ਹਾਦਸੇ/ਜੁਰਮ

ਮਲੇਰਕੋਟਲਾ: ਨਹੀਂ ਰੁਕ ਰਹੀ ਕਾਂਗਰਸੀਆਂ ਦੀ ਗੁੰਡਾਗਰਦੀ, ਪਿੰਡ ਤੋਲੇਵਾਲ 'ਚ ਦਲਿਤ ਭਾਈਚਾਰੇ ਨਾਲ ਕੀਤੀ ਕੁੱਟਮਾਰ (ਤਸਵੀਰਾਂ)

By Jashan A -- July 02, 2019 3:07 pm -- Updated:Feb 15, 2021

ਮਲੇਰਕੋਟਲਾ: ਨਹੀਂ ਰੁਕ ਰਹੀ ਕਾਂਗਰਸੀਆਂ ਦੀ ਗੁੰਡਾਗਰਦੀ, ਪਿੰਡ ਤੋਲੇਵਾਲ 'ਚ ਦਲਿਤ ਭਾਈਚਾਰੇ ਨਾਲ ਕੀਤੀ ਕੁੱਟਮਾਰ (ਤਸਵੀਰਾਂ),ਮਲੇਰਕੋਟਲਾ : ਮਲੇਰਕੋਟਲਾ ਦੇ ਪਿੰਡ ਤੋਲੇਵਾਲ ਵਿਖੇ ਜਮੀਨ ਦੀ ਬੋਲੀ ਦੌਰਾਨ ਪਿੰਡ ਦੇ ਦਲਿਤ ਭਾਈਚਾਰੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ,ਪਿੰਡ ਤੋਲੇਵਾਲ ਵਿੱਚ ਦਲਿਤ ਭਾਈਚਾਰੇ ਦੇ ਲੋਕ ਗ੍ਰਾਮ ਸਭਾ ਦਾ ਮਤਾ ਪਾਸ ਕਰ ਕੇ 33 ਸਾਲਾਂ ਪਟੇ 'ਤੇ ਦਿੱਤੀ ਜ਼ਮੀਨ ਦੀ ਬੋਲੀ ਰੱਦ ਕਰਨ ਦੀ ਮੰਗ ਕਰ ਰਹੇ ਸਨ। ਪ੍ਰੰਤੂ ਪਿੰਡ ਦੇ ਕਾਗਰਸੀ ਦੇ ਇਸ਼ਾਰੇ ਤੇ ਬੀਡੀਪੀਓ ਵੱਲੋਂ ਧੱਕੇ ਨਾਲ ਡੰਮੀ ਬੋਲੀ ਕਰਵਾਉਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।

ਪਿੰਡ ਦੇ ਲੋਕਾਂ ਦਾ ਦੋਸ਼ ਹੈ ਕਿ ਪਹਿਲਾਂ ਬੀਡੀਪੀਓ ਅਮਨਦੀਪ ਕੌਰ ਵੱਲੋਂ ਪਿੰਡ ਵਿੱਚ ਆ ਕੇ ਲਾਲ ਸਿੰਘ ਚੌਧਰੀ ਦੇ ਘਰ ਬੈਠ ਕੇ ਇਸ ਦੀ ਪੂਰੀ ਸਾਜ਼ਿਸ਼ ਘੜੀ ਗਈ। ਜਿਸ ਤੋਂ ਬਾਅਦ ਕਈ ਲੋਕਾਂ ਸਮੇਤ ਭਾਰੀ ਪੁਲਸ ਫੋਰਸ ਨੂੰ ਲੈ ਕੇ ਬੀਡੀਪੀਓ ਵੱਲੋਂ ਐਸਸੀ ਧਰਮਸ਼ਾਲਾ ਵੱਲ ਆ ਕੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ।

ਜਦੋਂ ਲੋਕਾਂ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਉਨ੍ਹਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਸ ਤੋਂ ਬਾਅਦ ਆਂਗਣਵਾੜੀ ਸੈਂਟਰ ਵਿੱਚ ਜਾ ਕੇ ਚੁੱਪ ਚੁਪੀਤੇ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਡੰਮੀ ਬੋਲੀ ਕਰਾਉਣ ਲਈ ਕੁਝ ਵਿਅਕਤੀਆਂ ਨੂੰ ਪਹਿਲਾਂ ਹੀ ਬਿਠਾਇਆ ਹੋਇਆ ਸੀ।

ਹੋਰ ਪੜ੍ਹੋ:ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ

ਇਸ ਖ਼ਿਲਾਫ਼ ਦਲਿਤਾਂ ਵੱਲੋਂ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਤਾਂ ਕਾਂਗਰਸੀ ਵਿਅਕਤੀ ਵੱਲੋਂ ਵੀਹ ਪੱਚੀ ਲੋਕਾਂ ਨੂੰ ਨਾਲ ਲੈ ਕੇ ਦਲਿਤਾਂ ਉੱਪਰ ਹਮਲਾ ਕਰ ਦਿੱਤਾ ਗਿਆ,ਜਿਸ ਵਿੱਚ ਮਾਇਆ ਦੇਵੀ ,ਹਰਬੰਸ ਕੌਰ, ਰਮਨਦੀਪ ਕੌਰ, ਜਗਤਾਰ ਸਿੰਘ, ਗੁਰਜੰਟ ਸਿੰਘ, ਜਗਮੇਲ ਸਿੰਘ, ਹਰਬੰਸ ਸਿੰਘ ਸਮੇਤ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਮਾਇਆ ਦੇਵੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਅਮਰਗੜ੍ਹ ਅਤੇ ਮਲੇਰਕੋਟਲਾ ਵਿੱਚ ਦਾਖਲ ਕੀਤਾ ਗਿਆ ਹੈ।

ਇਸ ਮੌਕੇ ਜ਼ਖਮੀ ਲੋਕਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗ੍ਰਾਮ ਸਭਾ ਵਿੱਚ 33 ਸਾਲਾਂ ਪਟੇ 'ਤੇ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਜੋ ਕਿ ਅਗਲੇਰੀ ਕਾਰਵਾਈ ਲਈ ਬੀਡੀਪੀਓ ਮਲੇਰਕੋਟਲਾ -੧ ਨੂੰ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਵਿਸ਼ਵਾਸ ਦੁਆਇਆ ਸੀ ਕਿ ਇਹ ਮਤਾ ਅਸੀਂ ਅਗਲੀ ਕਾਰਵਾਈ ਲਈ ਉੱਚ ਅਫਸਰਾਂ ਕੋਲ ਭੇਜਾਂਗੇ,ਪ੍ਰੰਤੂ ਮੌਕੇ ਤੇ ਬੋਲੀ ਕਰਨ ਬਾਰੇ ਸਾਨੂੰ ਸੂਚਿਤ ਕੀਤਾ ਗਿਆ।

ਜਦੋਂ ਅਸੀਂ ਐਸੀ ਧਰਮਸ਼ਾਲਾ ਵਿੱਚ ਸਰਪੰਚ ਸਮੇਤ ਪੰਚਾਇਤ ਵੱਲੋਂ ਬੀਡੀਪੀਓ ਸਾਹਿਬ ਦੀ ਉਡੀਕ ਕਰ ਰਹੇ ਸੀ ਤਾਂ ਉਨ੍ਹਾਂ ਐਸਸੀ ਧਰਮਸ਼ਾਲਾ ਵਿੱਚ ਬੋਲੀ ਕਰਨ ਦੀ ਬਜਾਏ ਪਹਿਲਾਂ ਸਕੂਲ ਵਿੱਚ ਫਿਰ ਆਂਗਨਵਾੜੀ ਸੈਂਟਰ ਵਿੱਚ ਚੌਕ ਚੁੱਪ-ਚਪੀਤੇ ਬੋਲੀ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਮੌਜੂਦਾ ਸਰਪੰਚ ਅਤੇ ਮੈਂਬਰਾਂ ਨੂੰ ਬੋਲੀ ਵਿੱਚ ਬਿਠਾਉਣ ਦੀ ਬਜਾਏ ਕਾਂਗਰਸੀ ਚੌਧਰੀ ਨੂੰ ਬੋਲੀ ਵਿੱਚ ਬਿਠਾ ਕੇ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਲਿਤ ਸਰਪੰਚ ਨੂੰ ਜਾਤੀ ਸੂਚਕ ਸਬਦ ਬੋਲੇ। ਜਦੋਂ ਉਨ੍ਹਾਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਕਾਂਗਰਸੀ ਵੱਲੋਂ ਬੁਲਾਏ ਲੋਕਾਂ ਨੂੰ ਨਾਲ ਲੈ ਕੇ ਦਲਿਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

-PTC News

  • Share