Fri, Dec 26, 2025
Whatsapp

ਹੁਸਨ ਦੇ ਜਲਵੇ ਦਿਖਾ ਇਹ ਮਹਿਲਾ ਪਹਿਲਾਂ ਮੰਗਦੀ ਸੀ ਲਿਫਟ, ਫਿਰ ਕਰਦੀ ਸੀ ਅਜਿਹਾ ਕੰਮ !!

Reported by:  PTC News Desk  Edited by:  Jashan A -- December 07th 2018 12:23 PM -- Updated: December 07th 2018 12:42 PM
ਹੁਸਨ ਦੇ ਜਲਵੇ ਦਿਖਾ ਇਹ ਮਹਿਲਾ ਪਹਿਲਾਂ ਮੰਗਦੀ ਸੀ ਲਿਫਟ, ਫਿਰ ਕਰਦੀ ਸੀ ਅਜਿਹਾ ਕੰਮ !!

ਹੁਸਨ ਦੇ ਜਲਵੇ ਦਿਖਾ ਇਹ ਮਹਿਲਾ ਪਹਿਲਾਂ ਮੰਗਦੀ ਸੀ ਲਿਫਟ, ਫਿਰ ਕਰਦੀ ਸੀ ਅਜਿਹਾ ਕੰਮ !!

ਹੁਸਨ ਦੇ ਜਲਵੇ ਦਿਖਾ ਇਹ ਮਹਿਲਾ ਪਹਿਲਾਂ ਮੰਗਦੀ ਸੀ ਲਿਫਟ, ਫਿਰ ਕਰਦੀ ਸੀ ਅਜਿਹਾ ਕੰਮ !!,ਲੁਧਿਆਣਾ: ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨੂੰ ਸੁਣ ਇੱਕ ਵਾਰ ਤਾਂ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਮਾਮਲਾ ਇਹ ਹੈ ਇੱਕ ਔਰਤ ਆਪਣੇ ਹੁਸਨ ਦੇ ਜਾਲ 'ਚ ਫਸਾ ਕੇ ਰਾਹਗੀਰਾਂ ਨੂੰ ਲੁੱਟਦੀ ਸੀ। [caption id="attachment_226139" align="aligncenter" width="300"]women news ਹੁਸਨ ਦੇ ਜਲਵੇ ਦਿਖਾ ਇਹ ਮਹਿਲਾ ਪਹਿਲਾਂ ਮੰਗਦੀ ਸੀ ਲਿਫਟ, ਫਿਰ ਕਰਦੀ ਸੀ ਅਜਿਹਾ ਕੰਮ !![/caption] ਪਰ ਸਥਾਨਕ ਪੁਲਿਸ ਨੇ ਇਸ ਔਰਤ ਦਾ ਭਾਂਡਾ ਫੋੜਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਔਰਤ ਕਾਰ 'ਚ ਬੈਠ ਚਾਲਕਾਂ ਨੂੰ ਛੇੜਛਾੜ ਦੀ ਧਮਕੀ ਦੇ ਕੇ ਉਨ੍ਹਾਂ ਦੀ ਜੇਲ ਖਾਲੀ ਕਰਵਾ ਲੈਂਦੀ ਸੀ। ਕਾਫੀ ਦਿਨ ਤੋਂ ਏਲੀਵੇਟਿਡ ਰੋਡ ਅਤੇ ਜਗਰਾਓਂ ਪੁੱਲ 'ਤੇ ਲੋਕਾਂ ਨੂੰ ਸ਼ਿਕਾਰ ਬਣਾਉਂਦੀ ਰਹੀ ਹੈ। ਪੁਲਸ ਨੇ ਔਰਤ ਨੂੰ 2 ਦਿਨਾਂ ਦੀ ਰਿਮਾਂਡ 'ਤੇ ਲਿਆ ਹੈ। ਏ.ਐੱਸ.ਆਈ. ਕੁਲਦੀਪ ਕੌਰ ਨੇ ਦੱਸਿਆ ਕਿ ਔਰਤ ਦੀ ਪਛਾਣ ਮਨੋਹਰ ਨਗਰ ਵਾਸੀ ਸਪਨਾ ਦੇ ਰੂਪ 'ਚ ਹੋਈ ਹੈ। ਰਾਧਾ ਸਵਾਮੀ ਰੋਡ ਦੇ ਅਰਜੁਨ ਨਗਰ ਵਾਸੀ ਮੁਹੰਮਦ ਇਲਿਆਸ ਦੀ ਸ਼ਿਕਾਇਤ 'ਤੇ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਇਹ ਘਟਨਾ ਇਲਿਆਸ ਨਾਲ ਉਸ ਸਮੇਂ ਵਾਪਰੀ ਜਦੋ ਉਹ ਜਲੰਧਰ ਬਾਈਪਾਸ ਤੋਂ ਸ਼ੇਰਪੁਰ ਚੌਕ ਜਾ ਰਿਹਾ ਸੀ। ਹੋਰ ਪੜ੍ਹੋ: ਦਿੱਲੀ ਪੁਲਿਸ ਨੇ 3 ਅੱਤਵਾਦੀਆਂ ਨੂੰ ਹਥਿਆਰਾਂ ਤੇ ਵਿਸਫੋਟਕ ਸਮੇਤ ਕੀਤਾ ਕਾਬੂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਕੋਲ ਔਰਤ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰੁਕਦੇ ਹੀ ਔਰਤ ਨੇ ਦੱਸਿਆ ਕਿ ਉਸ ਦਾ ਬੇਟਾ ਬੀਮਾਰ ਹੈ ਅਤੇ ਉਸ ਦੀ ਸਕੂਟੀ ਖਰਾਬ ਹੋ ਗਈ ਹੈ, ਇਸ ਲਈ ਉਹ ਉਸ ਨੂੰ ਢੋਲੇਵਾਲ ਚੌਕ 'ਤੇ ਛੱਡ ਦੇਵੇ। ਕਾਰ ਚੱਲਦੇ ਹੀ ਔਰਤ ਨੇ ਟਾਪ ਦੀ ਜਿੱਪ ਖੋਲ੍ਹ ਦਿੱਤੀ। [caption id="attachment_226135" align="aligncenter" width="300"]women news ਹੁਸਨ ਦੇ ਜਲਵੇ ਦਿਖਾ ਇਹ ਮਹਿਲਾ ਪਹਿਲਾਂ ਮੰਗਦੀ ਸੀ ਲਿਫਟ, ਫਿਰ ਕਰਦੀ ਸੀ ਅਜਿਹਾ ਕੰਮ !![/caption] ਉਸ ਨੇ ਇਲਿਆਸ ਨੂੰ ਸਭ ਕੁਝ ਹਵਾਲੇ ਕਰਨ ਲਈ ਧਮਕਾਇਆ। ਜਿਸ ਤੋਂ ਬਾਅਦ ਉਸ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਕਾਬੂ ਕਰ ਲਿਆ। -PTC News


Top News view more...

Latest News view more...

PTC NETWORK
PTC NETWORK