Wed, May 1, 2024
Whatsapp

ਲੋਕਾਂ ਦੁਆਰਾ ਕਾਬੂ ਕੀਤੇ ਤਸਕਰ ਨੂੰ ਪੁਲਿਸ 'ਤੇ ਨਾਟਕੀ ਢੰਗ ਨਾਲ ਛੱਡਣ ਦੇ ਦੋਸ਼??

Written by  Joshi -- July 15th 2018 06:27 PM
ਲੋਕਾਂ ਦੁਆਰਾ ਕਾਬੂ ਕੀਤੇ ਤਸਕਰ ਨੂੰ ਪੁਲਿਸ 'ਤੇ ਨਾਟਕੀ ਢੰਗ ਨਾਲ ਛੱਡਣ ਦੇ ਦੋਸ਼??

ਲੋਕਾਂ ਦੁਆਰਾ ਕਾਬੂ ਕੀਤੇ ਤਸਕਰ ਨੂੰ ਪੁਲਿਸ 'ਤੇ ਨਾਟਕੀ ਢੰਗ ਨਾਲ ਛੱਡਣ ਦੇ ਦੋਸ਼??

ਨਸ਼ਾ ਤਸਕਰਾਂ ਨੂੰ ਛੱਡਣ ਦੇ ਦੋਸ਼ ਲਾਉਂਦਿਆਂ ਲੋਕਾਂ ਘੇਰੀ ਸੜਕ ਲੋਕਾਂ ਦੁਆਰਾ ਕਾਬੂ ਕੀਤੇ ਤਸਕਰ ਨੂੰ ਪੁਲਿਸ 'ਤੇ ਨਾਟਕੀ ਢੰਗ ਨਾਲ ਛੱਡਣ ਦੇ ਦੋਸ਼ ਕਾਰਵਾਈ ਦਾ ਭਰੋਸਾ ਦਿੰਦਿਆਂ ਪੁਲਿਸ ਅਧਿਕਾਰੀਆਂ ਲੋਕਾਂ ਨੂੰ ਕੀਤਾ ਸ਼ਾਂਤ ਨਸ਼ੇ ਦੇ ਦਰਿਆ ਵਿਚ ਵਹਿ ਕੇ ਗਰਕ ਰਹੀ ਨੌਜਵਾਨੀ ਨੂੰ ਬਚਾਉਣ ਲਈ ਜਿਥੇ ਹਰ ਵਰਗ ਵੱਲੋਂ ਹੰਭਲਾ ਮਾਰਿਆ ਜਾ ਰਿਹਾ ਹੈ, ਉਥੇ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਵਿਚ ਅੱਜ ਉਦੋਂ ਮਾਹੌਲ ਤਣਾਓ ਪੂਰਵਕ ਬਣ ਗਿਆ, ਜਦੋਂ ਆਮ ਲੋਕਾਂ ਨੇ ਪੁਲਿਸ 'ਤੇ ਨਸ਼ਾ ਤਸਕਰ ਨੂੰ ਵਾਰ-ਵਾਰ ਛੱਡਣ ਦਾ ਦੋਸ਼ ਲਾ ਸੜਕ ਘੇਰ ਲਈ। ਭਾਵੇਂ ਸੜਕ 'ਤੇ ਧਰਨਾ ਲਾਈ ਬੈਠੇ ਲੋਕਾਂ ਦਾ ਕਹਿਣਾ ਸੀ ਕਿ ਭੋਲੀ ਨਾਮਕ ਨੌਜਵਾਨ ਤੇ ਉਸ ਦੇ ਬਾਪ ਨੂੰ ਇਕ ਦਿਨ ਪਹਿਲਾਂ ਕਾਬੂ ਕਰਕੇ ਪਿੰਡ ਕਰੀਕਲਾਂ ਤੇ ਲੱਖੋਕੇ ਦੇ ਲੋਕਾਂ ਨੇ ਥਾਣਾ ਲੱਖੋਕੇ ਪੁਲਿਸ ਹਵਾਲੇ ਕੀਤਾ ਸੀ, ਪ੍ਰੰਤੂ ਪੁਲਿਸ ਨੇ ਉਸ ਨੂੰ ਨਾਟਕੀ ਢੰਗ ਨਾਲ ਛੱਡ ਦਿੱਤਾ, ਜਿਸ ਨੂੰ ਅੱਜ ਦੁਬਾਰਾ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ। ਲੋਕਾਂ ਨੂੰ ਸ਼ਾਂਤ ਕਰਦਿਆਂ ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਪਰਚਾ ਦਰਜ ਕਰਨ ਨਾਲੋਂ ਜ਼ਰੂਰੀ ਮਨੁੱਖ ਦੀ ਜਾਨ ਬਚਾਉਣਾ ਹੈ। loop holes in drug peddlers arrest leads to protestਰੋਹ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਕਿਹਾ ਕਿ ਨਸ਼ਾ ਵੇਚ ਕੇ ਨੌਜਵਾਨਾਂ ਨੂੰ ਕੁਰਾਹੇ ਪਾ ਰਹੇ ਭੋਲੀ ਨਾਮਕ ਨੌਜਵਾਨ ਤੇ ਉਸ ਦੇ ਬਾਪ ਨੂੰ ਨਸ਼ੇ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਸੀ, ਜਿਸ ਨੂੰ ਪੁਲਿਸ ਨੇ ਨਾਟਕੀ ਢੰਗ ਨਾਲ ਭਜਾ ਦਿੱਤਾ ਅਤੇ ਅੱਜ ਫਿਰ ਉਸ ਨੂੰ ਕਾਬੂ ਕਰ ਲਿਆ ਗਿਆ। ਲੋਕਾਂ ਨੇ ਕਿਹਾ ਕਿ ਪੁਲਿਸ ਸਖਤ ਕਾਰਵਾਈ ਕਰਨ ਤੋਂ ਆਨਾ-ਕਾਨੀ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਅੰਦਰਲਾ ਨਸ਼ਾ ਵਿਰੋਧੀ ਉਤਸ਼ਾਹ ਕਿਨਾਰੇ ਲੱਗ ਰਿਹਾ ਹੈ, ਜਿਸ ਨੂੰ ਉਹ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ। ਮੌਕੇ 'ਤੇ ਪੁੱਜੇ ਲੋਕਾਂ ਨੂੰ ਸ਼ਾਂਤ ਕਰਦਿਆਂ ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਪਰਚੇ ਨਾਲੋਂ ਮਨੁੱਖਤਾ ਨੂੰ ਅਹਿਮੀਅਤ ਦਿੰਦਿਆਂ ਉਸ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਹੈ। —PTC News


  • Tags

Top News view more...

Latest News view more...