Mon, May 6, 2024
Whatsapp

ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨੇ ਭੁਗਤਾਈ ਆਪਣੀ ਵੋਟ

Written by  Jashan A -- December 30th 2018 11:51 AM
ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨੇ ਭੁਗਤਾਈ ਆਪਣੀ ਵੋਟ

ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨੇ ਭੁਗਤਾਈ ਆਪਣੀ ਵੋਟ

ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨੇ ਭੁਗਤਾਈ ਆਪਣੀ ਵੋਟ,ਮਾਨਸਾ : ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ।ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ ਪ੍ਰਵਾਹ ਨਹੀਂ ਹੈ। [caption id="attachment_234226" align="aligncenter" width="300"]mansa ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨੇ ਭੁਗਤਾਈ ਆਪਣੀ ਵੋਟ[/caption] ਉਥੇ ਹੀ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਨੇ ਪਿੰਡ ਮੂਸਾ ਵਿਖੇ ਆਪਣੀ ਵੋਟ ਪੋਲ ਕੀਤੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਸਰਪੰਚੀ ਚੋਣਾਂ ਲਈ ਮੈਦਾਨ 'ਚ ਹਨ। ਜਿੰਨਾਂ ਦੇ ਹੱਕ 'ਚ ਸਿੱਧੂ ਮੂਸੇਵਾਲਾ ਨੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਜੇਤੂ ਦਾ ਨਿਸ਼ਾਨ ਬਣਾ ਕੇ ਆਪਣੀ ਮਾਂ ਨਾਲ ਤਸਵੀਰ ਖਿਚਵਾਈ। [caption id="attachment_234227" align="aligncenter" width="300"]mansa ਪੰਚਾਇਤੀ ਚੋਣਾਂ: ਸਿੱਧੂ ਮੂਸੇਵਾਲਾ ਨੇ ਭੁਗਤਾਈ ਆਪਣੀ ਵੋਟ[/caption] ਦੱਸ ਦੇਈਏ ਕਿ ਸੂਬੇ ਭਰ ‘ਚ 1.27 ਕਰੋੜ ਲੋਕ ਵੋਟਿੰਗ ‘ਚ ਹਿੱਸਾ ਲੈ ਰਹੇ ਹਨ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਹਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ। 13276 ਪੰਚਾਇਤਾਂ ‘ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। -PTC News


Top News view more...

Latest News view more...