Sun, Dec 21, 2025
Whatsapp

ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ

Reported by:  PTC News Desk  Edited by:  Shanker Badra -- May 05th 2021 01:45 PM
ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ

ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ

ਬੰਗਾਲ : ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇੱਕ ਵਾਰ ਫਿਰ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣ ਗਈ ਹੈ। [caption id="attachment_495040" align="aligncenter" width="300"]Mamata Banerjee takes oath as West Bengal CM for third consecutive term ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ[/caption] ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਇਸ ਦੌਰਾਨ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਅਹੁਦੇ ਲਈ ਸਹੁੰ ਚੁਕਾਈ ਹੈ। ਕੋਲਕਾਤਾ ਵਿਖੇ ਰਾਜਭਵਨ 'ਚ ਸਾਦੇ ਸਮਾਰੋਹ 'ਚ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕੀ ਹੈ। ਕੋਰੋਨਾ ਕਾਲ ਅਤੇ ਉਸ ਦੇ ਦਿਸ਼ਾ-ਨਿਰਦੇਸ਼ ਦੀ ਵਜ੍ਹਾ ਕਰ ਕੇ ਸਹੁੰ ਚੁੱਕ ਸਮਾਰੋਹ ਛੋਟਾ ਹੀ ਰੱਖਿਆ ਗਿਆ। [caption id="attachment_495042" align="aligncenter" width="284"]Mamata Banerjee takes oath as West Bengal CM for third consecutive term ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ[/caption] ਮਮਤਾ ਬੈਨਰਜੀ ਨੇ ਇਕੱਲੇ ਹੀ ਸਹੁੰ ਚੁੱਕੀ ਹੈ। ਉਨ੍ਹਾਂ ਨਾਲ ਕਿਸੇ ਵੀ ਮੰਤਰੀ ਨੇ ਸਹੁੰ ਨਹੀਂ ਚੁੱਕੀ। ਇਸ ਦੌਰਾਨ ਮੰਚ 'ਤੇ ਮਮਤਾ ਬੈਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਹੀ ਨਜ਼ਰ ਆਏ। ਇਸ ਸਹੁੰ ਚੁੱਕ ਸਮਾਗਮ ਵਿਚ ਟੀ. ਐੱਮ. ਸੀ. ਦੇ ਚੁਣਾਵੀ ਰਣਨੀਤੀਕਾਰ ਰਹੇ ਪ੍ਰਸ਼ਾਤ ਕਿਸ਼ੋਰ ਮੌਜੂਦ ਰਹੇ। [caption id="attachment_495038" align="aligncenter" width="300"]Mamata Banerjee takes oath as West Bengal CM for third consecutive term ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ[/caption] ਸਹੁੰ ਚੁਕਾਉਣ ਤੋਂ ਬਾਅਦ ਰਾਜਪਾਲ ਨੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਦਾ ਮੁੱਦਾ ਵੀ ਚੁੱਕਿਆ। ਮਮਤਾ ਬੈਨਰਜੀ ਨੂੰ ਆਪਣੀ ਛੋਟੀ ਭੈਣ ਦੱਸਦਿਆਂ ਰਾਜਪਾਲ ਨੇ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਉਨ੍ਹਾਂ ਨੂੰ ਸਲਾਹ ਦਿੱਤੀ। ਰਾਜਪਾਲ ਨੇ ਕਿਹਾ ਕਿ ਰਾਜ ਵਿੱਚ ਅਮਨ-ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਮਮਤਾ ਸੰਵਿਧਾਨ ਦੇ ਅਨੁਸਾਰ ਚੱਲੇਗੀ। [caption id="attachment_495037" align="aligncenter" width="300"]Mamata Banerjee takes oath as West Bengal CM for third consecutive term ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ[/caption] ਮਮਤਾ ਬੈਨਰਜੀ ਨੇ ਵੀ ਰਾਜਪਾਲ ਦੀ ਇਸ ਟਿੱਪਣੀ ਦਾ ਜਵਾਬ ਦਿੱਤਾ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਤੱਕ ਸਭ ਕੁਝ ਚੋਣ ਕਮਿਸ਼ਨ ਦੇ ਅਧੀਨ ਸੀ, ਚੋਣ ਕਮਿਸ਼ਨ ਨੇ ਬਹੁਤ ਸਾਰੇ ਅਧਿਕਾਰੀਆਂ ਨੂੰ ਬਦਲਿਆ ਸੀ, ਮੈਂ ਹੁਣੇ ਸਹੁੰ ਚੁੱਕੀ ਹੈ ਤੇ ਨਵੇਂ ਸਿਰੇ ਤੋਂ ਵਿਵਸਥਾ ਕਰਾਂਗੀ। [caption id="attachment_495041" align="aligncenter" width="286"]Mamata Banerjee takes oath as West Bengal CM for third consecutive term ਮਮਤਾ ਬੈਨਰਜੀ ਨੇ ਰਾਜ ਭਵਨ 'ਚ ਚੁੱਕੀ ਸਹੁੰ, ਤੀਸਰੀ ਵਾਲੀ ਬਣੀ ਬੰਗਾਲ ਦੀ ਮੁੱਖ ਮੰਤਰੀ[/caption] ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ। ਪਾਰਟੀ ਨੇ ਵਿਧਾਨ ਸਭਾ ਦੀਆਂ 292 ਸੀਟਾਂ ਵਿਚੋਂ 213 ਸੀਟਾਂ ਜਿੱਤੀਆਂ ਹਨ, ਜੋ ਬਹੁਮਤ ਦੇ ਜਾਦੂਈ ਅੰਕੜੇ ਨਾਲੋਂ ਜ਼ਿਆਦਾ ਹਨ। ਇਸ ਦੇ ਨਾਲ ਹੀ  ਭਾਜਪਾ ਨੇ 77 ਸੀਟਾਂ ਜਿੱਤੀਆਂ ਹਨ। -PTCNews


Top News view more...

Latest News view more...

PTC NETWORK
PTC NETWORK