Sat, Jul 12, 2025
Whatsapp

ਮਹਾਰਾਸ਼ਟਰ ਦੇ ਪਹਿਲੇ ਓਮੀਕਰੋਨ ਮਰੀਜ਼ ਦਾ ਟੈਸਟ ਆਇਆ ਨੈਗੇਟਿਵ, ਹਸਪਤਾਲ 'ਚੋਂ ਮਿਲੀ ਛੁੱਟੀ

Reported by:  PTC News Desk  Edited by:  Shanker Badra -- December 09th 2021 11:07 AM
ਮਹਾਰਾਸ਼ਟਰ ਦੇ ਪਹਿਲੇ ਓਮੀਕਰੋਨ ਮਰੀਜ਼ ਦਾ ਟੈਸਟ ਆਇਆ ਨੈਗੇਟਿਵ, ਹਸਪਤਾਲ 'ਚੋਂ ਮਿਲੀ ਛੁੱਟੀ

ਮਹਾਰਾਸ਼ਟਰ ਦੇ ਪਹਿਲੇ ਓਮੀਕਰੋਨ ਮਰੀਜ਼ ਦਾ ਟੈਸਟ ਆਇਆ ਨੈਗੇਟਿਵ, ਹਸਪਤਾਲ 'ਚੋਂ ਮਿਲੀ ਛੁੱਟੀ

ਮੁੰਬਈ : ਮਹਾਰਾਸ਼ਟਰ 'ਚ ਓਮੀਕਰੋਨ ਨਾਲ ਸੰਕਰਮਿਤ ਪਹਿਲੇ ਮਰੀਜ਼ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਸੰਕਰਮਿਤ ਮਰੀਜ਼ 33 ਸਾਲਾ ਮਕੈਨੀਕਲ ਇੰਜੀਨੀਅਰ ਸੀ, ਜੋ 23 ਨਵੰਬਰ ਨੂੰ ਦੱਖਣੀ ਅਫਰੀਕਾ ਤੋਂ ਦੁਬਈ ਅਤੇ ਦਿੱਲੀ ਦੇ ਰਸਤੇ ਮੁੰਬਈ ਪਹੁੰਚਿਆ ਸੀ। 27 ਨਵੰਬਰ ਨੂੰ ਕੋਰੋਨਾ ਟੈਸਟ ਦੀ ਰਿਪੋਰਟ ਵਿੱਚ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਸੀ ਅਤੇ ਫਿਰ ਉਸਨੂੰ ਡੋਂਬੀਵਲੀ ਦੇ ਕੋਵਿਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। [caption id="attachment_556609" align="aligncenter" width="300"] ਮਹਾਰਾਸ਼ਟਰ ਦੇ ਪਹਿਲੇ ਓਮੀਕਰੋਨ ਮਰੀਜ਼ ਦਾ ਟੈਸਟ ਆਇਆ ਨੈਗੇਟਿਵ, ਹਸਪਤਾਲ 'ਚੋਂ ਮਿਲੀ ਛੁੱਟੀ[/caption] ਕਲਿਆਣ ਡੋਂਬੀਵਲੀ ਨਗਰ ਨਿਗਮ ਦੇ ਕਮਿਸ਼ਨਰ ਡਾਕਟਰ ਵਿਜੇ ਸੂਰਿਆਵੰਸ਼ੀ ਦੇ ਅਨੁਸਾਰ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਨਾਲ ਹੀ ਮਰੀਜ਼ ਨੂੰ 7 ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ 'ਚ ਵਿਦੇਸ਼ ਤੋਂ ਪਰਤੇ 10 ਲੋਕਾਂ 'ਚ ਓਮੀਕਰੋਨ ਪਾਇਆ ਗਿਆ। [caption id="attachment_556611" align="aligncenter" width="300"] ਮਹਾਰਾਸ਼ਟਰ ਦੇ ਪਹਿਲੇ ਓਮੀਕਰੋਨ ਮਰੀਜ਼ ਦਾ ਟੈਸਟ ਆਇਆ ਨੈਗੇਟਿਵ, ਹਸਪਤਾਲ 'ਚੋਂ ਮਿਲੀ ਛੁੱਟੀ[/caption] ਸੋਮਵਾਰ ਨੂੰ ਮੁੰਬਈ ਵਿੱਚ ਦੋ ਲੋਕਾਂ ਦੇ ਕੋਵਿਡ -19 ਦੇ ਇਸ ਨਵੇਂ ਰੂਪ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ, ਜਦੋਂ ਕਿ ਸੂਬੇ ਵਿੱਚ ਵਿਦੇਸ਼ ਤੋਂ ਪਰਤੇ 109 ਵਿਅਕਤੀਆਂ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਹੈ। ਕਲਿਆਣ ਡੋਂਬੀਵਲੀ ਮਿਉਂਸਪੈਲਿਟੀ (ਕੇਡੀਐਮਸੀ) ਦੇ ਅਨੁਸਾਰ 295 ਲੋਕ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਆਏ ਸਨ, ਜਿਨ੍ਹਾਂ ਵਿੱਚੋਂ 109 ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਿੱਚੋਂ ਕਈਆਂ ਦੇ ਮੋਬਾਈਲ ਫ਼ੋਨ ਬੰਦ ਆ ਰਹੇ ਹਨ ਜਦਕਿ ਕਈਆਂ ਦੇ ਦੱਸੇ ਪਤੇ ਬੰਦ ਹਨ। [caption id="attachment_556610" align="aligncenter" width="299"] ਮਹਾਰਾਸ਼ਟਰ ਦੇ ਪਹਿਲੇ ਓਮੀਕਰੋਨ ਮਰੀਜ਼ ਦਾ ਟੈਸਟ ਆਇਆ ਨੈਗੇਟਿਵ, ਹਸਪਤਾਲ 'ਚੋਂ ਮਿਲੀ ਛੁੱਟੀ[/caption] ਦੱਖਣੀ ਅਫਰੀਕਾ ਤੋਂ ਆਏ ਇਹ ਵੈਰੀਐਂਟ ਦੁਨੀਆ ਭਰ ਦੇ ਦੇਸ਼ਾਂ ਲਈ ਕਾਫੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅਫਰੀਕੀ ਦੇਸ਼ਾਂ ਦੇ ਹਸਪਤਾਲਾਂ 'ਚ ਇਸ ਦੇ ਮਰੀਜ਼ ਵਧਣੇ ਸ਼ੁਰੂ ਹੋ ਗਏ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਤਾਬਕ ਕੋਰੋਨਾ ਦਾ ਓਮੀਕ੍ਰੋਨ ਵੈਰੀਐਂਟ ਦੁਨੀਆ ਦੇ 57 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਦੂਜੇ ਪਾਸੇ ਯੂਰਪ 'ਚ ਹਾਲਾਤ ਵਿਗੜਦੇ ਦੇਖ ਉਥੋਂ ਦੀ ਸਿਹਤ ਏਜੰਸੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਯੂਰਪੀ ਦੇਸ਼ਾਂ 'ਚ ਭਿਆਨਕ ਸਥਿਤੀ ਪੈਦਾ ਹੋ ਸਕਦੀ ਹੈ। -PTCNews


Top News view more...

Latest News view more...

PTC NETWORK
PTC NETWORK