Sun, Jun 14, 2026
Whatsapp

ਉਹ ਲੋਹਾ ਕੁੱਟਣਾ ਜਾਣਦਾ ਸੀ ,ਪਰ ਪਤਨੀ ਦੇ ਮਨ ਦੇ ਵਲਵਲਿਆਂ ਤੋਂ ਬੇਖਬਰ ਰਿਹਾ , ਔਰਤ ਦੀ ਬਗਾਵਤ ਨੂੰ ਕੁਝ ਇਸ ਤਰ੍ਹਾਂ ਸਿਰਜਿਆ ਬਲਵੰਤ ਗਾਰਗੀ ਨੇ !

Reported by:  PTC News Desk  Edited by:  Joshi -- July 25th 2018 02:53 PM -- Updated: July 26th 2018 07:56 AM
ਉਹ ਲੋਹਾ ਕੁੱਟਣਾ ਜਾਣਦਾ ਸੀ ,ਪਰ ਪਤਨੀ ਦੇ ਮਨ ਦੇ ਵਲਵਲਿਆਂ ਤੋਂ ਬੇਖਬਰ ਰਿਹਾ , ਔਰਤ ਦੀ ਬਗਾਵਤ ਨੂੰ ਕੁਝ ਇਸ ਤਰ੍ਹਾਂ ਸਿਰਜਿਆ ਬਲਵੰਤ ਗਾਰਗੀ ਨੇ !

ਉਹ ਲੋਹਾ ਕੁੱਟਣਾ ਜਾਣਦਾ ਸੀ ,ਪਰ ਪਤਨੀ ਦੇ ਮਨ ਦੇ ਵਲਵਲਿਆਂ ਤੋਂ ਬੇਖਬਰ ਰਿਹਾ , ਔਰਤ ਦੀ ਬਗਾਵਤ ਨੂੰ ਕੁਝ ਇਸ ਤਰ੍ਹਾਂ ਸਿਰਜਿਆ ਬਲਵੰਤ ਗਾਰਗੀ ਨੇ !

ਜੇ ਕਿਸੇ ਨਾਟਕ ਵਿੱਚ ਕਹਾਣੀ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਾਲੀ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਹੋਵੇ ਤਾਂ ਜ਼ਾਹਿਰ ਹੈ ਉਸਦੀ ਪੇਸ਼ਕਾਰੀ ਜ਼ਰੂਰ ਸ਼ਿਖਰਾਂ ਤੱਕ ਅੱਪੜਦੀ ਹੈ । loha kutt punjabi play balwant gargi ਬਲਵੰਤ ਗਾਰਗੀ ਜੀ ਨੇ ਅਜਿਹੇ ਨਾਟਕ ਸਿਰਜੇ ਜਿਸ ਵਿੱਚ ਸਮਾਜਿਕ ਵਰਤਾਰਿਆਂ ਦੀ ਝਲਕ ਨੂੰ ਬੜੀ ਹੀ ਬੇਬਾਕੀ ਨਾਲ ਚਿਤਰਿਆ ਗਿਆ ਹੈ। ਉਨ੍ਹਾਂ ਦੀ ਰਚਨਾ 'ਚ ਦੁਨਿਆਵੀ ਤਸਵੀਰ ਦੇ ਹਰ ਰੰਗ ਨੂੰ ਦਰਸਾਉਂਦੀ ਹੈ। ਚਾਹੇ ਗੱਲ ਕਰੀਏ ਔਰਤ ਮਰਦ ਦੇ ਰਿਸ਼ਤੇ ਦੀ ,ਪਰਿਵਾਰਿਕ ਤੰਦਾਂ ਦੇ ਜੋੜ ਤੇ ਤੋੜ ਵਿਛੋੜੇ ਦੀ ,ਪਿਆਰ ਮੁਹੱਬਤ ਦੀਆਂ ਕਦੇ ਦੱਬੀਆਂ ਤੇ ਕਦੇ ਉੱਚੀਆਂ ਉੱਠੀਆਂ ਪੀਘਾਂ ਦੀ , ਹਰ ਵਿਸ਼ੇ ਨੂੰ ਖੁੱਲੇ ਅਰਥਾਂ ਵਿੱਚ ਪ੍ਰਗਟਾਇਆ ਗਿਆ ਹੈ। loha kutt punjabi play balwant gargiਅੱਜ ਅਸੀਂ ਜਿਸ ਨਾਟਕ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਬਲਵੰਤ ਗਾਰਗੀ ਜੀ ਦਾ ਲਿਖਿਆ ਤੇ 1944 ਵਿੱਚ ਛਪਿਆ ਪੰਜਾਬੀ ਨਾਟਕ ਲੋਹਾ ਕੁੱਟ ਹੈ । ਇਸ ਨਾਟਕ ਦੀ ਕਹਾਣੀ ਔਰਤ ਦੇ ਮਨ ਦੇ ਵਲਵਲਿਆਂ ਦੁਆਲੇ ਘੁੰਮਦੀ ਹੈ, ਔਰਤ ਜੋ ਆਪਣੇ ਸੱਧਰਾਂ 'ਤੇ ਚਾਵਾਂ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਕੇ ਆਪਣੀ ਜ਼ਿੰਦਗੀ ਨੂੰ ਰਵਾਂ ਕਰਨ 'ਚ ਮਸ਼ਰੂਫ ਰਹਿੰਦੀ ਹੈ ਪਰ ਉਸਦਾ ਮਰਦ ਉਸਦੀਆਂ ਸੱਧਰਾਂ 'ਤੇ ਚਾਵਾਂ ਨੂੰ ਲੋਹੇ ਦੀ ਭੱਠੀ ਵਿੱਚ ਸਾੜ ਕੇ ਸੁਆਹ ਕਰ ਸੁੱਟਦਾ ਹੈ । loha kutt punjabi play balwant gargiਬੇਗਾਨੀ ਔਰਤ ਨਾਲ ਲਗਾਵ ਤੇ ਆਪਣੀ ਪਤਨੀ ਪ੍ਰਤੀ ਉਸਦੀਆਂ ਭਾਵਨਾਵਾਂ ਨੂੰ ਕੁਚਲਨਾ ਉਸਦਾ ਕੰਮ ਬਣ ਚੁੱਕਾ ਹੈ। ਲੋਹਾ ਕੁੱਟਣ ਦੇ ਨਾਲ ਉਹ ਸੰਤੀ ਦੇ ਹਾਵਾਂ ਨੂੰ ਕੁੱਟਣ ਦਾ ਆਦੀ ਹੋ ਚੁੱਕਾ ਹੈ ਸੰਤੀ ਗਾਰਗੀ ਵੱਲੋਂ ਸਿਰਜਿਆ ਨਾਟਕ ਲੋਹਾ ਕੁੱਟ ਦਾ ਇੱਕ ਅਜਿਹਾ ਕਿਰਦਾਰ ਹੈ ਜਿਸਨੂੰ ਆਪਣੇ ਅੰਦਰ ਦੱਬੀਆਂ ਹੋਈਆਂ ਖਾਹਸ਼ਾਂ ਤੇ ਮੰਗਾਂ ਨੂੰ ਜਜਬ ਕਰਦੇ ਸਾਰੀ ਉਮਰ ਬੀਤ ਜਾਂਦੀ ਹੈ। loha kutt punjabi play balwant gargiਕਾਕੂ ਸੰਤੀ ਦਾ ਪਤੀ ਜਿਸਦੀ ਜ਼ਿੰਦਗੀ ਸਿਰਫ ਲੋਹਾ ਕੁੱਟਣਾ ਹੈ ਉਹ ਆਪਣੀ ਔਰਤ ਦੇ ਮਨ ਨੂੰ ਪੜ੍ਹਨ ਵਿੱਚ ਅਸਮਰੱਥ ਰਹਿੰਦਾ ਹੈ ਜਿਸਦਾ ਰੰਝ ਉਸਦੀ ਪਤਨੀ ਨੂੰ ਤਮਾਮ ਉਮਰ ਰਹਿੰਦਾ ਹੈ। ਉਹ ਆਪਣੇ ਸਾਰੇ ਹਾਵਾਂ ਨੂੰ ਚੁੰਨੀ ਦੀ ਨੁੱਕਰ ਵਿੱਚ ਬੰਨ੍ਹ ਕੇ ਰੱਖਦੀ ਹੈ। ਪਰ ਜਦ ਕਦੇ ਉਸਦੀ ਪਹਿਲੀ ਮੁਹੱਬਤ ਉਸਨੂੰ ਵਰਗਲਾਉਦੀ ਹੈ ਤਾਂ ਉਹ ਬੇਬਸੀ ਦੇ ਆਲਮ ਵਿੱਚ ਖੁਦ ਨੂੰ ਝੰਜੋੜਦੀ ਹੈ ਪਰ ਆਪਣੇ ਘਰ ਦੀ ਲਾਜ ਨੂੰ ਸਿਰ ਦੀ ਚੁੰਨੀ ਹੇਠਾਂ ਸਮੋਈ ਰੱਖਦੀ ਉਹ ਆਪਣੇ ਸੰਸਕਾਰਾਂ ਨੂੰ ਆਪਣੇ ਨਾਲ ਲਈ ਤੁਰਦੀ ਜਾਂਦੀ ਹੈ loha kutt punjabi play balwant gargiਦੂਜੇ ਪਾਸੇ ਗੱਜਣ ਇਸ ਨਾਟਕ ਦਾ ਅਜਿਹਾ ਕਿਰਦਾਰ ਹੈ ਜੋ ਸੰਤੀ ਦੇ ਮੋਹ ਵਿੱਚ ਇਸ ਕਦਰ ਡੁੱਬਾ ਹੈ ਕਿ ਆਪਣੀ ਜ਼ਿੰਦਗੀ ਨੂੰ ਕੋਸਾਂ ਦੂਰ ਰੱਖ ਕੇ ਕੇਵਲ ਸੰਤੀ ਬਾਰੇ ਹੀ ਸੋਚਦਾ ਹੈ। ਉਸਦਾ ਸੰਤੀ ਦੇ ਘਰ ਆਨੇ ਬਹਾਨੇ ਫੇਰੇ ਮਾਰਨਾ 'ਤੇ ਮੌਕਾ ਵੇਖ ਸੰਤੀ ਨੂੰ ਨਿਹਾਰਨਾ , ਉਸਨੂੰ ਆਪਣੇ ਇਸ਼ਕ ਦੀਆਂ ਦੁਹਾਈਆਂ ਦੇਣ ਦਾ ਸਿਲਸਿਲਾ ਇੰਝ ਹੀ ਤੁਰਿਆ ਰਹਿੰਦਾ ਹੈ । ਉਹ ਪੂਰੀ ਕੋਸ਼ਿਸ਼ ਕਰਦਾ ਹੈ ਕਿ ਸੰਤੀ ਨੂੰ ਹਾਸਿਲ ਕਰ ਲਵੇ ਪਰ ਸੰਤੀ ਦੀ ਸੋਚ ਦੇ ਸਾਹਵੇਂ ਉਸਦੇ ਤਮਾਮ ਖਾਬ ਅਧੂਰੇ ਹੀ ਰਹਿੰਦੇ ਹਨ loha kutt punjabi play balwant gargiਸੰਤੀ ਦੀ ਧੀ ਬੈਣੋ ਦਾ ਆਪਣੇ ਇਸ਼ਕ ਦੀਆਂ ਸ਼ਿਖਰਾਂ 'ਤੇ ਤੁਰਦੀ ਦਾ ਸਰਬਣ ਨਾਲ ਦੌੜ ਜਾਣ ਉਪਰੰਤ ਆਪਣੇ ਪਿਤਾ ਕਾਕੂ ਦੁਆਰਾ ਮੌਤ ਦੀ ਗੋਦ 'ਚ ਜਾ ਬੈਠਣਾ ਉਸਦੀ ਮਾਂ ਨੂੰ ਵੀ ਵੱਡਾ ਸਬਕ ਦੇ ਜਾਂਦਾ ਹੈ ।ਬੈਣੋ ਦੀ ਕਲਪਨਾ ਉਸਨੂੰ ਨਸੀਹਤਾਂ ਦਿੰਦੀ ਹੈ ਉਸਦੇ ਲਹੂ ਨੂੰ ਝੰਜੋੜਦੀ ਹੈ ਤਾਂ ਸੰਤੀ ਨੂੰ ਆਪਣੀ ਵੁਕਤ ਦਾ ਅਹਿਸਾਸ ਹੁੰਦਾ ਹੈ ਤੇ ਉਹ ਆਪਣੇ ਪਤੀ ਵੱਲੋਂ ਨਕਾਰਤਾ, ਮੁਹੱਬਤ ਵਿਹੂਣਾ ਵਤੀਰਾ , ਮਾਰ ਕੁਟਾਈ , ਲੋਹੇ ਦੀ ਭੱਠੀ 'ਚ ਤਪਦਾ ਲੋਹਾ ਉਸ ਵਿੱਚ ਧੁਆਂਖੀ ਉਸੀ ਜ਼ਿੰਦਗੀ ਨੂੰ ਹਓ ਪਰੇ ਕਰ ਕਾਕੂ ਤੋਂ ਦੂਰ ਹੋਣ ਦਾ ਫੈਸਲਾ ਕਰ ਲੈਂਦੀ ਹੈ। loha kutt punjabi play balwant gargiਕਾਕੂ ਦਾ ਬੇਗਾਨੀ ਔਰਤ ਕੋਲ ਜਾਣ ਦਾ ਭੁੱਸ ਉਦੋਂ ਬਿਲਕੁਲ ਖਤਮ ਹੋ ਜਾਂਦਾ ਹੈ ਗਾਰਗੀ ਜੀ ਵੱਲੋਂ ਬੇਬਾਕੀ ਨਾਲ ਸਮਾਜਿਕ ਰਿਸ਼ਤੇ ਦੀਆਂ ਨਾਜ਼ੁਕ ਤੰਦਾਂ ਨੂੰ ਛੋਹ ਲੈਣਾ ਕਾਬਲ-ਏ-ਤਾਰੀਫ ਹੈ।ਕਿਤੇ ਨਾ ਕਿਤੇ ਸਮਾਜੀ ਪੱਖ ਤੋਂ ਉਨ੍ਹਾਂ ਕੌੜੀ ਸੱਚਾਈ ਨੂੰ ਬਿਆਨ ਕੀਤਾ ਹੈ ਜੋ ਆਮ ਤੌਰ ਤੇ ਪਾਠਕਾਂ ਨੂੰ ਪਚਾਉਣ ਵਿੱਚ ਵਕਤ ਲਗਾਉਂਦਾ ਹੈ। ਪਰ ਕਿਤੇ ਨਾ ਕਿਤੇ ਉਨ੍ਹਾਂ ਦੀ ਲੇਖਣੀ ਵਿੱਚ ਗੁੱਝੇ ਤੌਰ ਤੇ ਸੇਧ ਛੁਪੀ ਹੁੰਦੀ ਹੈ। loha kutt punjabi play balwant gargiਇਸ ਨਾਟਕ ਦੀ ਨਾਇਕਾ ਨੂੰ ਹਮੇਸ਼ਾ ਹੀ ਲੋਕਾਂ ਦੇ ਇਤਰਾਜ਼ ਦਾ ਸਾਹਮਣਾ ਕਰਨਾ ਪਿਆ । ਸਾਮਜਿਕ ਲੋਕਾਂ ਦੇ ਅਨੁਸਾਰ ਭਾਰਤ ਦੀ ਸੰਸਕ੍ਰਿਤੀ ਨੂੰ ਆਪਣੇ ਨਾਲ ਲੈ ਕੇ ਚੱਲਣ ਵਾਲੀ ਔਰਤ ਇਸ ਕਦਰ ਬਗਾਵਤ 'ਤੇ ਨਹੀਂ ਉੱਤਰ ਸਕਦੀ , ਪਰ ਪੇਂਡੂ ਖੇਤਰਾਂ ਵਿੱਚ ਇਹੋ ਜਿਹੇ ਵਰਤਾਰੇ ਅਕਸਰ ਦੇਖਣ ਨੂੰ ਮਿਲਦੇ ਹਨ ਜਿਸ ਵਿੱਚ ਬਗਾਵਤ , ਜ਼ੁਲਮ , ਅਣਖ ਖਾਤਿਰ ਕਤਲ, ਆਦਿ ਸ਼ਾਮਲ ਹਨ ਅੰਮ੍ਰਿਤਸਰ ਦੇ ਰੰਗਕਰਮੀ ਮੰਚ ਦੇ ਸਰਪ੍ਰਸਤ ਅਤੇ ਦਿੱਗਜ ਰੰਗਮੰਚ ਅਦਾਕਾਰ ਅਤੇ ਮੰਨੇ ਪ੍ਰਮੰਨੇ ਡਾਇਰੈਕਟ ਮੰਚਪ੍ਰੀਤ ਮੰਚ ਜੀ ਵੱਲੋਂ ਬਲਵੰਤ ਗਾਰਗੀ ਦੇ ਇਸ ਨਾਟਕ ਲੋਹਾ ਕੁੱਟ ਦੇ ਬਹੁਤ ਸ਼ੋਅ ਕੀਤੇ ਜਾ ਚੁੱਕੇ ਹਨ । ਕਲਾ ਦੀਆਂ ਬਰੀਕੀਆਂ ਨੂੰ ਧੁਰ ਅੰਦਰ ਤੱਕ ਜਾਨਣ ਕੇ ਮੰਚਪ੍ਰੀਤ ਜੀ ਨੇ ਬਲਵੰਤ ਗਾਰਗੀ ਜੀ ਦੇ ਇਸ ਨਾਟਕ ਨਾਲ ਹਮੇਸ਼ਾ ਇਨਸਾਫ਼ ਕੀਤਾ ਹੈ ਅਤੇ ਸਮਾਜ ਨੂੰ ਸੇਧ ਦਿੱਤੀ ਹੈ । loha kutt punjabi play balwant gargi ਬਲਵੰਤ ਗਾਰਗੀ ਜੀ ਦੀ ਰਚਨਾਤਮਕ ਲੇਖਣੀ ਨੂੰ ਪੜ ਕੇ ਹਰ ਕੋਈ ਕੀਲ੍ਹਿਆ ਜਾਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੋਹਾ ਕੁੱਟ ਲੋਕਾਂ ਵੱਲੋਂ ਹਮੇਸ਼ਾ ਸਰਾਹਿਆ ਜਾਂਦਾ ਰਿਹਾ ਹੈ ਇਹ ਨਾਟਕ "ਲੋਹਾ ਕੁੱਟ" ਬਹੁਤ ਵਾਰ ਉੱਘੇ ਟੀਵੀ ਫਿਲਮ ਅਤੇ ਰੰਗਮੰਚ ਅਦਾਕਾਰਾ ਅਨੀਤਾ ਸ਼ਬਦੀਸ਼ ਅਤੇ ਹੋਰ ਵੀ ਕਈ ਉੱਚ ਚੋਟੀ ਦੇ ਡਾਇਰੈਕਟਰਜ਼ ਅਤੇ ਅਦਾਕਾਰਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਕਈ ਵਾਰ ਖੇਡਿਆ ਜਾ ਚੁੱਕਾ ਹੈ । —PTC News


Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK