Tue, Apr 23, 2024
Whatsapp

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨ

Written by  Ravinder Singh -- June 23rd 2022 05:39 PM -- Updated: June 23rd 2022 06:09 PM
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨ

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨ

ਨਵੀਂ ਦਿੱਲੀ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਏਜੀਟੀਐਫ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਪ੍ਰੈਸ ਕਾਨਫਰੰਸ ਕਰ ਕੇ ਇਸ ਮਾਮਲੇ ਸਬੰਧੀ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਦੀਪ ਕੇਕੜਾ ਤੇ ਬਲਦੇਵ ਨਿੱਕੂ ਨੇ ਮੂਸੇਵਾਲਾ ਨਾਲ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਹੀ ਸੈਲਫੀ ਲਈ ਸੀ ਤੇ ਅੱਗੇ ਗੋਲਡੀ ਬਰਾੜ ਤੇ ਸਚਿਨ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਵੀਡੀਓ ਕਾਲ ਰਾਹੀਂ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਦਾ ਪਿੱਛਾ ਵੀ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ, ਸਚਿਨ ਬਿਸ਼ਨੋਈ ਤੇ ਅਨਮੋਲ ਨਾਲ ਮਿਲ ਕੇ ਸਾਰੀ ਸਾਜ਼ਿਸ਼ ਰਚੀ। ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ 'ਚ ਇਹ ਸਾਹਮਣੇ ਆਇਆ ਹੈ ਕਿ ਸਾਰੀ ਪਲਾਨਿੰਗ ਲਾਰੈਂਸ ਬਿਸ਼ਨੋਈ , ਗੋਲਡੀ ਬਰਾੜ ਤੇ ਸਚਿਨ ਬਿਸ਼ਨੋਈ ਤੇ ਅਨਮੋਲ ਵੱਲੋਂ ਕੀਤੀ ਗਈ, ਇਹ ਸਾਰੇ ਮੁੱਖ ਮਾਸਟਰਮਾਈਂਡ ਹਨ। ਜਾਂਚ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸਿੱਧੂ ਮੂਸੇਵਾਲਾ ਕਤਲ ਲਈ ਅਗਸਤ ਮਹੀਨੇ ਤੋਂ ਹੀ ਯੋਜਨਾ ਬਣਾ ਲਈ ਗਈ ਸੀ। ਇਸ ਲਈ ਸਿੱਧੂ ਮੂਸੇਵਾਲਾ ਦੀ ਤਿੰਨ ਵਾਰ ਰੇਕੀ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਕਤਲ ਲਈ ਏਕੇ ਸੀਰੀਜ਼ ਦੇ ਹਥਿਆਰ ਵਰਤੇ ਗਏ ਹਨ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਹੀ ਇਹ ਸਾਜ਼ਿਸ਼ ਰਚੀ ਗਈ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨ ਉਨ੍ਹਾਂ ਨੇ ਅੱਗੇ ਕਿਹਾ ਕਿ 25 ਤਾਰੀਕ ਨੂੰ ਇਕ ਗੱਡੀ ਟ੍ਰੇਸ ਕੀਤੀ ਗਈ ਜੋ ਕਿ ਮਾਨਸਾ ਤੇ ਮੂਸੇਵਾਲਾ ਇਲਾਕੇ ਵਿੱਚ ਦਿਸੀ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੂਟਰ 25 ਤਾਰੀਕ ਨੂੰ ਮਾਨਸਾ ਵਿੱਚ ਪੁੱਜ ਚੁੱਕੇ ਹਨ। ਇਸ ਮਾਮਲੇ ਸਬੰਧੀ 13 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਬਲਦੇਵ ਨਿੱਕੂ ਵੀ ਸੈਲਫੀ ਲੈਣ ਸਮੇਂ ਕੇਕੜਾ ਦੇ ਨਾਲ ਸੀ। ਬਲਦੇਵ ਨਿੱਕੂ ਨੂੰ ਪੁਲਿਸ ਨੇ ਅੱਜ ਸਿਰਸਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਲਾਰੈਂਸ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਲਿਆਂਦਾ ਗਿਆ ਅਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਪ੍ਰਿਅਵਰਤ ਫ਼ੌਜੀ ਤੋਂ ਵੀ ਡੂੰਘਿਆਈ ਨਾਲ ਪੁੱਛਗਿਛ ਕੀਤੀ ਜਾਵੇਗੀ। ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨਸਚਿਨ ਬਿਸ਼ਨੋਈ ਨੇ ਇਕ ਨਿਊਜ਼ ਚੈਨਲ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਸੀ ਇਹ ਸਭ ਜਾਂਚ ਨੂੰ ਉਲਝਾਉਣ ਵਾਸਤੇ ਕੀਤਾ ਗਿਆ ਸੀ। ਉਹ ਪਹਿਲਾਂ ਹੀ ਬਾਹਰ ਚਲਾ ਗਿਆ ਸੀ। ਬਿਸ਼ਨੋਈ ਨੇ ਆਪਣੇ ਭਰਾ ਦੀ ਸੁਰੱਖਿਆ ਨੂੰ ਲੈ ਕੇ ਉਸ ਨੂੰ ਪਹਿਲਾਂ ਹੀ ਦੇਸ਼ ਤੋਂ ਬਾਹਰ ਭੇਜ ਦਿੱਤਾ ਸੀ। ਇਨ੍ਹਾਂ ਨੂੰ ਜਾਅਲੀ ਪਾਸਪੋਰਟ ਰਾਹੀਂ ਬਾਹਰ ਭੇਜਿਆ ਗਿਆ ਹੈ। ਇਸ ਸਬੰਧੀ ਇਕ ਵੱਖਰਾ ਮਾਮਲਾ ਮੋਹਾਲੀ ਵਿੱਚ ਦਰਜ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਬਹੁਤ ਕੁਝ ਪਤਾ ਲੱਗਾ। ਇਹ ਹਥਿਆਰ ਕਿਥੋਂ ਲੈ ਕੇ ਆਉਂਦੇ ਹਨ ਤੇ ਸਹਾਇਕ ਕੌਣ-ਕੌਣ ਹੈ ਅਤੇ ਹਥਿਆਰ ਕਿਥੋਂ ਲੈ ਕੇ ਆਉਂਦੇ ਹਨ ਇਸ ਸਭ ਦੀ ਜਾਣਕਾਰੀ ਮਿਲ ਗਈ ਹੈ। 19 ਮੁਲਜ਼ਮ ਇਸ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਹਨ। ਪਿਛਲੇ ਦੋ ਢਾਈ ਮਹੀਨਿਆਂ ਤੋਂ 147 ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ। ਪੰਜਾਬ ਪੁਲਿਸ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 30 ਮਈ ਨੂੰ ਪਹਿਲੀ ਗ੍ਰਿਫਤਾਰੀ ਹੋਈ ਸੀ। 25 ਤਾਰੀਕ ਨੂੰ ਸ਼ੂਟਰ ਪੁੱਜ ਚੁੱਕੇ ਸਨ ਤੇ ਮੌਕਾ ਮਿਲਦੇ ਹੀ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਦਿੱਤੀਆਂ ਕਈ ਧਮਕੀਆਂ ਫਰਜ਼ੀ ਪਾਈਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਗੋਲਡੀ ਬਰਾੜ ਤੇ ਹੋਰ ਬਹੁਤ ਸਾਰੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲਾ: ਫਤਿਹਾਬਾਦ ਤੋਂ ਦੋ ਹੋਟਲ ਸੰਚਾਲਕ ਕੀਤੇ ਕਾਬੂ


Top News view more...

Latest News view more...