Sat, Apr 27, 2024
Whatsapp

ਲੁਧਿਆਣਾ ਕੋਰਟ ਬਲਾਸਟ ਮਾਮਲਾ: ਸ਼ੱਕੀ SFJ ਮੈਂਬਰ ਮੁਲਤਾਨੀ ਖ਼ਿਲਾਫ਼ NIA ਟੀਮ ਵੱਲੋਂ ਮਾਮਲਾ ਦਰਜ

Written by  Riya Bawa -- December 31st 2021 12:58 PM -- Updated: December 31st 2021 02:12 PM
ਲੁਧਿਆਣਾ ਕੋਰਟ ਬਲਾਸਟ ਮਾਮਲਾ: ਸ਼ੱਕੀ SFJ ਮੈਂਬਰ ਮੁਲਤਾਨੀ ਖ਼ਿਲਾਫ਼ NIA ਟੀਮ ਵੱਲੋਂ ਮਾਮਲਾ ਦਰਜ

ਲੁਧਿਆਣਾ ਕੋਰਟ ਬਲਾਸਟ ਮਾਮਲਾ: ਸ਼ੱਕੀ SFJ ਮੈਂਬਰ ਮੁਲਤਾਨੀ ਖ਼ਿਲਾਫ਼ NIA ਟੀਮ ਵੱਲੋਂ ਮਾਮਲਾ ਦਰਜ

Ludhiana Blast Update: ਲੁਧਿਆਣਾ ਕੋਰਟ ਬਲਾਸਟ ਮਾਮਲੇ ਵਿਚ ਰੋਜਾਨਾ ਨਵੇਂ ਖੁਲਾਸੇ ਵੇਖਣ ਨੂੰ ਮਿਲ ਰਹੇ ਹਨ। ਅਜਿਹੇ ਵਿਚ ਅੱਜ ਇਸ ਮਾਮਲੇ ਵਿਚ ਨਵਾਂ ਮੋੜ ਵੇਖਣ ਨੂੰ ਮਿਲਿਆ ਹੈ। ਸਿੱਖ ਫਾਰ ਜਸਟਿਸ (SFJ) ਨਾਲ ਕਥਿਤ ਸਬੰਧ ਰੱਖਣ ਵਾਲੇ ਜਸਵਿੰਦਰ ਸਿੰਘ ਮੁਲਤਾਨੀ ਦਾ ਨਾਂ ਲੁਧਿਆਣਾ ਕੋਰਟ ਬਲਾਸਟ ਨਾਲ ਜੁੜ ਰਿਹਾ ਹੈ। ਹੁਣ ਕੌਮੀ ਜਾਂਚ ਏਜੰਸੀ (NIA) ਦੀ ਟੀਮ ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਮੁਲਤਾਨੀ ਤੋਂ ਪੁੱਛਗਿੱਛ ਕਰਨ ਲਈ ਜਰਮਨੀ ਜਾਵੇਗੀ। NIA ਮੁਲਤਾਨੀ ਨੂੰ ਭਾਰਤ ਲਿਆਉਣ ਲਈ ਕਾਰਵਾਈ ਸ਼ੁਰੂ ਕਰੇਗੀ ਪਰ ਇਸ ਤੋਂ ਪਹਿਲਾਂ ਜਾਂਚ ਏਜੰਸੀ ਮੁਲਤਾਨੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਵਿੱਚ ਹੈ। Exclusive | Ludhiana Blast-Linked SFJ Man Held in Germany, Planned More Attacks in Punjab: Sources ਗ੍ਰਹਿ ਮੰਤਰਾਲੇ (MHA) ਤੋਂ ਮਿਲੇ ਆਦੇਸ਼ਾਂ ਤੋਂ ਬਾਅਦ NIA ਨੇ ਵੀਰਵਾਰ ਦੇਰ ਰਾਤ ਮਾਮਲਾ ਦਰਜ ਕੀਤਾ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ ਉੱਪਰ ਪਾਬੰਦੀ ਲਾਈ ਹੋਈ ਹੈ। Ludhiana blast-linked SFJ terrorist Jaswinder Singh Multani held in Germany ਇੱਕ ਅਧਿਕਾਰੀ ਨੇ ਕਿਹਾ, "ਇਹ ਖਾਲਿਸਤਾਨ ਪੱਖੀ (ਜਸਵਿੰਦਰ ਸਿੰਘ ਮੁਲਤਾਨੀ) ਪੰਜਾਬ ਵਿੱਚ ਨੌਜਵਾਨਾਂ ਨੂੰ ਕੱਟੜਪੰਥੀ ਬਣਾ ਰਿਹਾ ਸੀ ਤੇ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਸੀ। ਪੰਜਾਬ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਲਈ ਉਸ ਦੀਆਂ ਸਰਗਰਮੀਆਂ ਵਿੱਚ ਅਚਾਨਕ ਤੇਜ਼ੀ ਆ ਗਈ। NIA probes its former top investigator for allegedly leaking info to Pakistan - India News ਇਸ ਦੇ ਇਲਾਵਾ ਅਧਿਕਾਰੀ ਨੇ ਕਿਹਾ, ''ਮੁਲਤਾਨੀ ਨੂੰ ਜਰਮਨ ਪੁਲਿਸ ਹਿਰਾਸਤ 'ਚ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭਾਰਤ 'ਚ ਮਾਮਲਾ ਦਰਜ ਕਰਨ ਤੋਂ ਬਾਅਦ NIA ਦੀ ਟੀਮ ਇਸ ਮਾਮਲੇ ਦੀ ਵਿਸਥਾਰਪੂਰਵਕ ਪੁੱਛਗਿੱਛ ਲਈ ਜਰਮਨੀ ਜਾਵੇਗੀ। ਲੁਧਿਆਣਾ ਬਲਾਸਟ ਕੇਸ ਵਿੱਚ ਮੁਲਤਾਨੀ ਦੀ ਭੂਮਿਕਾ ਦੇ ਪੁਖਤਾ ਸਬੂਤ ਮਿਲੇ ਹਨ।'' NIA office may come up in Mangaluru, hints Bommai- The New Indian Express ਗੌਰਤਲਬ ਹੈ ਕਿ ਸਿੱਖਸ ਫਾਰ ਜਸਟਿਸ (SFJ) ਦੇ ਪ੍ਰਮੁੱਖ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦਾ ਕਥਿਤ ਤੌਰ 'ਤੇ ਲੁਧਿਆਣਾ ਅਦਾਲਤ ਬਲਾਸਟ ਕੇਸ ਨਾਲ ਸਬੰਧ ਦੱਸਿਆ ਗਿਆ ਹੈ। 23 ਦਸੰਬਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ।

-PTC News

Top News view more...

Latest News view more...