Ajnala 'ਚ ਘਰੇਲੂ ਵਿਵਾਦ ਕਾਰਨ ਵੱਡੇ ਭਰਾ ਤੋਂ ਦੁਖੀ ਛੋਟੇ ਭਰਾ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ
Ajnala News : ਅਜਨਾਲਾ ਇਲਾਕੇ ਵਿੱਚ ਪਿੰਡ ਜੱਗੀਵਾਲ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਵੱਡੇ ਭਰਾ ਨਾਲ ਘਰੇਲੂ ਵਿਵਾਦ ਕਾਰਨ ਛੋਟੇ ਭਰਾ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਝਗੜਾ ਸਿਰਫ਼ ਇਕ ਛੋਟੇ ਜਿਹੇ ਘਰ ਨੂੰ ਲੈ ਕੇ ਸੀ, ਜਦਕਿ ਜ਼ਮੀਨ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਸੀ।
ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਜੱਗੀਵਾਲ ਵਿੱਚ ਵੱਡੇ ਭਰਾ ਅੰਗਰੇਜ ਸਿੰਘ ਵੱਲੋਂ ਛੋਟੇ ਭਰਾ ਪ੍ਰੀਤਮ ਸਿੰਘ ਦੀ ਜਾਇਦਾਦ 'ਤੇ ਜਬਰਦਸਤੀ ਕਬਜ਼ਾ ਕਰਕੇ ਰੱਖਿਆ ਹੋਇਆ ਸੀ। ਜਿਸ ਕਰਕੇ ਪ੍ਰੀਤਮ ਸਿੰਘ ਲਗਾਤਾਰ ਦਬਾਅ ਕਾਰਨ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਅੰਗਰੇਜ਼ ਸਿੰਘ ਵੱਲੋਂ ਉਸ ਨੂੰ ਘਰੋਂ ਬਾਹਰ ਵੀ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਪ੍ਰੀਤਮ ਸਿੰਘ ਵੱਲੋਂ ਦਿਲ ਦਹਿਲਾਉਣ ਵਾਲਾ ਕਦਮ ਚੁੱਕਿਆ ਗਿਆ
ਪ੍ਰੀਤਮ ਸਿੰਘ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਵੱਡੇ ਭਰਾ, ਭਰਾ ਦੇ ਸਹੁਰੇ ਪਰਿਵਾਰ ਅਤੇ ਪਿੰਡ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਡੇ ਭਰਾ, ਉਸਦੇ ਸਹੁਰੇ ਪਰਿਵਾਰ ਅਤੇ ਪਿੰਡ ਦੇ ਮੋਹਤਬਾਰ ਵਿਅਕਤੀਆਂ ਸਮੇਤ ਕੁੱਲ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
- PTC NEWS