Thu, Apr 25, 2024
Whatsapp

ਲਖੀਮਪੁਰ ਹਿੰਸਾ ਮਾਮਲਾ : SC ਨੇ ਯੂਪੀ ਸਰਕਾਰ ਨੂੰ ਦਿੱਤੇ ਨਿਰਦੇਸ਼, ਕਿਹਾ ਗਵਾਹਾਂ ਨੂੰ ਦਿੱਤੀ ਜਾਵੇ ਸੁਰੱਖਿਆ

Written by  Riya Bawa -- October 26th 2021 12:23 PM -- Updated: October 26th 2021 12:35 PM
ਲਖੀਮਪੁਰ ਹਿੰਸਾ ਮਾਮਲਾ : SC ਨੇ ਯੂਪੀ ਸਰਕਾਰ ਨੂੰ ਦਿੱਤੇ ਨਿਰਦੇਸ਼, ਕਿਹਾ ਗਵਾਹਾਂ ਨੂੰ ਦਿੱਤੀ ਜਾਵੇ ਸੁਰੱਖਿਆ

ਲਖੀਮਪੁਰ ਹਿੰਸਾ ਮਾਮਲਾ : SC ਨੇ ਯੂਪੀ ਸਰਕਾਰ ਨੂੰ ਦਿੱਤੇ ਨਿਰਦੇਸ਼, ਕਿਹਾ ਗਵਾਹਾਂ ਨੂੰ ਦਿੱਤੀ ਜਾਵੇ ਸੁਰੱਖਿਆ

Lakhimpur Kheri violence case: ਲਖੀਮਪੁਰ ਖੇੜੀ ਹਿੰਸਾ ਮਾਮਲੇ ਵਿਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਘਟਨਾ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਗਵਾਹਾਂ ਦੇ ਬਿਆਨ ਤੇਜ਼ੀ ਨਾਲ ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਇਸ ਦੇ ਚਲਦੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 68 ਗਵਾਹਾਂ ਵਿਚੋਂ 30 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ 23 ਵਿਅਕਤੀ ਘਟਨਾ ਦੇ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਦੇ ਹਨ। Lakhimpur Kheri violence: SC to decide if right to protest is an 'absolute right' ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਘਟਨਾ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ - ਨਾਲ ਗਵਾਹਾਂ ਦੇ ਬਿਆਨ ਤੇਜ਼ੀ ਨਾਲ ਦਰਜ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਨੂੰ ਹੋਵੇਗੀ। ਇਸ 'ਤੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਰੈਲੀ 'ਚ ਸੈਂਕੜੇ ਕਿਸਾਨ ਸਨ ਅਤੇ ਸਿਰਫ 23 ਚਸ਼ਮਦੀਦ ਗਵਾਹ ਸਨ? ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਲੋਕਾਂ ਨੇ ਕਾਰ ਅਤੇ ਕਾਰ ਦੇ ਅੰਦਰ ਮੌਜੂਦ ਲੋਕਾਂ ਨੂੰ ਦੇਖਿਆ ਹੈ। Nobody takes responsibility when…': Supreme Court on Lakhmipur Kheri incident | Latest News India - Hindustan Times ਸਾਲਵੇ ਨੇ ਅੱਗੇ ਕਿਹਾ ਕਿ ਅਸੀਂ ਗਵਾਹੀ ਲਈ ਇਸ਼ਤਿਹਾਰ ਵੀ ਜਾਰੀ ਕੀਤਾ ਸੀ। ਵੀਡੀਓ ਸਬੂਤ ਵੀ ਮਿਲੇ ਹਨ। ਜਾਂਚ ਜਾਰੀ ਹੈ। Supreme-Court-Lakhimpur - Muslim Mirror ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਹਿੰਸਕ ਘਟਨਾ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਸਮੇਤ ਅੱਠ ਲੋਕ ਮਾਰੇ ਗਏ ਸਨ। ਅਦਾਲਤ ਨੇ ਇਸ ਮਾਮਲੇ ਵਿੱਚ ਖੁਦ ਨੋਟਿਸ ਲਿਆ ਹੈ ਅਤੇ ਪਿਛਲੀਆਂ ਸੁਣਵਾਈਆਂ ਵਿੱਚ ਜਾਂਚ ਵਿੱਚ ਅਸੰਤੁਸ਼ਟੀਜਨਕ ਕਾਰਵਾਈ ਲਈ ਉੱਤਰ ਪ੍ਰਦੇਸ਼ ਪੁਲਿਸ ਦੀ ਖਿਚਾਈ ਵੀ ਕੀਤੀ ਹੈ। ਕੇਂਦਰੀ ਮੰਤਰੀ ਦਾ ਪੁੱਤਰ ਵੀ ਇਸ ਮਾਮਲੇ ਵਿੱਚ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਹੈ। -PTC News


Top News view more...

Latest News view more...