤੇ ਕਾਬੂ ਕਰ ਲਿਆ ਹੋਵੇ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਬਿਲਕੁੱਲ ਤੰਦਰੁਸਤ ਦੱਸਿਆ ਹੈ।

kathua bni high school Girl students Strange movements
ਵਿਦਿਆਰਥਣਾਂ ਕਰਨ ਲੱਗੀਆਂ ਅਜੀਬ ਹਰਕਤਾਂ , ਲੋਕਾਂ ਨੂੰ ਲੱਗਾ ਕਾਲਾ ਜਾਦੂ , ਡਾਕਟਰਾਂ ਨੂੰ ਵੀ ਨਹੀਂ ਲੱਭੀ ਬਿਮਾਰੀ ,ਦੇਖੋ ਵੀਡੀਓ

ਇਸ ਦੌਰਾਨ ਓਥੇ ਮੌਜੂਦ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਵਿਦਿਆਰਥਣਾਂ ਅਜਿਹਾ ਵਿਵਹਾਰ ਕਰ ਰਹੀਆਂ ਸਨ, ਜਿਵੇਂ ਤੜਫ਼ ਰਹੀਆਂ ਹੋਣ। ਉਹ ਕਲਾਸ ਦੇ ਅੰਦਰ ਅਤੇ ਸਕੂਲ ਦੇ ਗਰਾਊਂਡ ਵਿੱਚ ਜ਼ਮੀਨ ‘ਤੇ ਲਿਟਦੀਆਂ ਨਜ਼ਰ ਆਈਆਂ ਹਨ ,ਜਿਸ ਨਾਲ ਸਕੂਲ ਅੰਦਰ ਹਫ਼ੜਾ -ਦਫ਼ੜੀ ਮਚ ਗਈ।

kathua bni high school Girl students Strange movements
ਵਿਦਿਆਰਥਣਾਂ ਕਰਨ ਲੱਗੀਆਂ ਅਜੀਬ ਹਰਕਤਾਂ , ਲੋਕਾਂ ਨੂੰ ਲੱਗਾ ਕਾਲਾ ਜਾਦੂ , ਡਾਕਟਰਾਂ ਨੂੰ ਵੀ ਨਹੀਂ ਲੱਭੀ ਬਿਮਾਰੀ ,ਦੇਖੋ ਵੀਡੀਓ

ਜਿਸ ਤੋਂ ਬਾਅਦ ਸਕੂਲ ਦੇ ਸਟਾਫ਼ ਨੇ ਮੁੱਖ ਸਿੱਖਿਆ ਅਧਿਕਾਰੀ ਅਤੇ ਐਸ.ਡੀ.ਐਮ ਬਨੀ ਨੂੰ ਸੂਚਿਤ ਕੀਤਾ , ਜਿਸ ਦੇ ਬਾਅਦ ਐਸ.ਡੀ.ਐਮ ਬਨੀ ਜੋਗਿੰਦਰ ਸਿੰਘ ਜਸਰੋਤਿਿਆ ਮੈਡੀਕਲ ਟੀਮ ਦੇ ਨਾਲ ਸਕੂਲ ਪਹੁੰਚੇ। ਜਦੋਂ ਮੈਡੀਕਲ ਟੀਮ ਨੇ ਜਾਂਚ ਕੀਤੀ ਤਾਂ ਸਾਰੇ ਵਿਦਿਆਰਥੀ ਤੰਦਰੁਸਤ ਪਾਏ ਗਏ ਅਤੇ ਕਿਸੇ ਨੂੰ ਵੀ ਸਿਹਤ ਸੰਬੰਧੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ।

kathua bni high school Girl students Strange movements
ਵਿਦਿਆਰਥਣਾਂ ਕਰਨ ਲੱਗੀਆਂ ਅਜੀਬ ਹਰਕਤਾਂ , ਲੋਕਾਂ ਨੂੰ ਲੱਗਾ ਕਾਲਾ ਜਾਦੂ , ਡਾਕਟਰਾਂ ਨੂੰ ਵੀ ਨਹੀਂ ਲੱਭੀ ਬਿਮਾਰੀ ,ਦੇਖੋ ਵੀਡੀਓ

ਓਧਰ ਪਿੰਡ ਵਾਲਿਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਕੂਲ ਵਿੱਚ ਦੋ -ਤਿੰਨ ਕੁੜੀਆਂ ਨੂੰ ਵੀ ਅਜਿਹੀ ਸਮੱਸਿਆ ਸਾਹਮਣੇ ਆਈ ਸੀ ,ਜਿਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਦਿੱਤਾ ਗਿਆ ਸੀ। ਪਰਿਵਾਰ ਵਾਲੇ ਉਨ੍ਹਾਂ ਕੁੜੀਆਂ ਨੂੰ ਇਲਾਜ਼ ਲਈ ਹਸਪਤਾਲ ਲੈ ਗਏ ਪਰ ਕੋਈ ਵੀ ਬਿਮਾਰੀ ਦੇ ਬਾਰੇ ਪਤਾ ਨਹੀਂ ਲੱਗ ਸਕਿਆ।
-PTCNews