Wed, May 8, 2024
Whatsapp

ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ

Written by  Shanker Badra -- March 12th 2020 04:51 PM
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ

ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ

ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ:ਲੁਧਿਆਣਾ : ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਵਿਆਹ ਤੋਂ ਕੁਝ ਘੰਟੇ ਬਾਅਦ 26 ਸਾਲਾ ਲਾੜੇ ਅਤੇ ਉਸ ਦੇ ਜੀਜੇ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। [caption id="attachment_394882" align="aligncenter" width="300"]Ludhiana: Wedding day Bridegroom And Brother-in-law Death On Road Accident ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਪਿੰਡ ਭੱਟੀਆਂ ਵਾਸੀ ਰਾਹੁਲ (26) ਦਾ ਵਿਆਹ ਹੋਇਆ ਸੀ। ਉਹ ਵਿਆਹ ਤੋਂ ਬਾਅਦ ਪਾਰਟੀ ਕਰਨ ਤੋਂ ਬਾਅਦ ਫੋਰਡ ਆਈਕਾਨ ਕਾਰ ਵਿੱਚ ਭੱਟੀਆਂ ਵੱਲ ਜਾ ਰਹੇ ਸਨ। ਇਸ ਦੌਰਾਨ ਨੈਸ਼ਨਲ ਹਾਈਵੇਅ-44 ਨੇੜੇ ਜਲੰਧਰ ਬਾਈਪਾਸ 'ਤੇ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਭਿੜ ਗਈ। ਇਸ ਦੌਰਾਨ ਪੰਜ ਸੀਟਾਂ ਵਾਲੀ ਕਾਰ ਵਿਚ 7 ਲੋਕ ਸਵਾਰ ਸਨ। [caption id="attachment_394883" align="aligncenter" width="300"]Ludhiana: Wedding day Bridegroom And Brother-in-law Death On Road Accident ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ[/caption] ਇਸ ਹਾਦਸੇ ਵਿਚ ਮੌਕੇ 'ਤੇ ਹੀ ਲਾੜੇ ਰਾਹੁਲ ਅਤੇ ਉਸ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਾਸੀ ਜੀਜੇ ਰਾਜੂ (28) ਦੀ ਮੌਤ ਹੋ ਗਈ ਹੈ ਅਤੇ ਕਾਰ ਵਿੱਚ ਸਵਾਰ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ ਅਤੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਜ਼ਖ਼ਮੀ 'ਚ ਰਾਹੁਲ ਦਾ ਭਰਾ ਭੱਟੀਆਂ ਵਾਸੀ ਆਸ਼ੂ, ਤਾਏ ਦਾ ਬੇਟਾ ਅਜੇ, ਜੈਨ ਕਲੋਨੀ ਸ਼ੇਰਪੁਰ ਵਾਸੀ ਦੋਸਤ ਨਵੀਨ, ਅਨੀਸ਼ ਅਤੇ ਚਿੰਟੂ ਸ਼ਾਮਲ ਹੈ। [caption id="attachment_394881" align="aligncenter" width="300"]Ludhiana: Wedding day Bridegroom And Brother-in-law Death On Road Accident ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ[/caption] ਜਦੋਂ ਰਾਹੁਲ ਦੀ ਪਤਨੀ ਮਧੂ ਨੂੰ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਬੇਸੁੱਧ ਹੋ ਗਈ। ਇਸ ਦੌਰਾਨ ਬੁੱਧਵਾਰ ਸ਼ਾਮ ਨੂੰ ਡੋਲੀ ਵਿਚ ਆਪਣੇ ਸਹੁਰੇ ਘਰ ਪਹੁੰਚੀ ਮਧੂ ਆਪਣੇ ਪਤੀ ਨੂੰ ਮਿਲਣ ਦੀ ਕਲਪਨਾ ਵਿਚ ਹੀ ਸੀ ਕਿ ਉਸ ਨੂੰ ਉਸ ਦੀ ਮੌਤ ਦੀ ਖ਼ਬਰ ਮਿਲ ਗਈ। ਉਹ ਹਸਪਤਾਲ ਵਿਚ ਵਿਰਲਾਪ ਕਰਦੇ ਹੋਏ ਸਿਰਫ਼ ਏਨਾ ਹੀ ਕਹਿ ਰਹੀ ਸੀ ਕਿ ਉਸ ਨੇ ਸਿਰਫ਼ ਪਤੀ ਦਾ ਚਿਹਰਾ ਦੇਖਣਾ ਹੈ। [caption id="attachment_394884" align="aligncenter" width="300"]Ludhiana: Wedding day Bridegroom And Brother-in-law Death On Road Accident ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਦਿਨ ਲਾੜੇ ਤੇ ਜੀਜੇ ਦੀ ਹੋਈ ਮੌਤ[/caption] ਇਸ ਦੌਰਾਨ ਕੈਂਟਰ ਚਾਲਕ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੈਂਟਰ 'ਚ ਆਂਡੇ ਭਰੇ ਹੋਏ ਸਨ, ਜਿਸ ਨੂੰ ਲੈ ਕੇ ਉਹ ਜੰਮੂ ਵੱਲ ਜਾ ਰਿਹਾ ਸੀ। ਕੈਂਟਰ ਦੇ ਹੇਠਾਂ ਫਸੀ ਕਾਰ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਉਸ 'ਚ ਫਸੇ ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਦੋਵੇਂ ਲਾਸ਼ਾਂ ਨੂੰ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ। -PTCNews


Top News view more...

Latest News view more...