Mon, Jun 16, 2025
Whatsapp

ਮਥੁਰਾ-ਅਲੀਗੜ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

Reported by:  PTC News Desk  Edited by:  Shanker Badra -- February 20th 2021 02:25 PM
ਮਥੁਰਾ-ਅਲੀਗੜ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

ਮਥੁਰਾ-ਅਲੀਗੜ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਵਿਚ ਸ਼ੁੱਕਰਵਾਰ ਰਾਤ ਨੂੰ ਇਕ ਤੇਜ਼ ਰਫਤਾਰ ਕਾਰ ਇਕ ਚਲਦੇ ਟਰੱਕ ਹੇਠ ਵੜ ਗਈ ਹੈ। ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿਚ ਇੱਕ ਨੌਜਵਾਨ ਅਤੇ ਉਸ ਦੀਆਂ 2 ਭੈਣਾਂ ਅਤੇ ਇਕ ਲੜਕੀ ਸ਼ਾਮਲ ਹਨ। [caption id="attachment_476382" align="aligncenter" width="730"]Mathura road accident ,4 killed, 3 injured ਮਥੁਰਾ-ਅਲੀਗੜ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਅੱਜ ਚੰਡੀਗੜ੍ਹ 'ਚ ਵੀ ਗੂੰਜਣਗੇ ਕਿਸਾਨੀ ਦੇ ਹੱਕ ਵਿਚ ਨਾਅਰੇ, ਦੁਪਹਿਰ 2 ਵਜੇ ਹੋਵੇਗੀ ਮਹਾਂਪੰਚਾਇਤ ਜਾਣਕਾਰੀ ਅਨੁਸਾਰ ਕਾਰ ਸਵਾਰਬਦਾਉਂਤੋਂ ਰਾਜਸਥਾਨ ਵਿੱਚ ਬਾਲਾਜੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਮਥੁਰਾ ਜ਼ਿਲੇ ਦੇ ਰਾਇਆ ਥਾਣਾ ਖੇਤਰ ਵਿਚ ਮਥੁਰਾ-ਅਲੀਗੜ ਰੋਡ 'ਤੇ ਕੋਇਲ ਰੇਲਵੇ ਫਾਟਕ ਨੇੜੇ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਹੈ। ਇਸ ਹਾਦਸੇ ਦਾ ਕਾਰਨ ਡਰਾਈਵਰ ਨੂੰ ਝਪਕੀ ਆਉਣਾ ਦੱਸਿਆ ਜਾ ਰਿਹਾ ਹੈ। [caption id="attachment_476380" align="aligncenter" width="720"]Mathura road accident ,4 killed, 3 injured ਮਥੁਰਾ-ਅਲੀਗੜ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ[/caption] ਇਸ ਹਾਦਸੇ ਵਿੱਚ ਕਾਰ ਸਵਾਰ ਰੋਹਿਤ (18), ਸਿਮਰਨ (20), ਕਾਜਲ (15) ਅਤੇ ਮਨੀਸ਼ ਦੀ ਮੌਤ ਹੋ ਗਈ ਹੈ।ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।ਕਾਰ ਸਵਾਰ ਵਿਅਕਤੀ ਬਦਾਉਂ ਜ਼ਿਲੇ ਦੇ ਵਸਨੀਕ ਸਨ। [caption id="attachment_476383" align="aligncenter" width="730"]Mathura road accident ,4 killed, 3 injured ਮਥੁਰਾ-ਅਲੀਗੜ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ ਬਦਾਉਂ ਜ਼ਿਲੇ ਦੇ ਸਮਰਾਟ ਅਸ਼ੋਕ ਨਗਰ ਦਾ ਵਸਨੀਕ ਪ੍ਰਭਾਕਰ ਸ਼ੁੱਕਰਵਾਰ ਦੀ ਰਾਤ ਨੂੰ ਰਾਜਸਥਾਨ ਦੇ ਮਹਿੰਦੀਪੁਰ ਬਾਲਾਜੀ ਮੰਦਿਰ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਬੇਟਾ ਰੋਹਿਤ, ਬੇਟੀ ਕਾਜਲ ਅਤੇ ਸਿਮਰਨ, ਨਵੀਂ ਦਿੱਲੀ ਦੇ ਮਨੀਸ਼, ਨੀਲਮ, ਅਤੇ ਕਾਰ ਚਾਲਕ ਅਮਰਪਾਲ ਸਿੰਘ ਵੀ ਸਨ। ਇਹ ਟੱਕਰ ਇੰਨੀ ਗੰਭੀਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। -PTCNews


Top News view more...

Latest News view more...

PTC NETWORK