ਇਹ ਵਿਅਕਤੀ ਕਰਦਾ ਹੈ ਬਿਨ੍ਹਾਂ ਕੱਪੜਿਆਂ ਤੋਂ ਜਿੰਮ ਵਿੱਚ ਕਸਰਤ, ਮਹਿਲਾ ਕਰਮਚਾਰੀਆਂ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ
ਇਸ ਦੁਨੀਆਂ 'ਤੇ ਕੁਝ ਲੋਕਾਂ ਤੇ ਅਸ਼ਲੀਲਤਾ ਇਸ ਕਦਰ ਸਵਾਰ ਹੋ ਜਾਂਦੀ ਹੈ ਕਿ ਉਨ੍ਹਾਂ ਵਿੱਚ ਸ਼ਰਮ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹਿੰਦੀ । ਇੱਕ ਖਬਰ ਅਨੁਸਾਰ ਜਲੰਧਰ ਦੇ ਮਾਡਲ ਟਾਊਨ ਲਾਗੇ ਬਣੀ ਇੱਕ ਜਿੰਮ ਵਿੱਚ ਇਕ ਵਿਅਕਤੀ ਵੱਲੋਂ ਕਸਰਤ ਦੌਰਾਨ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸਨ ਜਿਸਦੀ ਸ਼ਿਕਾਇਤ ਉਸ ਜ਼ਿੰਮ ਦੀ ਮਹਿਲਾ ਮੈਨੇਜਰ ਨੇ ਪੁਲਿਸ ਥਾਣੇ ਨੂੰ ਕੀਤੀ ਹੈ
ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਸ਼ਰਮਾ ਨਾਮ ਦਾ ਇਹ ਵਿਅਕਤੀ ਬਿਨ੍ਹਾਂ ਕੱਪੜਿਆਂ ਤੋਂ ਜਿੰਮ ਵਿੱਚ ਕਸਰਤ ਕਰਦਾ ਹੈ ਅਤੇ ਉੱਥੇ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਅਸ਼ਲੀਲ ਹਰਕਤਾਂ ਕਰਨ ਦੇ ਨਾਲ ਨਾਲ ਬਹੁਤ ਹੀ ਗਲਤ ਤਰੀਕੇ ਨਾਲ ਪੇਸ਼ ਆਉਂਦਾ ਹੈ।
ਜਿੰਮ ਪ੍ਰਬੰਧਕਾਂ ਵਲੋਂ ਜਿੰਮ ਵਿੱਚ ਬਿਨ੍ਹਾਂ ਕੱਪੜਿਆਂ ਦੇ ਕਸਰਤ ਕਰਨ ਦੀ ਮਨਾਹੀ ਦੇ ਬਾਵਜੂਦ ਵੀ ਉਹ ਬਹੁਤ ਗੰਦੀਆਂ ਹਰਕਤਾਂ ਅਤੇ ਗੰਦੇ ਇਸ਼ਾਰੇ ਕਰਦਾ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਦਾ ਸਿਰ ਧਰਮ ਨਾਲ ਝੁੱਕ ਜਾਵੇ॥
ਮਹਿਲਾ ਕਰਮਚਾਰੀਆਂ ਵੱਲੋਂ ਜਿੰਮ ਦੇ ਮਾਲਕ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਦੋਸ਼ੀ ਵਿਸ਼ਾਲ ਜਿੰਮ ਵਿਚੱ ਕਸਰਤ ਕਰਨ ਆਈਆਂ ਹੋਰਨਾਂ ਔਰਤਾਂ ਨੂੰ ਵੀ ਬੇਹੁਦਾ ਇਸ਼ਾਰੇ ਅਤੇ ਅਸ਼ਲੀਲ ਹਰਕਤਾਂ ਕਰਨ ਤੋਂ ਬਾਝ ਨਹੀਂ ਸੀ ਆਉਂਦਾ ਜਿਸ ਕਾਰਨ ਬਹੁਤ ਸਾਰੀਆਂ ਔਰਤਾਂ ਜਿੰਮ ਨੂੰ ਛੱਡਣ ਦੀ ਗੱਲ ਸੋਚਣ ਤੇ ਮਜਬੂਰ ਸਨ ।
ਮਹਿਲਾ ਮੈਨੇਜਰ ਵੱਲੋਂ ਥਾਣਾ ਨੰ.੭ ਦੇ ਮੁਖੀ ਨੂੰ ਕੀਤੀ ਸ਼ਿਕਾਇਤ ਨੂੰ ਮੁੱਖ ਰੱਖਦਿਆਂ ਥਾਣੇ ਦੀ ਸੀਨੀਅਰ ਅਧਿਕਾਰੀਆਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ । ਫਿਲਹਾਲ ਵਿਸ਼ਾਲ ਭਗੌੜਾ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਤੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰਨ ਦੇ ਨਾਲ ਹੀ ਉਸਦੀ ਭਾਲ ਜਾਰੀ ਕਰ ਦਿੱਤੀ ਗਈ ਹੈ।
—PTC News