Wed, Sep 23, 2026
Whatsapp

ਲੁਧਿਆਣਾ ਵਿਖੇ ਇੱਕ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ SHO ਨੂੰ ਕੀਤਾ ਲਾਈਨ ਹਾਜ਼ਰ    

Reported by:  PTC News Desk  Edited by:  Shanker Badra -- May 18th 2021 12:07 PM
ਲੁਧਿਆਣਾ ਵਿਖੇ ਇੱਕ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ SHO ਨੂੰ ਕੀਤਾ ਲਾਈਨ ਹਾਜ਼ਰ    

ਲੁਧਿਆਣਾ ਵਿਖੇ ਇੱਕ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ SHO ਨੂੰ ਕੀਤਾ ਲਾਈਨ ਹਾਜ਼ਰ    

ਲੁਧਿਆਣਾ : ਲੁਧਿਆਣਾ ਵਿਖੇ ਪੁਲਿਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਵਿਅਕਤੀ ਨੇ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ  ਆਪਣੇ ਪਰਿਵਾਰ ਸਮੇਤ ਪੈਟਰੋਲ ਛਿੜਕ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੜ੍ਹੋ ਹੋਰ ਖ਼ਬਰਾਂ : ਬਰਗਾੜੀ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ 6 ਮੁਲਜ਼ਮਾਂ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ [caption id="attachment_498266" align="aligncenter" width="300"]Ludhiana Commissioner ,SHO sent to police line after family tried to commit suicide ਲੁਧਿਆਣਾ ਵਿਖੇ ਇੱਕ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ SHO ਨੂੰ ਕੀਤਾ ਲਾਈਨ ਹਾਜ਼ਰ[/caption] ਲੁਧਿਆਣਾ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਤੁਰੰਤ ਉਸ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਤਮ-ਹੱਤਿਆ ਕਰਨ ਵਾਲੇ ਸਤਿੰਦਰਪਾਲ ਸਿੰਘ ਦੇ ਬਿਆਨ 'ਤੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। [caption id="attachment_498264" align="aligncenter" width="300"]Ludhiana Commissioner ,SHO sent to police line after family tried to commit suicide ਲੁਧਿਆਣਾ ਵਿਖੇ ਇੱਕ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ SHO ਨੂੰ ਕੀਤਾ ਲਾਈਨ ਹਾਜ਼ਰ[/caption] ਇਸ ਦੌਰਾਨ ਪੀੜਤ ਨੂੰ ਖੱਜਲ ਖੁਆਰ ਕਰਨ ਵਾਲੇ ਐਸ.ਐਚ.ਓ ਵਿਰੁੱਧ ਕਮਿਸ਼ਨਰ ਨੇ ਕਾਰਵਾਈ ਕਰਦਿਆਂ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਤੇ ਪੁਲਿਸ ਸਟੇਸ਼ਨ ਟਿੱਬਾ ਦੇ ਐਸ.ਐਚ.ਓ ਮੁਹੰਮਦ ਜਮੀਲ ਨੂੰ ਥਾਣਾ ਜੋਧੇਵਾਲ ਦਾ ਐਸ.ਐਚ.ਓ ਨਿਯੁਕਤ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਤੇ ਪੁਲੀਸ ਲਾਈਨ 'ਚੋਂ ਪ੍ਰਮੋਦ ਕੁਮਾਰ ਨੂੰ ਥਾਣਾ ਟਿੱਬਾ ਦਾ ਐਸ ਐਚ ਓ ਨਿਯੁਕਤ ਕੀਤਾ ਗਿਆ। [caption id="attachment_498265" align="aligncenter" width="300"]Ludhiana Commissioner ,SHO sent to police line after family tried to commit suicide ਲੁਧਿਆਣਾ ਵਿਖੇ ਇੱਕ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ SHO ਨੂੰ ਕੀਤਾ ਲਾਈਨ ਹਾਜ਼ਰ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਦੱਸ ਦੇਈਏ ਕਿ ਉਕਤ ਵਿਅਕਤੀ ਆਪਣੀ ਦੁਕਾਨ 'ਤੇ ਹੋਏ ਕਬਜ਼ੇ ਨੂੰ ਲੈਕੇ ਮਦਦ ਦੀ ਗੁਹਾਰ ਲਗਾ ਰਿਹਾ ਸੀ, ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ, ਜਿਸ ਤੋਂ ਬਾਅਦ ਉਸਨੇ ਤੰਗ ਆ ਕੇ ਇਹ ਕਦਮ ਚੁੱਕਿਆ, ਪਰ ਉਥੇ ਮੌਜੂਦ ਲੋਕਾਂ ਨੇ ਉਸ ਵਿਅਕਤੀ ਅਤੇ ਪਰਿਵਾਰ ਨੂੰ ਬਚਾਇਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਦੀ ਜਾਂਚ ਕੀਤੀ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK