ਸੁਖਬੀਰ ਸਿੰਘ ਬਾਦਲ ਨੇ ਕਿਹਾ,ਕੇਂਦਰ ਨੇ ਕਿਸਾਨਾਂ ਦੀ ਪਿੱਠ 'ਚ ਖੋਭਿਆ ਛੁਰਾ,ਹਰਸਿਮਰਤ ਕੌਰ ਬਾਦਲ ਨੇ ਵੀ ਕੀਤੀ ਨਿਖੇਧੀ

By Jagroop Kaur - October 14, 2020 9:10 pm

ਕਿਸਾਨਾਂ ਨੇ ਅਗਲੇ ਸੰਘਰਸ਼ ਦੇ ਐਲਾਨ ਕੀਤਾ ਤਾਂ ਸਿਆਸੀ ਗਲਿਆਰਿਆਂ ਵਿਚ ਵੀ ਕਿਸਾਨ ਬੈਠਕ ਦੀ ਗੂੰਜ ਸੁਣਾ ਦਿੱਤੀ ਪਰ ਕੇਂਦਰ ਦੇ ਹੈਰਾਨੀਜਨਕ ਰਵੱਈਏ ਤੇ ਸਾਰੀਆਂ ਸਿਆਸੀ ਜਮਾਤਾਂ ਨੇ ਇਤਰਾਜ ਜਾਹਿਰ ਕੀਤਾ ਹੈ। ਤੇ ਕੇਂਦਰ ਦੇ ਕਿਸਾਨਾਂ ਪ੍ਰਤੀ ਸਖਤ ਵਤੀਰੇ ਦੀ ਅਲੋਚਨਾ ਕੀਤੀ। ਇਸੇ ਤਹਿਤ ਕੇਂਦਰ ਨੂੰ ਲੰਮੇ ਹੱਥੀ ਲੈਂਦਿਆਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੇ ਇਕਤਰਫਾ ਰਵੱਈਏ ਤੇ ਸਵਾਲ ਖੜੇ ਕੀਤੇ ਹਨ। ਸੁਖਬੀਰ ਬਾਦਲ ਨੇ ਕਿਹਾ, ਕੇਂਦਰ ਨੇ ਅਪਮਾਨ ਕੀਤਾ ਹੈ |

sukhbir singh badal sukhbir singh badal

ਉਨਾਂ ਨੂੰ ਖੁਦ ਸੱਦਾ ਦਿਤਾ ਤੇ ਫਿਰ ਉਨਾਂ ਦੇ ਖਦਸ਼ੇ ਵੀ ਨਾ ਸੁਣੇ। ਇਸ ਦੇ ਨਾਲ ਹੀ ਅਕਾਲੀ ਦਲ ਨੇ ਕੇਂਦਰ ਨੂੰ ਮੁੜ ਸੁਝਾਅ ਦਿੰਦੇ ਕਿਹਾ ਕਿ, ਕਿਸਾਨੀ ਵੱਡਾ ਮਸਲਾ ਹੈ..ਜਿਸ ਲਈ ਸਾਰਥਕ ਕੋਸ਼ਿਸ਼ਾਂ ਕੀਤੀ ਜਾਣੀਆਂ ਅਹਿਮ ਨੇ। ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਧੋਖਾ ਦੇਣਾ ਹੈਰਾਨਕੁਨ ਹੈ। ਅੰਨਦਾਤਾ ਦੀ ਪਿੱਠ 'ਚ ਛੁਰਾ ਮਾਰਨਾ ਤੇ ਉਨ੍ਹਾਂ ਨਾਲ ਚਾਲਾਂ ਖੇਡਣੀਆਂ ਦੇਸ਼ ਦੇ ਹਿਤ ਦੇ ਖਿਲਾਫ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਦਿੱਲੀ ਬੁਲਾਉਣਾ ਅਤੇ ਐੱਨਡੀਏ ਮੰਤਰੀਆਂ ਨੂੰ ਪੰਜਾਬ ਭੇਜ ਦੇਣਾ, ਇਹ ਸਾਬਤ ਕਰਦਾ ਹੈ ਕਿ ਕਿਵੇਂ ਕੇਂਦਰ ਸਰਕਾਰ ਕਿਸਾਨ ਆਗੂਆਂ ਨੂੰ ਦੋਗਲੀਆਂ ਗੱਲਾਂ ਅਤੇ ਕਪਟ ਦੇ ਮਾਇਆਜਾਲ਼ 'ਚ ਉਲਝਾ ਰਹੀ ਹੈ।Harsimrat Kaur Badal

Harsimrat Kaur Badal
ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਬੀਬਾ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਕਿਹਾ ਕਿ "ਬੜੀ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਪਖੰਡ ਭਰੀ ਗੱਲਬਾਤ ਰਾਹੀਂ ਕਿਸਾਨ ਸੰਗਠਨਾਂ ਨੂੰ ਸ਼ਰਮਸਾਰ ਕਰਨ ਵਾਸਤੇ ਦਿੱਲੀ ਬੁਲਾਇਆ। ਆਪਣੇ ਹੱਕਾਂ ਲਈ 3 ਮਹੀਨਿਆਂ ਤੋਂ ਸੜਕਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਲੂਕ ਕਰਨ ਦਾ ਇਹ ਕਿਹੜਾ ਤਰੀਕਾ ਹੈ ? ਜੇ ਭਾਰਤ ਸਰਕਾਰ ਕੋਲ ਕਿਸਾਨ ਜੱਥੇਬੰਦੀਆਂ ਨੂੰ ਦਰਪੇਸ਼ ਔਕੜਾਂ ਦਾ ਕੋਈ ਹੱਲ ਹੀ ਨਹੀਂ ਸੀ, ਤਾਂ ਉਹਨਾਂ ਨੂੰ ਰਾਜਧਾਨੀ ਦਿੱਲੀ ਵਿਖੇ ਬੁਲਾਇਆ ਹੀ ਨਹੀਂ ਜਾਣਾ ਚਾਹੀਦਾ ਸੀ"

ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਨਕਾਰਿਆ, ਮੋਦੀ ਸਰਕਾਰ ਨੂੰ ਦਿੱਤਾ ਇਹ ਸੁਨੇਹਾ   ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਨਕਾਰਿਆ, ਮੋਦੀ ਸਰਕਾਰ ਨੂੰ ਦਿੱਤਾ ਇਹ ਸੁਨੇਹਾ

ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਅੰਦੋਲਨ ਵਿਚਕਾਰ ਪੰਜਾਬ ਦੀ ਸਿਆਸਤ ਨੇ ਵੀ ਨਵਾਂ ਰਾਹ ਕੱਟਿਆ ਹੈ.ਤਮਾਮ ਸਿਆਸੀ ਦਲ ਬੀਜੇਪੀ ਨੂੰ ਨਿਸ਼ਾਨੇ ਤੇ ਲੈ ਰਹੇ ਨੇ....ਤੇ ਕੇਂਦਰ ਸਰਕਾਰ ਨੇ ਆਪਣੇ ਵਜੀਰਾਂ ਦੀ ਫੌਜ ਪੰਜਾਬ ਭੇਜ ਕੇ ਕਾਨੂੰਨਾਂ ਨੂੰ ਖੇਤੀ ਪੱਖ ਦੇ ਵਿਚ ਦੱਸਣ ਮੁਹਿੰਮ ਛੇੜ ਦਿਤੀ ਹੈ...ਲਿਹਾਜਾ ਆਉਣ ਵਾਲੇ ਦਿਨ ਪੰਜਾਬ ਦੀ ਸਿਆਸਤ ਕਿਸਾਨਾਂ ਦੇ ਨੇੜੇ ਤੇੜੇ ਹੀ ਰਹਿ ਕੇ ਨਵਾਂ ਰਸਤਾ ਅਖਤਿਆਰ ਕਰਨ ਜਾ ਰਹੀ ਹੈ।

adv-img
adv-img