ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ 22 ਕਿਸਾਨਾਂ ਦੇ ਪਰਿਵਾਰਾਂ ਦਾ ਸੋਨੇ ਦੇ ਸਿੱਕਿਆਂ ਨਾਲ ਕੀਤਾ ਗਿਆ ਸਨਮਾਨ
ਰੂਪਨਗਰ : ਪਿੰਡ ਰੋਡਮਾਜਰਾ ਵਿਖੇ ਬਾਬਾ ਗਾਜ਼ੀ ਦਾਸ ਕਲੱਬ ਵੱਲੋਂ ਕਰਵਾਇਆ ਗਿਆ ਇਕ ਰੋਜ਼ਾ ਅੰਤਰਰਾਸ਼ਟਰੀ ਸਲਾਨਾ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ , ਇਸ ਵਾਰ ਇਹ ਖੇਡ ਮੇਲਾ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਸੀ। ਇਸ ਮੇਲੇ ਦੌਰਾਨ ਖਿਡਾਰੀਆਂ ਤੇ ਦਰਸ਼ਕਾਂ ਨੇ ਦਿਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਹੈ।
ਪੜ੍ਹੋ ਹੋਰ ਖ਼ਬਰਾਂ : ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ
[caption id="attachment_476404" align="aligncenter" width="1280"]
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ 22 ਕਿਸਾਨਾਂ ਦੇ ਪਰਿਵਾਰਾਂ ਦਾ ਸੋਨੇ ਦੇ ਸਿੱਕਿਆਂ ਨਾਲ ਕੀਤਾ ਗਿਆ ਸਨਮਾਨ[/caption]
ਖੇਡ ਮੈਦਾਨ ਦੇ ਮੁੱਖ ਦੁਆਰ ’ਤੇ ਕਿਸਾਨੀ ਅੰਦੋਲਨ ’ਚ ਸ਼ਹੀਦ ਹੋਏ 22 ਕਿਸਾਨਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਹ ਖੇਡ ਸਮਾਗਮ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਸੀ ਤੇ ਖੇਡ ਪ੍ਰਬੰਧਕਾਂ ਵੱਲੋਂ ਕਿਸਾਨੀ ਰੰਗ ਦੀਆਂ ਪੱਗਾਂ ਸਜਾਈਆਂ ਗਈਆਂ ਸਨ ਤੇ ਖੇਡ ਸਮਾਗਮ ਕਿਸਾਨੀ ਰੰਗ 'ਚ ਰੰਗਿਆ ਹੋਇਆ ਸੀ।ਅਰਦਾਸ ਪ੍ਰਭ ਆਸਰਾ ਆਸ਼ਰਮ ਦੇ ਬੇਸਹਾਰਾ ਬੱਚਿਆਂ ਨੇ ਕੀਤੀ।
[caption id="attachment_476405" align="aligncenter" width="1280"]
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ 22 ਕਿਸਾਨਾਂ ਦੇ ਪਰਿਵਾਰਾਂ ਦਾ ਸੋਨੇ ਦੇ ਸਿੱਕਿਆਂ ਨਾਲ ਕੀਤਾ ਗਿਆ ਸਨਮਾਨ[/caption]
ਇਸ ਦੌਰਾਨ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ 22 ਸ਼ਹੀਦਾਂ ਦੇ ਪਰਿਵਾਰਾਂ ਦਾ ਖੇਡ ਮੈਦਾਨ 'ਚ ਸੋਨੇ ਦੇ ਸਿੱਕਿਆਂ ਨਾਲ ਊਘੀਆਂ ਸ਼ਖਸ਼ੀਅਤਾਂ ਵਲੋਂ ਸਨਮਾਨ ਕੀਤਾ ਗਿਆ ,ਜਿਨ੍ਹਾਂ 'ਚ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਂਚੇਵਾਲ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਕਿਸਾਨ ਆਗੂਹਰਿੰਦਰ ਸਿੰਘ ਲੱਖੇਵਾਲ ,ਡਾਕਟਰ ਹਰਸਿੰਦਰ ਕੌਰ ਉੱਘੀ ਸਮਾਜ ਸੇਵਿਕਾ ,ਉਘੇ ਕਲਾਕਾਰ ਗੁਰਪ੍ਰੀਤ ਘੱਗੀ,ਪੰਮੀ ਬਾਈ ਹਾਜ਼ਿਰ ਸਨ।
[caption id="attachment_476402" align="aligncenter" width="849"]
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ 22 ਕਿਸਾਨਾਂ ਦੇ ਪਰਿਵਾਰਾਂ ਦਾ ਸੋਨੇ ਦੇ ਸਿੱਕਿਆਂ ਨਾਲ ਕੀਤਾ ਗਿਆ ਸਨਮਾਨ[/caption]
ਦਿੱਲੀ 'ਚ 22 ਸ਼ਹੀਦ ਕਿਸਾਨਾਂ ਦੇ ਪਰਿਵਾਰ ਸੱਦੇ ਗਏ ਸਨ, ਜਿਨ੍ਹਾਂ ਨੂੰ ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ, ਐੱਨਆਰਆਈ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 11 ਲੱਖ ਦੇ ਸੋਨੇ ਦੇ ਸਿੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਪਰਿਵਾਰਾਂ ’ਚ ਸ਼ਹੀਦ ਕਿਸਾਨ ਬਖਤਾਵਰ ਸਿੰਘ ਖੇੜੀ ਸਲਾਬਤਪੁਰ, ਲਖਵੀਰ ਸਿੰਘ ਕਾਈਨੌਰ, ਸਵਰਨ ਸਿੰਘ ਛੋਟੀ ਮੜੋਲੀ, ਜਸਵੰਤ ਸਿੰਘ ਮੜੋਲੀ ਕਲਾਂ, ਸੋਹਣ ਲਾਲ ਸ਼੍ਰੀ ਚਮਕੌਰ ਸਾਹਿਬ, ਗੁਰਮੀਤ ਸਿੰਘ ਕੰਡਾਲਾ,
[caption id="attachment_476401" align="aligncenter" width="846"]
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ 22 ਕਿਸਾਨਾਂ ਦੇ ਪਰਿਵਾਰਾਂ ਦਾ ਸੋਨੇ ਦੇ ਸਿੱਕਿਆਂ ਨਾਲ ਕੀਤਾ ਗਿਆ ਸਨਮਾਨ[/caption]
ਹਰਸ਼ਰਨ ਸਿੰਘ ਰਤਨਗੜ੍ਹ, ਦੀਪ ਸਿੰਘ ਪੋਪਨਾ, ਹਰਿੰਦਰ ਸਿੰਘ ਖੈਰਪੁਰ, ਬਲਵਿੰਦਰ ਸਿੰਘ ਗੋਸਲ ਰਸਨਹੇੜੀ, ਗੁਰਦਰਸ਼ਨ ਸਿੰਘ ਰੁੜਕੀ ਫਤਹਿਗੜ੍ਹ ਸਾਹਿਬ, ਸੁਖਦੇਵ ਸਿੰਘ ਡਡਿਆਣਾ, ਰਣਧੀਰ ਸਿੰਘ ਹੁਸੈਨਪੁਰ, ਮਨਪ੍ਰੀਤ ਸਿੰਘ ਮੰਡੀ ਕਲਾਂ, ਭੁਪਿੰਦਰ ਸਿੰਘ ਬਲੀਨਾ ਜਲੰਧਰ, ਸੁਰਿੰਦਰ ਸਿੰਘ ਹਸਨਪੁਰ ਖੁਰਦ ਨਵਾਂਸ਼ਹਿਰ, ਗੁਰਪ੍ਰੀਤ ਸਿੰਘ ਗੁੱਗੂ ਮੱਕੋਵਾਲ ਜੱਬਾ ਨਵਾਂਸ਼ਹਿਰ, ਗੁਰਜਿੰਦਰ ਸਿੰਘ ਠਾਣਾ ਗੜ੍ਹਸ਼ੰਕਰ, ਗੱਜਣ ਸਿੰਘ ਖਟਰਾਂ ਸਮਰਾਲਾ, ਬਲਜਿੰਦਰ ਸਿੰਘ ਝਮਟ ਲੁਧਿਆਣਾ, ਜਨਕ ਰਾਜ ਧਨੌਲਾ ਮੰਡੀ ਦੇ ਪਰਿਵਾਰ ਮੈਂਬਰ ਸ਼ਾਮਲ ਸਨ।
[caption id="attachment_476403" align="aligncenter" width="847"]
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ 22 ਕਿਸਾਨਾਂ ਦੇ ਪਰਿਵਾਰਾਂ ਦਾ ਸੋਨੇ ਦੇ ਸਿੱਕਿਆਂ ਨਾਲ ਕੀਤਾ ਗਿਆ ਸਨਮਾਨ[/caption]
ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ
ਇਸ ਮੌਕੇ ਸਨਮਾਨ ਉਪਰੰਤ ਸਮੂਹ ਪਰਿਵਾਰਾਂ ਵਲੋਂ ਖੇਡ ਮੈਦਾਨ ਦਾ ਚੱਕਰ ਲਗਾਇਆ ਗਿਆ ,ਜਿਥੇ ਦਰਸ਼ਕਾਂ ਫੁਲਾਂ ਦੀ ਵਰਖਾ ਕੀਤੀ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਇਸ ਮੌਕੇ ਸਾਰਾ ਮੈਦਾਨ ਕਿਸਾਨ ਮਜ਼ਦੂਰ ਏਕਤਾ ਦੇ ਨਾਅਰਿਆਂ ਨਾਲ ਗੂੰਜ ਉਠਿਆ।ਇਸ ਦੌਰਾਨ ਰੱਸਾ ਕੱਸੀ ਦੇ ਮੁਕਾਬਲੇ ਹੋਏ ਅਤੇ ਵੱਖ-ਵੱਖ ਟੀਮਾਂ ਵੱਲੋਂ ਕਬੱਡੀ ਮੈਚ ਦੌਰਾਨ ਜੌਹਰ ਦਿਖਾਏ ਗਏ ਸਨ। ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਨੇ 11 ਸੋਨੇ ਦੇ ਸਿੱਕਿਆ ਸਮੇਤ ਇਕ ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
-PTCNews