ਮੇਹੁਲ ਚੋਕਸੀ ਨੂੰ ਡੋਮੀਨੀਕਾ ਅਦਾਲਤ ਤੋਂ ਮਿਲੀ ਜ਼ਮਾਨਤ, ਇਲਾਜ ਲਈ ਐਂਟੀਗੁਆ ਜਾਣ ਦੀ ਆਗਿਆ
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਦੋਸ਼ੀ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮੀਨਿਕਾ ਦੀ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਮੈਡੀਕਲ ਦੇ ਅਧਾਰ 'ਤੇ ਇਲਾਜ ਲਈ ਐਂਟੀਗੁਆ ਜਾਣ ਦੀ ਆਗਿਆ ਦਿੱਤੀ ਗਈ ਹੈ। ਇਹ ਅਦਾਲਤ ਦੁਆਰਾ ਦਿੱਤਾ ਗਿਆ ਇੱਕ ਸੰਯੁਕਤ ਸਹਿਮਤੀ ਦਾ ਹੁਕਮ ਹੈ।
ਪੜੋ ਹੋਰ ਖਬਰਾਂ: DSGPC ਦੇ ਯਤਨਾਂ ਸਦਕਾ ਕਿਸਾਨੀ ਸੰਘਰਸ਼ ਨਾਲ ਜੁੜੇ ਆਖਰੀ ਦੋ ਕਿਸਾਨਾਂ ਦੀ ਵੀ ਹੋਈ ਜ਼ਮਾਨਤ: ਮਨਜਿੰਦਰ ਸਿਰਸਾ
ਅਦਾਲਤ ਵਿਚ ਸੁਣਵਾਈ ਦੌਰਾਨ ਮੇਹੁਲ ਚੋਕਸੀ ਜ਼ੂਮ ਰਾਹੀਂ ਹਸਪਤਾਲ ਦੇ ਬਿਸਤਰੇ ਤੋਂ ਪੇਸ਼ ਹੋਇਆ। ਚੋਕਸੀ ਦੀ ਕਾਨੂੰਨੀ ਟੀਮ ਦੀ ਅਗਵਾਈ ਸੀਨੀਅਰ ਤ੍ਰਿਨੀਦਾਦ ਵਕੀਲ ਡਗਲਸ ਮੈਂਡੇਸ ਕਰ ਰਹੇ ਹਨ। ਹੋਰਨਾਂ ਵਕੀਲਾਂ ਵਿਚ ਜੈਨਾ ਮੂਰ ਡਾਇਰ, ਜੂਲੀਅਨ ਪ੍ਰੀਵੋਸਟ, ਜੀਨਾ ਡਾਇਰ ਮੋਨਰੋ, ਵੇਨ ਨੋਰਡ ਅਤੇ ਕਾਰਾ ਸ਼ਿਲਿੰਗਫੋਰਡ ਮਾਰਸ਼ ਸ਼ਾਮਲ ਹਨ।
ਮੇਹੁਲ ਚੋਕਸੀ ਨੂੰ ਰਾਹਤ ਦਿੰਦਿਆਂ ਅਦਾਲਤ ਨੇ ਕਿਹਾ ਹੈ ਕਿ ਡੋਮਿਨਿਕਾ ਵਿਚ ਗੈਰਕਾਨੂੰਨੀ ਦਾਖਲ ਹੋਣ ਦੇ ਕੇਸ ਲਈ ਉਸ ਨੂੰ ਵਾਪਸ ਪਰਤਣਾ ਪਏਗਾ। ਚੋਕਸੀ ਨੂੰ ਅਦਾਲਤ ਨੇ ਡਾਕਟਰੀ ਦੇਖਭਾਲ ਲਈ ਐਂਟੀਗੁਆ ਜਾਣ ਦੀ ਆਗਿਆ ਦਿੱਤੀ ਹੈ।
ਪੜੋ ਹੋਰ ਖਬਰਾਂ: PSPCL ਨੇ ਤੁਰੰਤ ਪ੍ਰਭਾਵ ਨਾਲ ਉਦਯੋਗਾਂ ਨੂੰ ਬਿਜਲੀ ਦੀ ਵਰਤੋਂ ਸਬੰਧੀ ਬੰਦਿਸ਼ਾਂ ‘ਚ ਦਿੱਤੀ ਢਿੱਲ
ਤੁਹਾਨੂੰ ਦੱਸ ਦੇਈਏ ਕਿ ਜੂਨ ਦੇ ਆਖਰੀ ਹਫ਼ਤੇ ਵਿਚ ਵੀ ਮੇਹੁਲ ਚੋਕਸੀ ਦੇ ਮਾਮਲੇ ਵਿਚ ਡੋਮਿਨਿਕਾ ਦੀ ਅਦਾਲਤ ਵਿਚ ਸੁਣਵਾਈ ਹੋਈ ਸੀ। ਉਸ ਵਕਤ ਵੀ ਮੇਹੁਲ ਸਿਹਤ ਖਰਾਬ ਹੋਣ ਕਾਰਨ ਅਦਾਲਤ ਵਿਚ ਪੇਸ਼ ਨਹੀਂ ਹੋ ਸਕਿਆ ਸੀ। ਉਹ ਹਸਪਤਾਲ ਤੋਂ ਹੀ ਪਿਛਲੀ ਸੁਣਵਾਈ ਵਿਚ ਪੇਸ਼ ਹੋਇਆ ਸੀ।
ਪੜੋ ਹੋਰ ਖਬਰਾਂ: ਮਾਛੀਵਾੜਾ ‘ਚ ਕਬੱਡੀ ਖਿਡਾਰੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਮੇਹੁਲ ਦਾ ਇਲਾਜ ਡੋਮਿਨਿਕਾ ਵਿਚ ਹੀ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਅਦਾਲਤ ਦੇ ਆਦੇਸ਼ ਤੋਂ ਬਾਅਦ ਉਸਨੂੰ ਪੁਲਿਸ ਹਿਰਾਸਤ ਤੋਂ ਹਟਾ ਕੇ ਜੇਲ੍ਹ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਹਾਲਾਂਕਿ, ਜਦੋਂ ਤੱਕ ਉਸ ਦੀ ਸਿਹਤ ਵਿਚ ਸੁਧਾਰ ਨਹੀਂ ਹੁੰਦਾ, ਉਸਨੂੰ ਹਸਪਤਾਲ ਵਿਚ ਹੀ ਇਲਾਜ ਕਰਾਉਣ ਦੀ ਆਗਿਆ ਦਿੱਤੀ ਗਈ।
-PTC News