ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਅੱਜ , ਬਸਪਾ ਮੁਖੀ ਮਾਇਆਵਤੀ ਨੇ ਦਿੱਤੀ ਵਧਾਈ
ਯੂਪੀ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬਸਪਾ ਮੁਖੀ ਮਾਇਆਵਤੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ 100 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਹੈ। ਮਾਇਆਵਤੀ ਨੇ ਕਿਹਾ ਕਿ ਅਕਾਲੀ ਦਲ 100 ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ। ਮਾਇਆਵਤੀ ਨੇ ਕਿਹਾ ਕਿ ਮੈਂ ਕਾਮਨਾ ਕਰਦੀ ਹਾਂ ਕਿ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਬਸਪਾ ਅਤੇ ਅਕਾਲੀ ਦਲ ਗੱਠਜੋੜ ਦੀ ਸਰਕਾਰ ਬਣੇ।
[caption id="attachment_558277" align="aligncenter" width="300"] ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਅੱਜ , ਬਸਪਾ ਮੁਖੀ ਮਾਇਆਵਤੀ ਨੇ ਦਿੱਤੀ ਵਧਾਈ[/caption]
ਮਾਇਆਵਤੀ ਨੇ ਕਿਹਾ ਕਿ ਮੇਰੇ ਦਿਲ 'ਚ ਪੰਜਾਬ ਦਾ ਖਾਸ ਸਥਾਨ ਹੈ। ਪੰਜਾਬ ਮਨਿਆਵਰ ਕਾਸ਼ੀ ਰਾਮ ਦਾ ਜਨਮ ਸਥਾਨ ਹੈ। ਉਨ੍ਹਾਂ ਕਿਹਾ ਕਿ ਬਸਪਾ ਦੇ ਬਾਨੀ ਕਾਂਸ਼ੀ ਰਾਮ ਦੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਚੰਗੇ ਸਬੰਧਾਂ ਨੂੰ ਪੂਰਾ ਪੰਜਾਬ ਜਾਣਦਾ ਹੈ। ਬਸਪਾ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਲੱਗੀ ਹੋਈ ਹੈ। ਮਾਇਆਵਤੀ ਨੇ ਕਿਹਾ ਕਿ ਪੰਜਾਬ ਇਨਕਲਾਬੀਆਂ ਦੀ ਮਹਾਨ ਧਰਤੀ ਹੈ।
[caption id="attachment_558276" align="aligncenter" width="300"]
ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਅੱਜ , ਬਸਪਾ ਮੁਖੀ ਮਾਇਆਵਤੀ ਨੇ ਦਿੱਤੀ ਵਧਾਈ[/caption]
ਪੰਜਾਬ ਦੀਆਂ ਚੋਣਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਲੜ ਰਹੇ ਹਾਂ। ਪੰਜਾਬ ਵਿੱਚ ਬਸਪਾ-ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ। ਦੱਸ ਦੇਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਹੈ। 14 ਦਸੰਬਰ 1920 'ਚ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਉਦੇਸ਼ ਨਾਲ ਬਣੀ ਇਸ ਪਾਰਟੀ ਨੇ ਕਈ ਉਤਰਾਅ-ਚੜ੍ਹਾਅ ਵੇਖੇ।
-PTCNews