Tue, Jul 15, 2025
Whatsapp

ਪਹਿਲੀ ਨਜ਼ਰ 'ਚ ਕਿਵੇਂ ਹੋ ਜਾਂਦਾ ਹੈ ਪਿਆਰ, ਜਾਣੋ ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ

Reported by:  PTC News Desk  Edited by:  Shanker Badra -- December 08th 2021 11:44 AM
ਪਹਿਲੀ ਨਜ਼ਰ 'ਚ ਕਿਵੇਂ ਹੋ ਜਾਂਦਾ ਹੈ ਪਿਆਰ, ਜਾਣੋ ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ

ਪਹਿਲੀ ਨਜ਼ਰ 'ਚ ਕਿਵੇਂ ਹੋ ਜਾਂਦਾ ਹੈ ਪਿਆਰ, ਜਾਣੋ ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ

ਨਵੀਂ ਦਿੱਲੀ : ਤੁਹਾਨੂੰ ਵੀ ਕਦੇ ਕਿਸੇ ਨਾ ਕਿਸੇ ਨਾਲ ਪਹਿਲੀ ਨਜ਼ਰ ਵਿੱਚ ਪਿਆਰ ਹੋਇਆ ਹੋਵੇਗਾ। ਤੁਸੀਂ ਅਜਿਹੇ ਵਿਅਕਤੀ ਨੂੰ ਜ਼ਰੂਰ ਦੇਖਿਆ ਹੋਵੇਗਾ, ਜਿਸ ਦੀਆਂ ਗੱਲਾਂ , ਜਿਸਦਾ ਕੰਮ, ਜਿਸਦੀਆਂ ਆਦਤਾਂ ਉਸਨੂੰ ਪਹਿਲੀ ਵਾਰ ਮਿਲਦੇ ਹੀ ਚੰਗੀਆਂ ਲੱਗੀਆਂ ਹੋਣ। ਫਿਰ ਉਸ ਸ਼ਖਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਤੁਸੀਂ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਹੋ। ਇਸ ਨੂੰ ਹੀ ਪਹਿਲੀ ਨਜ਼ਰ ਦਾ ਪਿਆਰ ਕਿਹਾ ਜਾਂਦਾ ਹੈ। [caption id="attachment_556295" align="aligncenter" width="246"] ਪਹਿਲੀ ਨਜ਼ਰ 'ਚ ਕਿਵੇਂ ਹੋ ਜਾਂਦਾ ਹੈ ਪਿਆਰ, ਜਾਣੋ ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ[/caption] ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸੇ ਵੀ ਸ਼ਖਸ ਨੂੰ ਪਹਿਲੀ ਨਜ਼ਰ ਵਿੱਚ ਪਿਆਰ ਕਿਉਂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਪਿੱਛੇ ਵਿਗਿਆਨਕ ਕਾਰਨ ਦੱਸਾਂਗੇ ਕਿ ਕਿਸੇ ਵੀ ਸ਼ਖਸ ਨੂੰ ਪਹਿਲੀ ਨਜ਼ਰ 'ਚ ਪਿਆਰ ਕਿਉਂ ਹੋ ਜਾਂਦਾ ਹੈ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਪਿੱਛੇ ਭਾਵਨਾਤਮਕ ਕਾਰਨ ਹੋਣ ਦੇ ਨਾਲ-ਨਾਲ ਵਿਗਿਆਨਕ ਕਾਰਨ ਵੀ ਹੈ। ਇਸ ਲਈ ਕੋਈ ਵੀ ਅਣਜਾਣ ਵਿਅਕਤੀ ਤੁਹਾਡੇ ਦਿਲ ਨਾਲ ਜੁੜ ਜਾਂਦਾ ਹੈ। [caption id="attachment_556297" align="aligncenter" width="275"] ਪਹਿਲੀ ਨਜ਼ਰ 'ਚ ਕਿਵੇਂ ਹੋ ਜਾਂਦਾ ਹੈ ਪਿਆਰ, ਜਾਣੋ ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ[/caption] ਰਿਸਰਚ 'ਚ ਹੋਏ ਦਿਲਚਸਪ ਖ਼ੁਲਾਸੇ ਵਿਗਿਆਨੀਆਂ ਨੇ ਇਸ ਬਾਰੇ ਇਕ ਅਧਿਐਨ (Study On Love at First Site) ਕੀਤਾ ਹੈ। ਇਸ ਅਧਿਐਨ 'ਚ ਕਈ ਲੋਕਾਂ ਨੂੰ ਬਲਾਈਂਡ ਡੇਟ 'ਤੇ ਜਾਣ ਲਈ ਕਿਹਾ ਗਿਆ। ਵਿਗਿਆਨੀਆਂ ਨੇ ਇਸ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲੀ ਮੁਲਾਕਾਤ ਤੋਂ ਬਾਅਦ ਹੀ ਕੁਝ ਲੋਕਾਂ ਵਿਚਕਾਰ ਰਸਾਇਣ ਕਿਵੇਂ ਵਿਕਸਿਤ ਹੁੰਦਾ ਹੈ। ਇਨ੍ਹਾਂ ਲੱਛਣਾਂ ਦਾ ਇੱਕ ਅਧਿਐਨ ਕੀਤਾ ਗਿਆ, ਜੋ ਪਹਿਲੀ ਵਾਰ ਲੋਕਾਂ ਦੇ ਰਸਾਇਣ ਵਿੱਚ ਪ੍ਰਗਟ ਹੋਏ। ਇਸ ਨਾਲ ਬਹੁਤ ਹੀ ਦਿਲਚਸਪ ਖੁਲਾਸੇ ਹੋਏ। [caption id="attachment_556294" align="aligncenter" width="275"] ਪਹਿਲੀ ਨਜ਼ਰ 'ਚ ਕਿਵੇਂ ਹੋ ਜਾਂਦਾ ਹੈ ਪਿਆਰ, ਜਾਣੋ ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ[/caption] ਖੋਜ ਤੋਂ ਪਤਾ ਲੱਗਾ ਹੈ ਕਿ ਇਹ ਇੱਕ ਮਨੋਵਿਗਿਆਨਕ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਸਰੀਰਕ ਲੱਛਣਾਂ ਨਾਲ ਸ਼ੁਰੂ ਹੁੰਦੀ ਹੈ। ਇਸ ਵਿੱਚ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ 2 ਵਿਅਕਤੀਆਂ ਦੀਆਂ ਧੜਕਣਾਂ ਇੱਕੋ ਧੁਨ ਵਿੱਚ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਖੋਜ ਵਿੱਚ 142 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। 18 ਤੋਂ 38 ਸਾਲ ਦੀ ਉਮਰ ਦੇ ਇਨ੍ਹਾਂ ਲੋਕਾਂ ਨੂੰ ਬਲਾਈਂਡ ਡੇਟ 'ਤੇ ਇਕੱਠੇ ਭੇਜਿਆ ਗਿਆ ਸੀ। [caption id="attachment_556297" align="aligncenter" width="275"] ਪਹਿਲੀ ਨਜ਼ਰ 'ਚ ਕਿਵੇਂ ਹੋ ਜਾਂਦਾ ਹੈ ਪਿਆਰ, ਜਾਣੋ ਕੀ ਹੈ ਇਸ ਦੇ ਪਿੱਛੇ ਵਿਗਿਆਨਕ ਕਾਰਨ[/caption] ਇਸ ਦੌਰਾਨ ਡੇਟਿੰਗ ਕੈਬਿਨ ਵਿੱਚ ਆਈ -ਟਰੈਕਿੰਗ ਗਲਾਸ ,ਹਾਰਟ ਰੇਟ ਮਾਨੀਟਰ ਅਤੇ ਪਸੀਨੇ ਦੇ ਟੈਸਟ ਲਗਾਏ ਗਏ ਸਨ।ਇਨ੍ਹਾਂ 'ਚੋਂ 17 ਅਜਿਹੇ ਜੋੜੇ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ ਸੀ। ਇਨ੍ਹਾਂ ਜੋੜਿਆਂ ਦੇ ਦਿਲਾਂ ਦੀ ਧੜਕਣ ਇੱਕੋ ਧੁਨ ਵਿੱਚ ਚੱਲ ਰਹੀ ਸੀ। ਵਿਗਿਆਨੀਆਂ ਨੇ ਇਸ ਨੂੰ ਫਿਜ਼ੀਓਲਾਜੀਕਲ ਸਿੰਕ੍ਰੋਨੀ ਦਾ ਨਾਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਤੁਸੀਂ ਇੱਕ ਤਰ੍ਹਾਂ ਦੀ ਬੇਹੋਸ਼ ਅਵਸਥਾ ਵਾਂਗ ਵਿਵਹਾਰ ਕਰਦੇ ਹੋ। ਤੁਸੀਂ ਇਹ ਵੀ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਰਹੇ ਹੋ। ਜਦੋਂ ਕਿਸੇ ਨੂੰ ਪਹਿਲੀ ਨਜ਼ਰ ਵਿੱਚ ਪਿਆਰ ਹੁੰਦਾ ਹੈ ਤਾਂ ਹਥੇਲੀਆਂ ਵਿੱਚ ਥੋੜਾ ਜਿਹਾ ਪਸੀਨਾ ਆਉਂਦਾ ਹੈ। ਇਸ ਅਧਿਐਨ ਦੀ ਰਿਪੋਰਟ ਨੇਚਰ ਹਿਊਮਨ ਬਿਹੇਵੀਅਰ ਜਰਨਲ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। -PTCNews


Top News view more...

Latest News view more...

PTC NETWORK
PTC NETWORK