ਮੁੱਖ ਖਬਰਾਂ

ਲੜਕੀ ਨੂੰ ਅਗਵਾ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

By Pardeep Singh -- June 17, 2022 8:11 am

ਅੰਮ੍ਰਿਤਸਰ:  ਅੰਮ੍ਰਿਤਸਰ ਪੁਲਿਸ ਨੇ ਗੋਰਖਪੁਰ ਤੋਂ ਲੜਕੀ ਨੂੰ ਅਗਵਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਦਰਅਸਲ ਯੁਵਕ ਕਲਚਰ ਪ੍ਰੋਗਰਾਮ ਜਿਸ ਵਿੱਚ ਲੜਕੀ ਪਹਿਲਾਂ ਅੰਮ੍ਰਿਤਸਰ ਵਿੱਚ ਉਸ ਨੌਜਵਾਨ ਨਾਲ ਕੰਮ ਕਰਦੀ ਸੀ ਪਰ ਬਾਅਦ ਵਿੱਚ ਗੋਰਖਪੁਰ ਚਲੀ ਗਈ। ਰਾਜਵਿੰਦਰ ਲੜਕੀ ਦਾ ਪਿੱਛਾ ਕਰਦੇ ਹੋਏ ਗੋਰਖਪੁਰ ਚਲਾ ਗਿਆ ਅਤੇ ਉਥੇ ਦੇ ਗਰੁੱਪ ਨਾਲ ਮਿਲ ਕੇ ਉਸ ਨੂੰ ਅਗਵਾ ਕਰਕੇ ਅੰਮ੍ਰਿਤਸਰ ਲਿਆ ਰਿਹਾ ਸੀ। ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੇ ਚੈਕਿੰਗ ਦੌਰਾਨ ਵਿਅਕਤੀ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਅੱਜ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਲਡਨ ਗੇਟ  'ਤੇ ਪੁਲਿਸ ਨੇ ਨਾਕਾਬੰਦੀ ਦੌਰਾਨ ਤਲਾਸ਼ੀ ਲਈ ਕਾਰ ਨੂੰ ਰੋਕਿਆ ਤਾਂ ਕਾਰ 'ਚ ਬੈਠੀ ਕਾਜਲ ਨਾਂਅ ਦੀ ਲੜਕੀ ਨੇ ਦੱਸਿਆ ਕਿ ਰਾਜਵਿੰਦਰ ਉਸ ਨੂੰ ਗੋਰਖਪੁਰ ਤੋਂ ਅਗਵਾ ਕਰ ਕੇ ਲਿਆ ਗਿਆ ਹੈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਰਾਜਵਿੰਦਰ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਪੇਸ਼ ਕਰ ਦਿੱਤਾ।

ਪੁਲਿਸ ਨੂੰ ਕੋਰਟ ਨੇ ਇਕ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਕਿ ਮੁਲਜ਼ਮਾਂ ਗੋਰਖਪੁਰ ਤੋਂ ਇਕ ਕਾਜਲ ਨਾਮ ਦੀ ਸੱਭਿਆਚਾਰਕ ਗਰੁੱਪ ਵਿਚ ਕੰਮ ਕਰਨ ਵਾਲੀ ਲੜਕੀ ਨੂੰ ਜਬਰਨ ਆਪਣੇ ਦੋ ਸਾਥੀਆਂ ਅਤੇ ਇੱਕ ਔਰਤ ਦੀ ਮਦਦ ਨਾਲ ਨਸ਼ੇ ਦਾ ਟੀਕਾ ਲਗਾ ਕਿਡਨੈਪ ਕੀਤਾ ਗਿਆ ਸੀ।

ਇਹ ਵੀ ਪੜ੍ਹੋ:ਰਾਜਪੁਰਾ 'ਚ 2 ਬੱਚਿਆਂ ਦੀ ਡਾਇਰੀਆ ਕਾਰਨ ਹੋਈ ਮੌਤ

-PTC News

  • Share