Thu, Apr 18, 2024
Whatsapp

ਮਨੀਸ਼ ਸਿਸੋਦੀਆ ਨੇ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ 2 ਸਕੂਲਾਂ ਦੀ ਕੀਤੀ ਚੈਕਿੰਗ , ਜਾਣੋਂ ਕਿਉਂ

Written by  Shanker Badra -- December 01st 2021 02:25 PM
ਮਨੀਸ਼ ਸਿਸੋਦੀਆ ਨੇ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ 2 ਸਕੂਲਾਂ ਦੀ ਕੀਤੀ ਚੈਕਿੰਗ  , ਜਾਣੋਂ ਕਿਉਂ

ਮਨੀਸ਼ ਸਿਸੋਦੀਆ ਨੇ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ 2 ਸਕੂਲਾਂ ਦੀ ਕੀਤੀ ਚੈਕਿੰਗ , ਜਾਣੋਂ ਕਿਉਂ

ਚਮਕੌਰ ਸਾਹਿਬ : ‘ਆਪ’ ਵਿਧਾਇਕਾਂ ਵੱਲੋਂ ਅੱਜ ਚਮਕੌਰ ਸਾਹਿਬ ਦੇ ਸਕੂਲਾਂ ਵਿੱਚ ਸਿਆਸੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਚੱਕਲਾਂ ਤੇ ਮੱਕੜੋਨਾਂ ਕਲਾਂ ਦੇ 2 ਸਕੂਲਾਂ ਵਿੱਚ ਪਹੁੰਚੇ ਹਨ , ਜਿੱਥੇ ਉਹ ਉਥੋਂ ਦੇ ਸਕੂਲਾਂ ਦੀ ਚੈਕਿੰਗ ਕਰ ਰਹੇ ਹਨ। ਇਸ ਦੌਰਾਨ ਮਨੀਸ਼ ਸਿਸੋਦੀਆ ਵੱਲੋਂ ਪਿੰਡ ਚੱਕਲਾਂ ਤੇ ਮਕੜੋਨਾ ਕਲਾਂ ਦੇ ਸਰਕਾਰੀ ਸਕੂਲਾਂ ਦੇ ਦੌਰੇ ਦੌਰਾਨ ਇਥੋਂ ਦੇ ਹਾਲਾਤਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ। [caption id="attachment_554282" align="aligncenter" width="1192"] ਮਨੀਸ਼ ਸਿਸੋਦੀਆ ਨੇ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ 2 ਸਕੂਲਾਂ ਦੀ ਕੀਤੀ ਚੈਕਿੰਗ , ਜਾਣੋਂ ਕਿਉਂ[/caption] ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਕੂਲਾਂ ਦੀ ਦਿੱਲੀ ਦੇ ਸਕੂਲਾਂ ਨਾਲ ਤੁਲਨਾ ਕਰਦੇ ਹੋਏ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਉਹ ਵਿਦਿੱਅਕ ਢਾਂਚੇ ਵਿੱਚ ਸੁਧਾਰ ਕਰਨਗੇ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਬਾਰੇ ਵੀ ਕਿਹਾ ਕਿ ਪ੍ਰਗਟ ਸਿੰਘ ਅਜਿਹੇ ਸਕੂਲਾਂ ਦੀ ਕੀ ਸੂਚੀ ਜਾਰੀ ਕਰਨਗੇ। [caption id="attachment_554281" align="aligncenter" width="1400"] ਮਨੀਸ਼ ਸਿਸੋਦੀਆ ਨੇ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ 2 ਸਕੂਲਾਂ ਦੀ ਕੀਤੀ ਚੈਕਿੰਗ , ਜਾਣੋਂ ਕਿਉਂ[/caption] ਓਧਰ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦੇ ਦੌਰੇ ਨੂੰ ਨੌਟੰਕੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਦਾ ਕੋਈ ਮੁਕਾਬਲਾ ਨਹੀਂ। ਪਰਗਟ ਸਿੰਘ ਨੇ ਕਿਹਾ ਕਿ ਇਹ ਉਹ ਚੀਜ਼ਾਂ ਕਰਦੇ ਹਾਂ ,ਜਿਨ੍ਹਾਂ ਦਾ ਕੋਈ ਆਪਸੀ ਮੁਕਾਬਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਇਕ ਮੈਟਰੋਪਲੋਟਿਨ ਸਿਟੀ ਹੈ ,ਜਿਸ ਦਾ ਪੰਜਾਬ ਨਾਲ ਕੋਈ ਮੁਕਾਬਲਾ ਨਹੀਂ। [caption id="attachment_554284" align="aligncenter" width="1080"] ਮਨੀਸ਼ ਸਿਸੋਦੀਆ ਨੇ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ 2 ਸਕੂਲਾਂ ਦੀ ਕੀਤੀ ਚੈਕਿੰਗ , ਜਾਣੋਂ ਕਿਉਂ[/caption] ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਵੀ ਪੰਜ ਸਾਲ ਮਿਲੇ ਅਤੇ 'ਆਪ' ਨੂੰ ਵੀ ਦਿੱਲੀ 'ਚ ਪੰਜ ਸਾਲ ਮਿਲੇ ਹਨ ਅਤੇ ਜੇਕਰ ਦਿੱਲੀ ਦੇ ਸਕੂਲਾਂ ਵਿਚ ਪੰਜ ਸਾਲਾਂ ਵਿਚ ਸਰਕਾਰੀ ਸਕੂਲਾਂ ਵਿਚ ਵਧੀਆ ਪੜ੍ਹਾਈ ਦਾ ਮਾਹੌਲ ਬਣ ਸਕਦਾ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 250 ਸਕੂਲਾਂ ਦੀ ਲਿਸਟ ਮੰਗੀ ਗਈ ਸੀ ਜੋ ਅਜੇ ਤੱਕ ਨਹੀਂ ਦਿੱਤੀ ਗਈ ਹੈ। [caption id="attachment_554285" align="aligncenter" width="1080"] ਮਨੀਸ਼ ਸਿਸੋਦੀਆ ਨੇ CM ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ 2 ਸਕੂਲਾਂ ਦੀ ਕੀਤੀ ਚੈਕਿੰਗ , ਜਾਣੋਂ ਕਿਉਂ[/caption] ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਚਾਲੇ ਤਕਰਾਰ ਚੱਲ ਰਹੀ ਹੈ। ਦੋਵੇਂ ਇੱਕ ਦੂਜੇ ਨੂੰ ਚੁਣੌਤੀ ਦੇਣ ਵਿੱਚ ਲੱਗੇ ਹੋਏ ਹਨ ਕਿ ਸਕੂਲਾਂ ਦਾ ਵਿਕਾਸ ਕਿਸ ਨੇ ਕੀਤਾ ਹੈ। ਸਕੂਲਾਂ ਵਿੱਚ ਹੁਣ ਤੱਕ ਕੀ ਸੁਧਾਰ ਹੋਏ ਹਨ ? ਟਵਿੱਟਰ ਦੇ ਜ਼ਰੀਏ ਸਕੂਲੀ ਮੁੱਦਿਆਂ ਨੂੰ ਲੈ ਕੇ ਇਨ੍ਹਾਂ ਦੋਵਾਂ ਵਿਚਾਲੇ ਜੰਗ ਚੱਲ ਰਹੀ ਹੈ। -PTCNews


Top News view more...

Latest News view more...