Advertisment

ਹੁਣ ਸੰਜੇ ਪੋਪਲੀ ਦੇ ਘਰੋਂ ਬਰਾਮਦ ਹੋਏ ਜਿੰਦਾ ਕਾਰਤੂਸ; ਆਰਮਜ਼ ਐਕਟ ਤਹਿਤ ਵੀ ਮਾਮਲਾ ਦਰਜ

author-image
ਜਸਮੀਤ ਸਿੰਘ
Updated On
New Update
ਹੁਣ ਸੰਜੇ ਪੋਪਲੀ ਦੇ ਘਰੋਂ ਬਰਾਮਦ ਹੋਏ ਜਿੰਦਾ ਕਾਰਤੂਸ; ਆਰਮਜ਼ ਐਕਟ ਤਹਿਤ ਵੀ ਮਾਮਲਾ ਦਰਜ
Advertisment
ਚੰਡੀਗੜ੍ਹ, 22 ਜੂਨ: ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਆਪਣੀ ਗ੍ਰਿਫਤਾਰੀ ਦੇ 24 ਘੰਟਿਆਂ ਦੇ ਅੰਦਰ, ਪੰਜਾਬ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਉੱਤੇ ਅਸਲਾ ਐਕਟ ਦੇ ਤਹਿਤ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ: ਭੂਚਾਲ ਨਾਲ ਕੰਬਿਆ ਅਫ਼ਗਾਨਿਸਤਾਨ, ਕਰੀਬ 255 ਲੋਕਾਂ ਦੀ ਮੌਤ
Advertisment
publive-image ਇਸ ਤਾਜ਼ਾ ਐਫਆਈਆਰ ਨਾਲ ਪੋਪਲੀ ਦੀਆਂ ਮੁਸ਼ਲਕਾਂ ਹੁਣ ਹੋਰ ਵੱਧਣ ਵਾਲੀਆਂ ਹਨ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਬੀਤੇ ਦਿਨ ਤਲਾਸ਼ੀ ਦੌਰਾਨ ਉਸ ਦੇ ਘਰੋਂ ਅਣਗਿਣਤ ਜਿੰਦਾ ਕਾਰਤੂਸ ਬਰਾਮਦ ਕੀਤੇ। ਦੱਸ ਦੇਈਏ ਕਿ ਪੋਪਲੀ ਦੇ ਘਰੋਂ 7.65 ਬੋਰ ਦੀਆਂ 41, .22 ਬੋਰ ਦੀਆਂ 30 ਅਤੇ 32 ਬੋਰ ਦੀਆਂ ਦੋ ਜਿੰਦਾ ਕਾਰਤੂਸ ਬਰਾਮਦ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੀ ਸ਼ਿਕਾਇਤ 'ਤੇ ਸੰਜੇ ਪੋਪਲੀ ਦੇ ਖਿਲਾਫ ਸੈਕਟਰ-11 ਥਾਣੇ 'ਚ ਅਸਲਾ ਐਕਟ ਦੀ ਧਾਰਾ 25/54/59 ਤਹਿਤ ਕੇਸ ਦਰਜ ਕੀਤਾ ਜਾ ਚੁੱਕਿਆ ਹੈ। publive-image ਮੁਹਾਲੀ ਫੇਜ਼-1 ਸਥਿਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਸੰਜੇ ਪੋਪਲੀ ਦੀ ਚੰਡੀਗੜ੍ਹ ਦੇ ਸੈਕਟਰ 11 ਸਥਿਤ ਕੋਠੀ ਨੰਬਰ 520 ਪਹੁੰਚ ਕੇ ਇਹ ਕਾਰਤੂਸ ਬਰਾਮਦ ਕੀਤੇ। ਪੁਲਿਸ ਅਨੁਸਾਰ ਸੰਜੇ ਪੋਪਲੀ ਖ਼ਿਲਾਫ਼ ਮਿਆਰ ਤੋਂ ਵੱਧ ਕਾਰਤੂਸ ਹੋਣ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਵਿਜੀਲੈਂਸ ਦੀ ਟੀਮ ਕਈ ਵਾਰ ਪੋਪਲੀ ਦੇ ਘਰ ਭੇਜੀ ਜਾ ਚੁੱਕੀ ਹੈ। ਇਹ ਵੀ ਪੜ੍ਹੋ: ਭਾਰੀ ਸੁਰੱਖਿਆ ਹੇਠ ਰਾਤੀ 1.30 ਵਜੇ ਮਾਨਸਾ ਤੋਂ ਖਰੜ ਸੀ.ਆਈ.ਏ ਲਿਆਇਆ ਗਿਆ ਲਾਰੈਂਸ ਬਿਸ਼ਨੋਈ publive-image ਪੋਪਲੀ ਨੂੰ ਬੀਤੀ ਦੇਰ ਸ਼ਾਮ ਕਰਨਾਲ ਦੇ ਸੰਜੇ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਕਿ ਕਿਉਂਕਿ ਉਸਨੇ ਨਵਾਂਸ਼ਹਿਰ ਵਿੱਚ 7 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਟੈਂਡਰ ਨੂੰ ਮਨਜ਼ੂਰੀ ਦੇਣ ਲਈ 1 ਪ੍ਰਤੀਸ਼ਤ ਕਮਿਸ਼ਨ ਜਾਨੀ 7 ਲੱਖ ਰੁਪਏ ਦੀ ਮੰਗ ਕੀਤੀ ਸੀ। publive-image -PTC News-
punjabi-news arms-act corruption ias-officer case vigilance sanjay-popli sanjeev-vats
Advertisment

Stay updated with the latest news headlines.

Follow us:
Advertisment