Sat, Feb 21, 2026
Whatsapp

Ludhiana 'ਚ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਕਰੀਬੀ ਦੋਸਤ ਨੇ ਮਹਿਲਾ ਨੂੰ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਦੇ ਕੇ ਬਣਾਏ ਸਰੀਰਕ ਸਬੰਧ

Ludhiana News : ਲੁਧਿਆਣਾ ਦੇ ਸਿਵਲ ਲਾਈਨਜ਼ ਇਲਾਕੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੇ ਪਤੀ ਦੇ ਕਰੀਬੀ ਦੋਸਤ 'ਤੇ ਉਸਨੂੰ ਨਸ਼ੀਲਾ ਪਦਾਰਥ ਪਿਲਾ ਕੇ ਸਰੀਰਕ ਸਬੰਧ ਬਣਾਉਣ ਅਤੇ ਹੁਣ ਉਸਦਾ ਪਿੱਛਾ ਕਰਕੇ ਤੰਗ ਕਰਨ ਦਾ ਆਰੋਪ ਲਗਾਇਆ ਹੈ। ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਆਰੋਪੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

Reported by:  PTC News Desk  Edited by:  Shanker Badra -- February 21st 2026 09:47 AM
Ludhiana 'ਚ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਕਰੀਬੀ ਦੋਸਤ ਨੇ ਮਹਿਲਾ ਨੂੰ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਦੇ ਕੇ ਬਣਾਏ ਸਰੀਰਕ ਸਬੰਧ

Ludhiana 'ਚ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਕਰੀਬੀ ਦੋਸਤ ਨੇ ਮਹਿਲਾ ਨੂੰ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਦੇ ਕੇ ਬਣਾਏ ਸਰੀਰਕ ਸਬੰਧ

Ludhiana News : ਲੁਧਿਆਣਾ ਦੇ ਸਿਵਲ ਲਾਈਨਜ਼ ਇਲਾਕੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਆਪਣੇ ਪਤੀ ਦੇ ਕਰੀਬੀ ਦੋਸਤ 'ਤੇ ਉਸਨੂੰ ਨਸ਼ੀਲਾ ਪਦਾਰਥ ਪਿਲਾ ਕੇ ਸਰੀਰਕ ਸਬੰਧ ਬਣਾਉਣ ਅਤੇ ਹੁਣ ਉਸਦਾ ਪਿੱਛਾ ਕਰਕੇ ਤੰਗ ਕਰਨ ਦਾ ਆਰੋਪ ਲਗਾਇਆ ਹੈ। ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਆਰੋਪੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਹਨੀ ਕੁਮਾਰ ਕੁਝ ਸਮਾਂ ਪਹਿਲਾਂ ਉਸਨੂੰ ਅਤੇ ਉਸਦੇ ਦੋ ਬੱਚਿਆਂ ਨੂੰ ਛੱਡ ਕੇ ਦੁਬਈ ਚਲਾ ਗਿਆ ਸੀ। ਉਸਦੇ ਪਤੀ ਦੀ ਗੈਰਹਾਜ਼ਰੀ ਵਿੱਚ ਉਸਦੇ ਪਰਿਵਾਰ ਦੀ ਵਿੱਤੀ ਸਥਿਤੀ ਵਿਗੜ ਗਈ। ਇਸ ਸਮੇਂ ਦੌਰਾਨ ਉਸਦੇ ਪਤੀ ਦੇ ਕਰੀਬੀ ਦੋਸਤ ਗਗਨਦੀਪ, ਜੋ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ, ਨੇ ਮਦਦਗਾਰ ਬਣ ਕੇ ਭਰੋਸਾ ਜਿੱਤਿਆ।  ਗਗਨਦੀਪ ਨੇ ਭਰਾ ਦੱਸਦੇ ਹੋਏ ਕਈ ਵਾਰ ਰਾਸ਼ਨ ਅਤੇ ਘਰ ਦਾ ਖਰਚਾ ਵੀ ਦਿੱਤਾ।


ਸ਼ਿਕਾਇਤ ਅਨੁਸਾਰ ਇਹ ਘਟਨਾ 25-26 ਮਈ 2025 ਦੀ ਰਾਤ ਨੂੰ ਵਾਪਰੀ। ਆਰੋਪੀ ਗਗਨਦੀਪ ਰਾਤ 11 ਵਜੇ ਦੇ ਕਰੀਬ ਪੀੜਤ ਦੇ ਘਰ ਆਇਆ ਅਤੇ ਬਹਾਨਾ ਬਣਾਇਆ ਕਿ ਉਸਦੀ ਕਿਸੇ ਨਾਲ ਲੜਾਈ ਹੋ ਗਈ ਹੈ ਅਤੇ ਪੁਲਿਸ ਉਸਨੂੰ ਲੱਭ ਰਹੀ ਹੈ। ਉਹ ਆਪਣੇ ਨਾਲ ਕੋਲਡ ਡਰਿੰਕ ਦੀ ਇੱਕ ਬੋਤਲ ਲੈ ਕੇ ਆਇਆ ਸੀ। ਪੀੜਤਾ ਨੇ ਦੱਸਿਆ ਕਿ ਡਰਿੰਕ ਪੀਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਬੇਹੋਸ਼ ਹੋਣ ਲੱਗ ਪਈ। ਆਰੋਪ ਹੈ ਕਿ ਗਗਨਦੀਪ ਨੇ ਉਸਦੀ ਨਸ਼ੇ ਦੀ ਹਾਲਤ ਦਾ ਫਾਇਦਾ ਉਠਾਇਆ ਅਤੇ ਬੱਚਿਆਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਸਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ।

ਪੀੜਤ ਨੇ ਜਨਤਕ ਸ਼ਰਮ ਦੇ ਡਰੋਂ ਆਰੋਪੀ ਦਾ ਨੰਬਰ ਬਲਾਕ ਕਰ ਦਿੱਤਾ ਪਰ ਕੁਝ ਮਹੀਨਿਆਂ ਬਾਅਦ ਜਦੋਂ ਉਸਨੇ ਨਵਾਂ ਫ਼ੋਨ ਖਰੀਦਿਆ ਤਾਂ ਆਰੋਪੀ ਦਾ ਨੰਬਰ ਫਿਰ ਤੋਂ ਸੰਪਰਕ 'ਚ ਆ ਗਿਆ। ਆਰੋਪ ਹੈ ਕਿ 19 ਅਕਤੂਬਰ ਨੂੰ ਆਰੋਪੀ ਨੇ ਪੀੜਤਾ ਦੇ ਗੂਗਲ ਪੇ ਖਾਤੇ ਵਿੱਚ ₹1,000 ਭੇਜੇ ਅਤੇ ਉਸਨੂੰ ਦੁਬਾਰਾ ਮਿਲਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਹਾਲ ਹੀ ਵਿੱਚ ਆਰੋਪੀ ਨੇ ਪੀੜਤਾ ਦਾ ਪਿੱਛਾ ਕੀਤਾ ਅਤੇ ਅਸ਼ਲੀਲ ਇਸ਼ਾਰੇ ਕੀਤੇ, ਜਿਸ ਨਾਲ ਉਹ ਪਰੇਸ਼ਾਨ ਹੋ ਗਈ ਅਤੇ ਪੀੜਤਾ ਨੂੰ ਪੁਲਿਸ ਸ਼ਿਕਾਇਤ ਦਿੱਤੀ।

ਜਾਂਚ ਰਿਪੋਰਟ ਦੇ ਆਧਾਰ 'ਤੇ ਕਾਰਵਾਈ

ਪੁਲਿਸ ਕਮਿਸ਼ਨਰ ਦੇ ਹੁਕਮਾਂ 'ਤੇ ਏਸੀਪੀ ਸਿਵਲ ਲਾਈਨਜ਼ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਜਾਂਚ ਰਿਪੋਰਟ ਵਿੱਚ ਆਰੋਪਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਆਰੋਪੀ ਗਗਨਦੀਪ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK