ਮਾਂ ਦੀ ਆਖਰੀ ਇੱਛਾ ਪੂਰੀ ਕਰਨ ਲਈ ਨੌਜਵਾਨ ਨੇ ਚੁੱਕਿਆ ਇਹ ਬੀੜਾ, ਸ਼ਲਾਘਾ ਦਾ ਬਣਿਆ ਪਾਤਰ
ਮੱਧ ਪ੍ਰਦੇਸ਼ : ਅੱਜ ਦੇ ਸਮੇ 'ਚ ਨੌਜਵਾਨ ਜਿਥੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੁਝ ਵੀ ਕਰ ਗੁਜ਼ਰਨ ਨੂੰ ਉਤਾਰੂ ਹੁੰਦੇ ਹਨ ,ਆਪਣੇ ਘਰਾਂ ਤੋਂ ਬਾਹਰ ਤੱਕ ਜਾਂਦੇ ਹਨ , ਇੰਨਾ ਹੀ ਨਹੀਂ ਜੇਕਰ ਕੁਝ ਲੋਕ ਆਪਣੀ ਲੋੜ ਪੂਰੀ ਨਾ ਕਰ ਪਾਉਣ ਤਾਂ ਉਹ ਆਪਣੇ ਮਾਤਾ ਪਿਤਾ ਦੇ ਖਰਚਿਆਂ 'ਤੇ ਪਲਦੇ ਹਨ। ਪਰ ਮੱਧ ਪ੍ਰਦੇਸ਼ 'ਚ ਇਕ ਜਵਾਨ ਨੇ ਆਪਣੀ ਮਰੀ ਹੋਈ ਮਾਂ ਦਾ ਸੁਪਨਾ ਪੂਰਾ ਕਰਨ ਲਈ ਆਪਣੀਆਂ ਇਛਾਵਾਂ ਦਾ ਬਲੀਦਾਨ ਦਿੱਤਾ ਹੈ।
ਨਰਮਦਾ ਨਦੀ ਕਿਨਾਰੇ ਪਰਾਗ ਵਲੋਂ ਚਲਾਏ ਜਾ ਰਹੇ ਓਪਨ ਸਕੂਲ ਦੀ ਜਮਾਤ 'ਚ ਲਗਭਗ 120 ਵਿਦਿਆਰਥੀ ਸ਼ਾਮਲ ਹੁੰਦੇ ਹਨ। ਪਰਾਗ ਦਾ ਸੁਫ਼ਨਾ ਹੈ ਕਿ ਉਹ ਉਨ੍ਹਾਂ ਬੱਚਿਆਂ ਨੂੰ ਇਸ ਕਾਬਲ ਬਣਾ ਸਕੇ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਵੀ ਵੱਡੇ ਹੋ ਕੇ ਆਈ.ਏ.ਐੱਸ., ਆਈ.ਪੀ.ਐੱਸ. ਬਣਨ। ਉਨ੍ਹਾਂ ਨੇ ਕਿਹਾ,''ਮੈਂ ਆਪਣੇ ਵਿਦਿਆਰਥੀਆਂ 'ਚੋਂ ਘੱਟੋ-ਘੱਟ ਇਕ ਨੂੰ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਲਈ ਯੋਗ ਬਣਾਉਣਾ ਚਾਹੁੰਦਾ ਹਾਂ।
ਹੋਰ ਪੜ੍ਹੋ :ਰਾਹੁਲ ਗਾਂਧੀ ਦੀ ਛਵੀ ‘ਤੇ ਕੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਰਾਏ !
ਮੈਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਕ ਸਕੂਲ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹਾਂ, ਜਿੱਥੇ ਸੀਨੀਅਰ ਵਿਦਿਆਰਥੀ ਜੂਨੀਅਰਜ਼ ਨੂੰ ਪੜ੍ਹਾਉਣਗੇ।ਪਰਾਗ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਹਰ ਕੋਈ ਕਰ ਰਿਹਾ ਹੈ , ਉਹ ਆਪਣੀ ਮਾਤਾ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਦੇ ਲਈ ਹਰ ਇਕ ਹੀਲਾ ਕਰ ਰਿਹਾ ਹੈ।