'ਸੁਖਬੀਰ @ 7': ਪੰਜਾਬ ਦੀ ਡਿਵੈਲਪਮੈਂਟ ਬਾਰੇ ਜਾਣੋ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ
ਇਸ ਸ਼ੋਅ ਵਿੱਚ ਸੁਖਬੀਰ ਸਿੰਘ ਬਾਦਲ ਦੁਆਰਾ ਦੱਸਿਆ ਗਿਆ ਹੈ ਕਿ ਖੇਤਰੀ ਪਾਰਟੀ ਦਾ ਕੀ ਮਹੱਤਵ ਹੁੰਦਾ ਹੈ ਅਤੇ ਖੇਤਰੀ ਪਾਰਟੀ ਆਪਣੇ ਸੂਬੇ ਦੀ ਭੂਗੋਲਿਕ ਬਣਤਰ ਤੋਂ ਕਿੰਨੀ ਜਾਣੋ ਹੁੰਦੀ ਹੈ ਅਤੇ ਉਹ ਇੱਥੇ ਦੀਆਂ ਸਮੱਸਿਆਵਾਂ ਬਾਰੇ ਪੂਰੀ ਤਰ੍ਹਾਂ ਜਾਣੋ ਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਇੱਥੇ ਇਹ ਵੀ ਸਪੱਸ਼ਟ ਕੀਤਾ ਹੈ ਕਿਵੇਂ ਪੰਜਾਬ ਦੀ ਡਿਵੈਲਪਮੈਂਟ ਕੀਤੀ ਜਾਂਦੀ ਹੈ।
ਸ਼ੋਅ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਨੇ ਰੈਵਨਿਊ ਕਿੱਥੋ ਇੱਕਠਾ ਕਰਨਾ ਹੈ ਅਤੇ ਉਸ ਰੈਵਨਿਊ ਨੂੰ ਕਿਹੜੇ ਕਿਹੜੇ ਕੰਮਾਂ ਵਿੱਚ ਵਰਤਣਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆਂ ਕਿ ਪੰਜਾਬ ਵਿੱਚ ਬੁਨਿਆਦੀ ਢਾਂਚਾ ਨੂੰ ਤਿਆਰ ਕੀਤਾ ਹੈ। ਉਨ੍ਹਾਂ ਆਪਣੇ ਪਿਛਲੇ 10 ਸਾਲਾਂ ਦੇ ਕਾਰਜ ਉੱਤੇ ਚਾਨਣਾ ਪਾਉਂਦੇ ਹੋਏ ਸਪੱਸ਼ਟ ਕੀਤਾ ਹੈ ਪੰਜਾਬ ਵਿਚ ਸੜਕਾਂ, ਪੁੱਲਾਂ ਅਤੇ ਪੇਂਡੂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਸਿੱਖਿਆਂ ਉੱਤੇ ਵਿਸ਼ੇਸ਼ ਚਰਚਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਸਿੱਖਿਆ ਖੇਤਰ ਉੱਤੇ ਵਧੇਰੇ ਜ਼ੋਰ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਕਿੱਤਾਮੁੱਖੀ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ।ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਆਉਣ ਉੱਤੇ ਹਰ ਬੱਚੇ ਨੂੰ ਪੜ੍ਹਨ ਲਈ 10 ਲੱਖ ਰੁਪਏ ਦਾ ਲੋਨ ਦਿੱਤਾ ਜਾਵੇਗਾ ਜਿਸ ਦਾ ਕੋਈ ਵਿਆਜ਼ ਨਹੀਂ ਹੋਵੇਗਾ।
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਇੰਡਸਟਰੀ ਨੂੰ ਕਾਇਮ ਕਰਨ ਲਈ ਕਿਹਾ ਹੈ ਕਿ ਉਹ ਹਰ ਸੰਭਵ ਕਦਮ ਚੁੱਕੇ ਜਾਣਗੇ ਜਿੰਨ੍ਹਾਂ ਨਾਲ ਪੰਜਾਬ ਦੀ ਇੰਡਸਟਰੀ ਮੁੜ ਸਥਾਪਿਤ ਕੀਤੀ ਜਾਵੇ।ਖੇਤੀਬਾੜੀ ਨੂੰ ਲੈ ਕੇ ਸੁਖਬੀਰ ਦਾ ਕਹਿਣਾ ਹੈ ਕਿ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਕਿਸਾਨਾਂ ਨੂੰ ਨਵੇਂ ਤੇ ਵਧੀਆ ਕਿਸਮ ਦੇ ਬੀਜ, ਫਸਲੀ ਚੱਕਰ ਵਿੱਚ ਤਬਦੀਲੀ ਅਤੇ ਮੰਡੀਕਰਨ ਵਿੱਚ ਸੁਧਰ ਲਿਆਂਦਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋਅ ਵਿੱਚ ਪੰਜਾਬ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਪੈਨਲ ਵਿੱਚ ਆਏ ਮਾਹਰਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਬਾਰੇ ਜੋ ਉਨ੍ਹਾਂ ਦਾ ਵਿਜ਼ਨ ਸੀ ਉਸ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀ ਡਿਵੈਪਲਮੈਂਟ ਲਈ ਸਾਡਾ ਵਿਜ਼ਨ ਸਪੱਸ਼ਟ ਹੈ।
ਇਹ ਵੀ ਪੜ੍ਹੋ:ਗਨੀਵ ਕੌਰ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਹੋਏ ਨਤਮਸਤਕ