ਲਾਹੌਰ ਸ਼ਹਿਰ ਵਿੱਚ ਇੱਕ ਧਾਰਮਿਕ ਸਥਾਨ ਨੇੜੇ ਹੋਇਆ ਧਮਾਕਾ, ਇੱਕ ਮੌਤ, 6 ਜ਼ਖ਼ਮੀ
ਲਾਹੌਰ ਸ਼ਹਿਰ ਵਿੱਚ ਇੱਕ ਧਾਰਮਿਕ ਸਥਾਨ ਨੇੜੇ ਹੋਇਆ ਧਮਾਕਾ, ਇੱਕ ਮੌਤ, 6 ਜ਼ਖ਼ਮੀ: ਲਾਹੌਰ : ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸਥਿਤ ਇੱਕ ਧਾਰਮਿਕ ਸਥਾਨ ਦੇ ਨੇੜੇਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 6 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਛਾਣ 22 ਸਾਲਾ ਹਾਫ਼ਿਜ਼ ਮਹਿਮੂਦ ਵਜੋ ਹਈ ਹੈ। [caption id="attachment_367442" align="aligncenter" width="300"] ਲਾਹੌਰ ਸ਼ਹਿਰ ਵਿੱਚ ਇੱਕ ਧਾਰਮਿਕ ਸਥਾਨ ਨੇੜੇ ਹੋਇਆ ਧਮਾਕਾ, ਇੱਕ ਮੌਤ, 6 ਜ਼ਖ਼ਮੀ [/caption] ਦੱਸਿਆ ਜਾ ਰਿਹਾ ਹੈ ਕਿ ਲਾਹੌਰ ਫਰਿੱਜ ਵਰਕਸ਼ਾਪ 'ਚ ਗੈਸ ਭਰਨ ਦੌਰਾਨ ਇਹ ਧਮਾਕਾ ਹੋਇਆ ਹੈ। ਇਸ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਜ਼ਖ਼ਮੀਆਂ ਨੂੰ ਐਮਰਜੈਂਸੀ ਸਹਾਇਤਾ ਅਤੇ ਇਲਾਜ ਲਈ ਹਸਪਤਾਲ ਪਹੁਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। [caption id="attachment_367443" align="aligncenter" width="300"] ਲਾਹੌਰ ਸ਼ਹਿਰ ਵਿੱਚ ਇੱਕ ਧਾਰਮਿਕ ਸਥਾਨ ਨੇੜੇ ਹੋਇਆ ਧਮਾਕਾ, ਇੱਕ ਮੌਤ, 6 ਜ਼ਖ਼ਮੀ [/caption] ਜਾਣਕਾਰੀ ਮੁਤਾਬਕ ਹਾਫ਼ਿਜ਼ ਇਕ ਫਰਿੱਜ ਦੀ ਮੁਰੰਮਤ ਦਾ ਕੰਮ ਕਰਨ ਵਾਲਾ ਟੈਕਨੀਸ਼ੀਅਨ ਸੀ। ਅਧਿਕਾਰੀ ਮੁਹੰਮਦ ਇਜਾਜ਼ ਦਾ ਕਹਿਣਾ ਹੈ ਕਿ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਪਿਛਲੇ ਸਾਲਾਂ ਦੌਰਾਨ ਲਾਹੌਰ ਵਿੱਚ ਬਹੁਤ ਸਾਰੇ ਧਮਾਕੇ ਹੋਏ ਹਨ, ਜਿਸ ਵਿੱਚ ਬਹੁਤ ਸਾਰੇ ਨਾਗਰਿਕਾਂ ਦੀਆਂ ਜਾਨਾਂ ਗਈਆਂ ਹਨ। -PTCNews